ਜਲੰਧਰ ਅੱਜ ਮਿਤੀ 8 ਨਵੰਬਰ (ਸੋਨੂੰ) : ਕੈਂਟ ਇੰਚਾਰਜ ਦੀਪਕ ਬਾਲੀ ਨੂੰ ਮਿਲੇ ਵੈਸਟ ਤੋਂ ਸੀਨੀਅਰ ਆਗੂ ਬਲਬੀਰ ਕੌਰ, ਦੀਵਾਲੀ ਦੇ ਸ਼ੁਭ ਮੌਕੇ ਤੇ ਹਲਕਾ ਵੈਸਟ ਤੋਂ ਸੀਨੀਅਰ ਆਪ ਮਹਿਲਾ ਆਗੂ ਬੀਬੀ ਬਲਬੀਰ ਕੌਰ ਅਤੇ ਉਹਨਾਂ ਦੇ ਪਤੀ ਸ. ਇੰਦਰ ਸਿੰਘ ਜੀ ਹਲਕਾ ਕੈਂਟ ਦੇ ਇੰਚਾਰਜ ਸ. ਦੀਪਕ ਬਾਲੀ ਜੀ ਦੇ ਨਿਵਾਸ ਸਥਾਨ ਤੇ ਦੀਵਾਲੀ ਦੀਆਂ ਵਧਾਈਆਂ ਦੇਣ ਪਹੁੰਚੇ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਅਹਿਮ ਵਿਚਾਰ-ਚਰਚਾ ਹੋਈ ਅਤੇ ਚਾਰੇ ਹਲਕਿਆਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਸ਼ਵਾਸਨ ਦਿੱਤਾ ਗਿਆ।


Comments
No comments yet.