*ਰਾਸ਼ਟਰੀ ਸੰਵਿਧਾਨ ਦਿਵਸ 'ਤੇ ਸਤਪਾਲ ਗਿੱਲ ਵੱਲੋਂ ਵਿਸ਼ਾਲ ਬਾਈਕ ਰੈਲੀ*
ਜਲੰਧਰ ਅੱਜ ਮਿਤੀ 27 ਨਵੰਬਰ (ਸੋਨੂੰ) : ਰਾਸ਼ਟਰੀ ਸੰਵਿਧਾਨ ਦਿਵਸ ਦੇ ਸ਼ੁੱਭ ਮੌਕੇ 'ਤੇ ਸਮਾਜ ਸੇਵਕ ਸਤਪਾਲ ਗਿੱਲ ਠੇਕੇਦਾਰ ਹਲਕਾ ਵਿਧਾਨ ਸਭਾ ਵੈਸਟ ਵੱਲੋਂ ਵਿਸ਼ਾਲ ਬਾਈਕ ਰੈਲੀ ਕੱਢੀ ਗਈ।
ਇਹ ਰੈਲੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਸ਼ੁਰੂ ਹੋਈ ਅਤੇ ਡਾ. ਭੀਮ ਰਾਓ ਅੰਬੇਡਕਰ ਚੌਂਕ ਵਿਖੇ ਪਹੁੰਚੀ। ਉੱਥੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ 'ਤੇ ਫੁੱਲ ਮਾਲਾ ਅਰਪਣ ਕੀਤੀ ਗਈ। ਇਸ ਤੋਂ ਬਾਅਦ ਬਾਈਕ ਰੈਲੀ ਬਸਤੀ ਸ਼ੇਖ ਅੱਡੇ 'ਤੇ ਜਾ ਕੇ ਸਮਾਪਤ ਹੋਈ।
ਰੈਲੀ ਵਿੱਚ ਸੈਂਕੜੇ ਨੌਜਵਾਨ ਵੈਸਟ ਹਲਕੇ ਤੋਂ ਸਤਪਾਲ ਗਿੱਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹੁੰਚੇ। ਸਤਪਾਲ ਗਿੱਲ ਦੀ ਟੀਮ ਵਿੱਚ ਕਰਨ ਗਿੱਲ, ਗੌਰਵ ਗਿੱਲ, ਆਕਾਸ਼ ਗਿੱਲ, ਰੋਹਿਤ ਗਿੱਲ, ਪੰਚਮ, ਸਨਮ ਅਤੇ ਗੌਰਵ ਸਬਰਵਾਲ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ।


Comments
No comments yet.