Friday, 30 Jan 2026

ਮਾਸਟਰ ਗੁਰਬੰਤਾ ਸਿੰਘ ਜੀ ਨੂੰ ਉਹਨਾਂ ਦੀ 44ਵੀਂ ਬਰਸੀ ਮੌਕੇ ਦਿਲੀ ਸ਼ਰਧਾਂਜਲੀ।

ਅੱਜ ਸਵਰਗੀ ਮਾਸਟਰ ਗੁਰਬੰਤਾ ਸਿੰਘ ਜੀ ਨੂੰ ਉਹਨਾਂ ਦੀ 44ਵੀਂ ਬਰਸੀ ਮੌਕੇ ਦਿਲੀ ਸ਼ਰਧਾਂਜਲੀ।

ਉਹ ਇੱਕ ਮਹਾਨ ਸਮਾਜ ਸੁਧਾਰਕ, ਵਿਦਵਾਨ, ਯੋਗ ਪ੍ਰਬੰਧਕ ਅਤੇ ਪੰਜਾਬ ਦੇ ਸਭ ਤੋਂ ਕੱਦਾਵਰ ਦਲਿਤ ਆਗੂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦੀ ਤਰੱਕੀ ਲਈ ਦੂਰਦਰਸ਼ੀ ਸੋਚ ਰੱਖ ਕੇ ਅਗਾਂਹਵਾਧੂ ਯੋਗਦਾਨ ਪਾਇਆ। ਉਹਨਾਂ ਨੇ ਦੇਸ਼ ਤੇ ਲੋਕ ਸੇਵਾ ਨੂੰ ਮੁੱਖ ਰੱਖਿਆ ਤੇ ਸਾਰਿਆਂ ਨੂੰ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਆ। 

ਖੇਤੀਬਾੜੀ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਹਰੇ ਇਨਕਲਾਬ ਦੀ ਨੀਂਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਹੋਰ ਅਦਾਰਿਆਂ ਦੀ ਸਥਾਪਨਾ ਨਾਲ ਰੱਖੀ ਗਈ ਸੀ। ਉਹਨਾਂ ਨੇ ਆਦ ਧਰਮ-ਮੰਡਲ, ਜਲੰਧਰ ਦੀ ਸਰਪ੍ਰਸਤੀ ਹੇਠ ਜਾਤ ਪਾਤ ਵਿਰੁੱਧ ਇਨਕਲਾਬ ਦੀ ਸ਼ੁਰੂਆਤ ਕੀਤੀ ਤੇ ਸਮਾਜ ਵਿਚੋਂ ਅਛੂਤਤਾ ਅਤੇ ਅਸਮਾਨਤਾ ਦੇ ਖਾਤਮੇ ਲਈ ਸੰਘਰਸ਼ ਦੀ ਅਗਵਾਈ ਕੀਤੀ। ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਦੱਸੇ ਰਾਹਾਂ ‘ਤੇ ਚੱਲਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ। 


29

Share News

Login first to enter comments.

Latest News

Number of Visitors - 133803