Friday, 30 Jan 2026

ਨਗਰ ਨਿਗਮ, ਜਲੰਧਰ ਵਿਖੇ ਦਰਜਾ-4 ਕਰਮਚਾਰੀਆਂ ਦੀ ਭਰਤੀ ਜਲਦੀ ਕੀਤੀ ਜਾਵੇ |

ਨਗਰ ਨਿਗਮ, ਜਲੰਧਰ ਵਿਖੇ ਦਰਜਾ-4 ਕਰਮਚਾਰੀਆਂ ਦੀ
ਭਰਤੀ ਜਲਦੀ ਕੀਤੀ ਜਾਵੇਗੀ।( ਸ੍ਰੀ ਸੱਮੀ ਲੁਥਰ, ਸ੍ਰੀ ਰਿੰਪੀ
ਕਲਿਆਨ)
ਅੱਜ ਮਿਤੀ 07.11.2023 ਨੂੰ ਨਗਰ ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਦੀ ਵਿਸ਼ੇਸ਼ ਮੀਟਿੰਗ ਮਾਨਯੋਗ
ਸਥਾਨਕ ਸਰਕਾਰ ਮੰਤਰੀ ਸ੍ਰੀ ਬਲਕਾਰ ਸਿੰਘ ਜੀ ਦੇ ਨਾਲ ਚੰਡੀਗੜ ਵਿਖੇ ਹੋਈ ਜਿਸ ਵਿੱਚ ਸੈਨਟਰੀ ਸੁਪਰਵਾਈਜ਼ਰ
ਇੰਪਲਾਈਜ਼ ਯੂਨੀਅਨ, ਮਿਊਂਸੀਪਲ ਇੰਪਲਾਈਜ ਵੈਲਫੇਅਰ ਯੂਨਿਅਨ, ਰਾਸ਼ਟੀਯ ਸਫਾਈ ਸਗਠਣ, ਡਰਾਈਵਰ
ਟੈਕਨੀਕਲ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਸੀਵਰਮੈਨ ਇੰਪਲਾਈਜ਼ ਯੂਨੀਅਨ, ਨਿਗਮ
ਸੇਵਾਦਾਰ ਯੂਨੀਅਨ, ਮਾਲੀ/ਬੇਲਦਾਰ ਯੂਨੀਅਨ ਅਤੇ ਮੁੱਖ ਅਹੁਦੇਦਾਰ ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿੱਚ ਨਗਰ
ਨਿਗਮ, ਜਲੰਧਰ ਵਿਖੇ ਕਰਮਚਾਰੀਆ ਦੀ ਭਾਰਤੀ ਅਤੇ ਪੱਦਉਨਤੀ ਸਬੰਧੀ ਮੰਗਾਂ ਰਖੀ ਗਈ । ਮੰਗਾਂ ਦੇ ਵੇਰਵਾ ਹੇਠ
ਲਿਖੇ ਅਨੁਸਾਰ ਹੈ:-
ਦਰਜਾ-4 ਕਰਮਚਾਰੀਆਂ(ਸਫਾਈ ਸੇਵਕ,ਸੀਵਰਮੈਨ,ਮਾਲੀ/ਬੇਲਦਾਰ ਆਦਿ) ਦੀ ਭਰਤੀ ਸਬੰਧੀ।
ਕਰਮਚਾਰੀਆਂ ਦੀ ਬਣਦੀ ਪੱਦਉਨਤੀ ਸਬੰਧੀ।
64 ਆਰਜੀ ਫਿਟਰ ਕੂਲੀਆਂ ਨੂੰ ਰੈਗੂਲਰ ਕਰਨ ਸਬੰਧੀ
40 ਆਰਜੀ ਮਾਲੀਆਂ ਨੂੰ ਰੈਗੂਲਰ ਕਰਨ ਸਬੰਧੀ।
ਕੰਪਿਊਟਰ ਆਪਰੇਟਰ ਅਤੇ ਹੋਰ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ।
ਦਰਜਾ-4 ਕਰਮਚਾਰੀਆਂ(ਸਫਾਈ ਸੇਵਕ,ਸੀਵਰਮੈਨ,ਮਾਲੀ/ਬੇਲਦਾਰ ਆਦਿ) ਨੂੰ ਬਤੌਰ ਡਰਾਇਵਰ
ਪੱਦਉਨਤ ਕਰਨ ਸਬੰਧੀ।
ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਤੇ ਮਾਨਯੋਗ ਮੰਤਰੀ ਜੀ ਵਲੋ ਇਹ ਆਵਾਸਨ ਦਿੱਤਾ
ਗਿਆ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਦੀ ਭਰਤੀ ਅਤੇ ਪੱਦਉਨਤੀ ਸਬੰਧੀ
ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਸ੍ਰੀ ਬੰਟੂ ਸੱਭਰਵਾਲ ਜੀ, ਸ੍ਰੀ ਹਿਤੇਸ਼ ਨਾਹਰ ਜੀ, ਸ੍ਰੀ ਵਿਨੋਦ ਮੱਦੀ ਜੀ, ਸ੍ਰੀ ਮੁਨੀਸ਼
ਬਾਬਾ ਜੀ, ਸ੍ਰੀ ਅਸ਼ੋਕ ਭੀਲ ਜੀ, ਸ੍ਰੀ ਵਿਨੋਦ ਗਿਲ ਜੀ, ਸ੍ਰੀ ਵਿਕਰਮ ਕਲਿਆਨ , ਸ੍ਰ ਸਿਕੰਦਰ ਖੋਸਲਾ ਜੀ, ਸ੍ਰੀ
ਰਾਜਨ ਹੰਸ ਜੀ, ਸ੍ਰੀ ਹਰੀਸ਼ ਸਭਰਵਾਲ ਜੀ, ਸ੍ਰੀ ਸੋਨੂੰ ਲਹੋਰਿਆ ਜੀ, ਸ੍ਰੀ ਹੈਪੀ ਥਾਪਰ ਜੀ, ਸ੍ਰੀ ਨਿਤਿਸੁ ਨਾਹਰ ਜੀ,
ਸ੍ਰੀ ਵਿਸ਼ੇਸ਼ ਸਭਰਵਾਲ ਜੀ, ਸ੍ਰੀ ਅਸ਼ੋਕ ਵਾਲਮਿਕ ਜੀ ਸ੍ਰੀ ਹਰਦੇਵ ਨਾਹਰ ਜੀ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ।


8

Share News

Login first to enter comments.

Latest News

Number of Visitors - 133102