आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਪੀ.ਏ.ਪੀ ਫਲਾਈਓਵਰ 'ਤੇ ਟਿੱਪਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਲਵਦੀਪ ਬੈਂਸ ( ਪਤਾਰਾ/ਜਲੰਧਰ ਕੈਂਟ ) :- ਪੀ.ਏ.ਪੀ ਫਲਾਈਓਵਰ 'ਤੇ ਆ ਰਹੇ ਰੇਤ ਨਾਲ ਲੱਦੇ ਹੋਏ ਇੱਕ ਟਿੱਪਰ ਨੂੰ ਅਚਾਨਕ ਅੱਗ ਲੱਗ ਗਈ । ਤਸੱਲੀਬਖ਼ਸ਼ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਕਿਸਮ ਦੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਘਟਣਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਟ੍ਰੈਫਿਕ ਨੂੰ ਸੰਭਾਲਦਿਆਂ ਹੋਇਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਪਰਹਾਦਸੇ ਦੌਰਾਨ ਟਿੱਪਰ ਦਾ ਅਗਲਾ ਕੈਬਿਨ ਦਾ ਹਿੱਸਾ ਸੜ ਕੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ । ਟਿੱਪਰ ਨੂੰ ਅੱਗ ਲੱਗਣ ਨਾਲ ਲੋਕਾਂ 'ਚ ਅਫਰਾ ਤਫਰੀ ਮਚ ਗਈ ਅਤੇ ਹਾਈਵੇਅ 'ਤੇ ਜਾਮ ਲੱਗ ਗਿਆ ।
ਮਿਲੀ ਜਾਣਕਾਰੀ ਅਨੁਸਾਰ ਰੇਤਾਂ ਨਾਲ ਲੱਦਿਆ ਹੋਇਆ ਟਿੱਪਰ ਨੰਬਰ PB-07-BY-7171 ਅਨੰਦਪੁਰ ਸਾਹਿਬ ਤੋਂ ਜਲੰਧਰ ਆ ਰਿਹਾ ਸੀ ਤਾਂ ਪੀ.ਏ.ਪੀ ਫਲਾਈਓਵਰ 'ਤੇ ਪਹੁੰਚਦਿਆਂ ਟਿੱਪਰ ਨੂੰ ਅਚਾਨਕ ਅੱਗ ਲੱਗ ਗਈ, ਜਿਵੇਂ ਹੀ ਗੱਡੀ ਨੂੰ ਅੱਗ ਲੱਗੀ ਵੇਖ ਕੇ ਡਰਾਈਵਰ ਡੇਵਿਡ ਨੇ ਗੱਡੀ ਇਕ ਪਾਸੇ ਰੋਕ ਦਿੱਤੀ ਅਤੇ ਤੁਰੰਤ ਗੱਡੀ 'ਚੋਂ ਉਤਰ ਗਿਆ । ਘਟਣਾ ਦੀ ਸੂਚਨਾ ਮਿਲਦਿਆਂ ਹੀ ਟ੍ਰੈਫਿਕ ਪੁਲਿਸ ਕਰਮੀ ਐਸ.ਆਈ ਮਨਜੀਤ ਸਿੰਘ ਸਾਥੀ ਟੀਮ ਨਾਲ ਮੌਕੇ 'ਤੇ ਪਹੁੰਚੇ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਟ੍ਰੈਫਿਕ ਵਿਵਸਥਾ ਨੂੰ ਕਾਬੂ ਕੀਤਾ । ਗੱਲਬਾਤ ਕਰਦਿਆਂ ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ 10-15 ਮਿੰਟ 'ਚ ਹੀ ਮੌਕੇ 'ਤੇ ਪਹੁੰਚ ਗਈਆਂ ਸਨ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ । ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਸੂਝਬੂਝ ਸਦਕਾ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਟਿੱਪਰ ਦਾ ਕੈਬਿਨ ਪੂਰੀ ਤਰ੍ਹਾਂ ਸੜ ਗਿਆ । ਗੱਲਬਾਤ ਕਰਦਿਆਂ ਡਰਾਈਵਰ ਡੇਵਿਡ ਨੇ ਦੱਸਿਆ ਕਿ ਸ਼ਾਇਦ ਕਿਸੇ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਗੱਡੀ ਨੂੰ ਅਚਾਨਕ ਅੱਗ ਪੈ ਗਈ ਅਤੇ ਜਿਵੇਂ ਹੀ ਉਸਨੇ ਗੱਡੀ ਨੂੰ ਅੱਗ ਲੱਗੀ ਵੇਖੀ ਤਾਂ ਤੁਰੰਤ ਗੱਡੀ ਇਕ ਪਾਸੇ ਲਗਾ ਦਿੱਤੀ । ਉਸਨੇ ਦੱਸਿਆ ਕਿ ਗੱਡੀ ਦੇ ਮਾਲਿਕ ਲੰਮਾ ਪਿੰਡ ਵਾਸੀ ਚਰਨਜੀਤ ਸਿੰਘ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ।






Login first to enter comments.