Friday, 30 Jan 2026

ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਅਵਸਰ ਤੇ ਜਲੰਧਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ।

ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਅਵਸਰ ਤੇ ਜਲੰਧਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ।                   
 *ਨੌਜਵਾਨਾਂ ਦੀ ਜਬਰਦਸਤ ਭਾਗੀਦਾਰੀ ਰਹਿ, ਕੈਂਪ ਵਿੱਚ ਰਿਕਾਰਡ ਯੂਨਿਟ ਖੂਨ ਇਕੱਠਾ ਕੀਤਾ ਗਿਆ - ਦੀਪਕ ਬਾਲੀ*।                 *
 *ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੁੱਖਮੰਤਰੀ ਦਾ ਜਨਮਦਿਨ ਖੂਨਦਾਨ ਕਰਕੇ ਮੰਨਿਆ ਗਿਆ - ਬਲਕਾਰ ਸਿੰਘ, ਰਾਜਵਿੰਦਰ ਕੌਰ*।*                 
 ਜਲੰਧਰ 17 ਅਕਤੂਬਰ - ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਮੌਕੇ ਤੇ ਮੰਗਲਵਾਰ ਨੂੰ ਵਿਰਸਾ ਵਿਹਾਰ ਜਲੰਧਰ ਅਤੇ ਲਾਈਫ ਹੇਲਪਲਿਨ ਵਲੋਂ ਨਾਮਦੇਵ ਚੌਕ ਵਿਖੇ ਵਿਰਸਾ ਵਿਹਾਰ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।       
ਇਸ ਮੌਕੇ ਤੇ ਸਥਾਨਿਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਅਤੇ ਰਾਜਵਿੰਦਰ ਕੌਰ ਥਿਆੜਾ ਸੂਬਾ ਸਕੱਤਰ ਦੋਆਬਾ ਇੰਚਾਰਜ ਨੇ ਮੁੱਖਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖਮੰਤਰੀ ਦੇ ਜਨਮਦਿਨ ਨੂੰ ਖੂਨਦਾਨ ਕਰਕੇ ਮਨਾਇਆ ਹੋਵੇ।ਉਨਾਂ ਨੇ ਖੂਨਦਾਨ ਕੈਂਪ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਦੇ ਨਾਲ ਸੇਵਾ ਭਾਵਨਾ ਅਤੇ ਹੌਸਲਾ ਅਫ਼ਜ਼ਾਈ ਹੁੰਦੀ ਹੈ।                       
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਖੂਨਦਾਨ ਕੈਂਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰਾਂ ਪਹਿਲੀ ਵਾਰ ਹੋਇਆ ਹੈ ਕਿ ਕਿਸੀ ਮੁੱਖ ਮੰਤਰੀ ਨੇ ਆਪਣਾ ਜਨਮਦਿਨ ਕਿਸੀ ਫਾਇਵ ਸਟਾਰ ਹੋਟਲ ਚ ਪਾਰਟੀ ਕਰਕੇ ਮਨਾਉਣ ਦੀ ਵਜਾਏ ਆਪਣੇ ਪਿੰਡ ਜਾ ਕੇ ਆਪਣੀ ਮਾਤਾ, ਤਾਈ ਅਤੇ ਚਾਚੀਆਂ ਦਾ ਅਸ਼ੀਰਵਾਦ ਲਿਆ ਅਤੇ ਖੂਨਦਾਨ ਕਰਕੇ ਇਸ ਦਿਨ ਨੂੰ ਜਨਤਾ ਨੂੰ ਸਮਰਪਿਤ ਕਰਨ ਦਾ ਇਤਿਹਾਸਕ ਫੈਸਲਾ ਲੀਤਾ ਹੈ। ਉਨਾਂ ਨੇ ਕਿਹਾ ਇਸਦੇ ਨਾਲ ਸਮਾਜ ਵਿੱਚ ਇਹ ਸੁਨੇਹਾ ਜਾਂਦਾ ਹੈ ਕਿ ਇਨਸਾਨ ਹੀ ਇਨਸਾਨ ਦਾ ਪੂਰਕ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਕਿਸੀ ਵੀ ਵਿਗਿਆਨਕ ਨੇ ਇਨਸਾਨੀ ਖੂਨ ਤਿਆਰ ਨਈ ਕੀਤਾ ਹੈ ਅਤੇ ਕਿਹਾ ਕਿ ਸਾਰੇ ਲੋਕ ਆਪਸ ਵਿੱਚ ਮਿਲਕੇ ਰਹਿਣਗੇ ਤਾਂ ਹੀ ਸਮਾਜ ਸੁਖੀ ਅਤੇ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਸਾਰੇ ਸੰਗਠਨਾਂ ਨੇ ਮਿਲਕੇ ਇਸ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੇ 200 ਤੋਂ ਜਿਆਦਾ ਯੂਨਿਟ ਖ਼ੂਨਦਾਨ ਕੀਤਾ।                            ਇਸ ਮੌਕੇ ਤੇ ਇਹਨਾ ਤੋਂ ਇਲਾਵਾ ਸੰਸਦ ਸੁਸ਼ੀਲ ਕੁਮਾਰ ਰਿੰਕੂ, ਕੈਬਿਨੇਟ ਮੰਤਰੀ ਬਲਕਾਰ ਸਿੰਘ, ਰਾਜਵਿੰਦਰ ਕੌਰ ਥਿਆੜਾ ਸੂਬਾ ਸਕੱਤਰ ਦੋਆਬਾ ਇੰਚਾਰਜ,  ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ,ਮੋਹਿੰਦਰ ਭਗਤ ( ਜਲੰਧਰ ਵੈਸਟ), ਜਿੱਤ ਲਾਲ ਭੱਟੀ ( ਆਦਮਪੁਰ), ਵਿਰਸਾ ਵਿਹਾਰ ਦੇ ਸਚਿਵ ਗੁਰਮੀਤ ਸਿੰਘ ਅਤੇ ਦੁਸ਼ਯੰਤ ਰਾਜਪੂਤ ਮੌਜੂਦ ਸਨ।


9

Share News

Login first to enter comments.

Latest News

Number of Visitors - 133115