ਗੁਰੂ ਸੇਵਕ ਸਿੰਘ ਗਿੱਲ ਨੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਗਈ ਮੌਤ ਦੀ ਨਿਖੇਦੀ ਕੀਤੀ
ਜਲੰਧਰ, 13 ਅਕਤੂਬਰ 2026: ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਅੱਜ ਪੀ.ਐੱਮ. ਈ-ਬੱਸ ਸੇਵਾ ਸਕੀਮ ਅਧੀਨ ਸ਼ਹਿਰ ਵਿੱਚ ਬਣਾਏ ਜਾ ਰਹੇ ਈ-ਬੱਸ ਡਿਪੂਆਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਲੰਮਾ ਪਿੰਡ ਚੌਕ ਅਤੇ ਨਗਰ ਨਿਗਮ ਦੇ ਦਫ਼ਤਰ ਦੇ ਨਾਲ ਲੱਗਦੇ ਇਲਾਕੇ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਬੰਧਤ ਕਾਰਜਕਾਰੀ ਏਜੰਸੀ ਦੇ ਨੁਮਾਇੰਦੇ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ।
ਦੌਰੇ ਦੌਰਾਨ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਡਿਪੂਆਂ ਦੇ ਸਿਵਲ ਵਰਕ, ਬਿਜਲੀ ਸਬੰਧੀ ਬੁਨਿਆਦੀ ਢਾਂਚੇ ਅਤੇ ਈ-ਬੱਸਾਂ ਦੇ ਸੰਚਾਲਨ ਲਈ ਲੋੜੀਂਦੀਆਂ ਹੋਰ ਸਹੂਲਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਕਾਰਜਕਾਰੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸਾਰੇ ਕਾਰਜ ਨਿਰਧਾਰਤ ਮਾਪਦੰਡਾਂ ਅਨੁਸਾਰ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹੋਏ ਸਮੇਂ ਸਿਰ ਮੁਕੰਮਲ ਕੀਤੇ ਜਾਣ।
ਇਸ ਪ੍ਰੋਜੈਕਟ ਤਹਿਤ ਜਲੰਧਰ ਸ਼ਹਿਰ ਵਿੱਚ ਕੁੱਲ 97 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚ 12 ਮੀਟਰ ਲੰਬਾਈ ਵਾਲੀਆਂ 16 ਸਟੈਂਡਰਡ ਬੱਸਾਂ ਅਤੇ 9 ਮੀਟਰ ਲੰਬਾਈ ਵਾਲੀਆਂ 81 ਮਿਡੀ ਬੱਸਾਂ ਸ਼ਾਮਲ ਹਨ। ਬੱਸਾਂ ਦੀ ਪਾਰਕਿੰਗ ਅਤੇ ਸੰਚਾਲਨ ਲਈ ਦੋ ਡਿਪੂ ਸਥਾਨ ਨਿਰਧਾਰਤ ਕੀਤੇ ਗਏ ਹਨ। ਲੰਮਾ ਪਿੰਡ ਚੌਕ ਵਿਖੇ ਬਣਨ ਵਾਲੇ ਡਿਪੂ ਦੀ ਸਮਰੱਥਾ 55 ਬੱਸਾਂ ਦੀ ਹੋਵੇਗੀ, ਜਦਕਿ ਲਾਲ ਬਹਾਦਰ ਸ਼ਾਸਤਰੀ ਚੌਕ ਨੇੜੇ ਨਗਰ ਨਿਗਮ ਦੇ ਸੈਂਟਰਲ ਟਾਊਨ ਡਿਪੂ ਵਿਖੇ 42 ਬੱਸਾਂ ਖੜ੍ਹੀਆਂ ਕਰਨ ਦੀ ਵਿਵਸਥਾ ਹੋਵੇਗੀ।
ਦੋਵਾਂ ਡਿਪੂਆਂ ਦੇ ਸਿਵਲ ਅਤੇ ਬਿਜਲੀ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਲਗਭਗ 12.98 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ, ਜਿਸ ਵਿੱਚ 7.08 ਕਰੋੜ ਰੁਪਏ ਸਿਵਲ ਕੰਮਾਂ ਅਤੇ 5.90 ਕਰੋੜ ਰੁਪਏ ਬਿਜਲੀ ਸਬੰਧੀ ਕੰਮਾਂ ਲਈ ਰੱਖੇ ਗਏ ਹਨ।
