Thu, 22 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕੁੱਕੀ ਢਾਬ ਚੌਂਕ 'ਚ 'ਕਲੀਨ ਐਂਡ ਗ੍ਰੀਨ' ਤੇ 'ਨਸ਼ਾ ਮੁਕਤ ਪੰਜਾਬ' ਮੁਹਿੰਮ ਲਗਾਤਾਰ ਜਾਰੀ

---

 

ਕ

 

G2M ਜਲੰਧਰ, 22 ਅਕਤੂਬਰ 2026 (ਕੁੱਕੀ ਢਾਬ ਚੌਂਕ)  ਕੁੱਕੀ ਢਾਬ ਚੌਂਕ ਵਿਖੇ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕਾਂ ਵੱਲੋਂ ਇੱਕ ਸ਼ਲਾਘਾਯੋਗ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ "ਕੁੱਕੀ ਢਾਬ ਚੌਂਕ ਕਲੀਨ ਐਂਡ ਗ੍ਰੀਨ" ਅਤੇ "ਆਓ ਪੰਜਾਬ ਬਚਾਈਏ, ਨਸ਼ਿਆਂ ਤੋਂ ਮੁਕਤ ਹਰਾ-ਭਰਾ ਪੰਜਾਬ ਬਣਾਈਏ"ਹੈ।

 

ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ਼ ਸਫ਼ਾਈ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭਿਆਨਕ ਬੁਰਾਈ ਤੋਂ ਦੂਰ ਰਹਿਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

 

ਵਸਨੀਕਾਂ ਨੇ ਸਭ ਤੋਂ ਵੱਡੀ ਸਮੱਸਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੁੱਕੀ ਢਾਬ ਚੌਂਕ ਵਿਚ ਇੱਕ ਸ਼ਰਾਬ ਦਾ ਠੇਕਾ ਅਤੇ ਅਹਾਤਾ ਹੈ, ਜਿੱਥੇ ਖੁੱਲ੍ਹੇਆਮ ਸ਼ਰਾਬ ਵੇਚੀ ਜਾਂਦੀ ਹੈ। ਇਸ ਕਾਰਨ ਇੱਥੇ ਮਜ਼ਦੂਰ ਵਰਗ ਦੇ ਲੋਕ ਸ਼ਰਾਬ ਪੀ ਕੇ ਆਪਸ ਵਿੱਚ ਲੜਦੇ-ਝਗੜਦੇ ਅਤੇ ਗਾਲੀ-ਗਲੋਚ ਕਰਦੇ ਹਨ, ਜਿਸ ਕਾਰਨ ਇਲਾਕੇ ਦੀਆਂ ਬੀਬੀਆਂ, ਬੱਚਿਆਂ, ਬਜ਼ੁਰਗਾਂ ਦੇ ਆਉਣ-ਜਾਣ ਵਿੱਚ ਅਤੇ ਟਰੈਫਿਕ ਦੀ ਭਾਰੀ ਸਮੱਸਿਆ ਬਣੀ ਰਹਿੰਦੀ ਹੈ।

 

ਇਸ ਮੌਕੇ ਮੁਹਿੰਮ ਦੇ ਸੇਵਾਦਾਰਾਂ ਨੇ ਕਿਹਾ ਕਿ ਜੇਕਰ ਹਰ ਇਲਾਕੇ ਦੇ ਲੋਕ ਇਸੇ ਤਰ੍ਹਾਂ ਜਾਗਰੂਕ ਹੋ ਜਾਣ ਤਾਂ ਪੰਜਾਬ ਨੂੰ ਮੁੜ ਤੋਂ ਸੋਹਣਾ, ਸੁੱਚਾ ਅਤੇ ਹਰਾ-ਭਰਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ 'ਚ ਆਪਣਾ ਯੋਗਦਾਨ ਪਾਉਣ।

Comments

No comments yet.



Latest News

Number of Visitors - 234873

Share this Post