Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਵਿੱਚ ਲੰਬੇ ਸਮੇ ਤੋ ਕਲੈਰੀਕਲ ਸਟਾਫ ਦੀ ਹੜਤਾਲ ਬਾਰੇ ਮੰਗ ਪੱਤਰ।

ਜਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਵਿੱਚ ਲੰਬੇ ਸਮੇ ਤੋ ਕਲੈਰੀਕਲ ਸਟਾਫ ਦੀ ਹੜਤਾਲ ਬਾਰੇ ਮੰਗ ਪੱਤਰ।

ਅਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਜਲੰਧਰ ਵਾਸੀਆ ਦੇ ਹਿਤੈਸ਼ੀ ਆਪਣੇ ਸਾਥੀਆਂ ਦੇ ਨਾਲ ਪੰਜਾਬ ਵਿਚ ਖਾਸ ਕਰਕੇ ਜਲੰਧਰ ਵਿੱਚ ਕਲੈਰੀਕਲ ਸਟਾਫ ਦੀ ਹੜਤਾਲ ਕਰਕੇ ਜਨਤਾ ਦੇ ਰੋਜਮੱਰਾ ਦੇ ਕੰਮਾ ਦੀ ਰੁਕਾਵਟ ਕਰਕੇ ਜਿੱਥੇ ਜਲੰਧਰ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ,ਅਤੇ ਪੰਜਾਬ ਦੇ ਖਜ਼ਾਨੇ ਦਾ ਵੀ ਵੱਡਾ ਨੁਕਸਾਨ ਹੋ ਰਿਹਾ, ਪੰਜਾਬ ਪਹਿਲੇ ਹੀ ਬੁਰੀ ਤਰ੍ਹਾਂ ਕਰਜ਼ੇ ਦੇ ਬੋਝ ਥੱਲੇ ਡੁੱਬਿਆ ਹੋਇਆ ।ਪੰਜਾਬ ਸਰਕਾਰ ਮੁਲਾਜਿਮਾ ਨਾਲ ਵਿਧਾਨ ਸਭਾ ਚੋਣਾ ਤੋ ਪਹਿਲਾਂ ਕੀਤੇ ਵਾਅਦੇ ਤੁਰੰਤ ਪੂਰੇ ਕਰੇ ,ਕਰਮਚਾਰੀ ਕਦੀ ਸ਼ੌਕ ਨਾਲ ਹੜਤਾਲਾਂ ਨਹੀਂ ਕਰਦੇ ।ਰੋਜਾਨਾ ਵੱਧ ਰਹੀਂ ਮਹਿੰਗਾਈ ਤੋ ਸਭ ਪਰੇਸ਼ਾਨ ਹਨ ।ਸਰਕਾਰ ਦੀ ਕੰਮਜੋਰੀ ਕਰਕੇ ਪੰਜਾਬ ਦੇ ਪ੍ਰਵਾਸੀ ਭੈਣਾ ਭਰਾਵਾ ਜਿਹਨਾ ਨੇ ਵਾਪਸ ਆਪਣੇ ਆਪਣੇ ਦੇਸ਼ਾ ਨੂੰ ਜਾਣਾ ਹੈ ਜਾ  ਜਿਹਨਾ ਨੇ ਆਣ ਵਾਸਤੇ ਇਸ ਆਸ ਵਿੱਚ ਟਿਕਟਾਂ ਬੁੱਕ ਕਰਵਾਈਆ ਹੋਇਆ ਨੇ ਕਿ ਪੰਜਾਬ ਆ ਕੇ ਆਪਣੇ ਕਈ ਤਰਾ ਪ੍ਰਸਾਨਿਕ ਸਰਕਾਰੀ ਕੰਮ ਕਾਜ ਕਰਵਾਣੇ ਹਨ ਉਹਨਾਂ ਸਾਰੇ ਭੈਣਾ ਭਰਾਵਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਈਆ ਦੇ ਖਰੀਦ ਫ਼ਰੋਖ਼ਤ ,ਰਜਿਸਟਰੇਸ਼ਨ ਅਤੇ ਸਰਟੀਫੀਕੇਟ ਆਦਿ ਨਹੀ ਜਾਰੀ ਹੋਣ ਨਾਲ ਵਿਦੇਸ਼ਾਂ ਵਿੱਚ ਪੀ ਆਰ (PR )ਦੀਆਂ ਫਾਈਲਾ ਰੁਕਣ ਨਾਲ ਰਿਜਕੈਸ਼ਨ ਦਾ ਡਰ ਸਤਾ ਰਿਹਾ ਹੈ ਲ਼ੋਕਾ ਨੂ ਹੋ ਰਹੀ ਮਾਨਸਿਕ ਪਰੇਸ਼ਾਨੀ ਲਈ ਸਰਕਾਰ ਹੀ ਜ਼ਿੰਮੇਵਾਰ ਹੈ । ਮੁਲਾਜਿਮਾ ਦੀ ਇਸ ਹੜਤਾਲ ਨਾਲ ਪੰਜਾਬ ਦੇ ਵਪਾਰ ਤੇ ਵੀ ਬੁਰਾ ਅਸਰ ਪੈ ਰਿਹਾ, ਰਜਿਸਟਰੀਆਂ ਦਾ ਕੰਮ ਬੰਦ ਹੋਣ ਨਾਲ ਡੈਵਲਪਮੈਂਟ ਦੇ ਕੰਮਾ ਦੇ ਅਸਰ ਪੈਣ ਨਾਲ ਰੋਜ਼ ਦਿਹਾੜੀ ਕਰਨ ਵਾਲਾ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ   ਹੋ ਰਿਹਾ ! ਲਗਭੱਗ ਹਰ ਵਰਗ ਦਾ 
ਮਾਲੀ ਨੁਕਸਾਨ  ਹੋ ਰਿਹਾ ! 
ਇਸ ਕਰਕੇ ਮਾਣਯੋਗ ਗਵਰਨਰ ਸਾਹਿਬ  ਬੇਨਤੀ ਕਰਦੇ ਹਾ ਕਿ ਪੰਜਾਬ ਸਰਕਾਰ ਨੁੰ ਹੜਤਾਲੀ ਜੱਥੇਬੰਦੀਆ ਨਾਲ ਜਲਦੀ ਤੋ ਜਲਦੀ ਜਾਇਜ਼ ਮੰਗਾਂ ਮੰਨ ਕੇ ਫੈਸਲਾ ਕੀਤਾ ਜਾਵੇ ਤਾਂ ਕਿ ਜਲੰਧਰ ਵਾਸੀਆ ਦੀਆ ਤਕਲੀਫ਼ਾ ਦੂਰ ਕੀਤਿਆ ਜਾਣ 
ਬੇਨਤੀ ਹੈ ਕਾਨੂੰਨ ਮੁਤਾਬਕ ਉਚਿਤ ਪ੍ਰਬੰਧ ਕਰਕੇ ਜਲੰਧਰ ਵਾਸੀਆ ਨੂੰ ਰਾਹਤ ਦਿੱਤੀ ਜਾਵੇ ! ਪਵਨ ਟੀਨੂ,  ਗੁਰਚਰਨ ਸਿੰਘ ਚੰਨੀ, ਸੁਖਮਿੰਦਰ ਸਿੰਘ ਰਾਜਪਾਲ, ਅਮਰਜੀਤ ਸਿੰਘ ਕਿਸ਼ਨਪੁਰਾ,  ਅਮਰਜੀਤ ਸਿੰਘ ਮਿੱਠਾ,  ਹਰਜਾਪ ਸਿੰਘ ਸੰਘਾ, ਮੋਹਿੰਦਰ ਸਿੰਘ ਗੋਲੀ, ਜਸਬੀਰ ਸਿੰਘ ਵਾਲਿਆਂ, ਗਿਆਨ ਸਿੰਘ,  ਰਾਜਵੰਤ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਸਚਦੇਵਾ,  ਜਸਵਿੰਦਰ ਸਿੰਘ ਜੱਸਾ, ਸਰਵਣ ਸਿੰਘ,  ਦਵਿੰਦਰ ਸਿੰਘ,  ਲਕੀ ਚਾਵਲਾ, ਦੀਵਾਲੀ ਜੀ, ਪਰਮਦੀਪ ਸਿੰਘ ਟੀਨਾ,ਆਦਿ ਹਾਜਰ ਸਨ!

Comments

No comments yet.



Latest News

Number of Visitors - 221415

Share this Post