ਪ੍ਰਗਤੀ ਰਿਪੋਰਟ ਅਨੁਸਾਰ ਲੰਮਾ ਪਿੰਡ ਡਿਪੂ ਵਿਖੇ ਸਿਵਲ ਕੰਮ ਲਗਭਗ 13 ਫ਼ੀਸਦੀ ਮੁਕੰਮਲ ਹੋ ਚੁੱਕੇ ਹਨ, ਜਦਕਿ ਨਗਰ ਨਿਗਮ ਦੇ ਸੈਂਟਰਲ ਟਾਊਨ ਡਿਪੂ ਵਿਖੇ ਇਹ ਪ੍ਰਗਤੀ ਲਗਭਗ 49 ਫ਼ੀਸਦੀ ਹੈ। ਕਮਿਸ਼ਨਰ ਨੇ ਕੰਮਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮਾਂ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਸਬੰਧਤ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਇਆ ਜਾਵੇ।
ਇਸ ਤੋਂ ਇਲਾਵਾ, ਸ਼ਹਿਰ ਵਿੱਚ ਪ੍ਰਸਤਾਵਿਤ ਈ-ਬੱਸ ਰੂਟਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਨ੍ਹਾਂ ਰੂਟਾਂ ਰਾਹੀਂ ਸ਼ਹਿਰ ਦੇ ਮੁੱਖ ਇਲਾਕਿਆਂ ਨੂੰ ਜੋੜਿਆ ਜਾਵੇਗਾ, ਜਿਨ੍ਹਾਂ ਵਿੱਚ ਆਊਟਰ ਰਿੰਗ ਰੋਡ, ਇਨਰ ਰਿੰਗ ਰੋਡ, ਬੱਸ ਸਟੈਂਡ ਤੋਂ ਐੱਲ.ਪੀ.ਯੂ., ਕਿਸ਼ਨਗੜ੍ਹ ਤੋਂ ਲਾਂਬੜਾ, ਬਿਧੀਪੁਰ ਤੋਂ ਜੰਡੂ ਸਿੰਘਾ, ਕਰਤਾਰਪੁਰ ਤੋਂ ਸੀ.ਟੀ. ਇੰਸਟੀਚਿਊਟ, ਵਰਿਆਣਾ ਤੋਂ ਹਵੇਲੀ ਅਤੇ ਸੋਲਜਰ ਕਾਲਜ ਤੋਂ ਜਮਸ਼ੇਰ ਆਦਿ ਸ਼ਾਮਲ ਹਨ। ਪ੍ਰਸਤਾਵਿਤ ਰੂਟ ਨੈੱਟਵਰਕ ਦੀ ਕੁੱਲ ਲੰਬਾਈ ਲਗਭਗ 146 ਕਿਲੋਮੀਟਰ ਹੈ।
ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਪ੍ਰੋਜੈਕਟ ਨਾਲ ਸਬੰਧਤ ਸਾਰੇ ਕੰਮਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਸਿਵਲ ਤੇ ਬਿਜਲੀ ਸਬੰਧੀ ਕਾਰਜਾਂ ਨੂੰ ਆਪਸੀ ਤਾਲਮੇਲ ਨਾਲ ਅੱਗੇ ਵਧਾਇਆ ਜਾਵੇ, ਤਾਂ ਜੋ ਪ੍ਰੋਜੈਕਟ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰਾ ਕੀਤਾ ਜਾ ਸਕੇ।
ਨਗਰ ਨਿਗਮ ਜਲੰਧਰ ਵੱਲੋਂ ਸ਼ਹਿਰ ਵਿੱਚ ਆਧੁਨਿਕ, ਸੁਵਿਧਾਜਨਕ ਅਤੇ ਵਾਤਾਵਰਣ-ਅਨੁਕੂਲ ਜਨਤਕ ਆਵਾਜਾਈ ਪ੍ਰਣਾਲੀ ਵਿਕਸਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਭਵਿੱਖ ਵਿੱਚ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲ ਸਕਣਗੀਆਂ।





Comments
No comments yet.