ਮੁਨਾਫਿਆਂ ਦਾ ਕਾਰਡ ਰਾਹੀ ਬਲਵੀਰ ਕੌਰ ਨੇ ਹਲਕਾ ਵੈਸਟ ਦੇ ਲੋਕਾਂ ਨੂੰ ਕੀਤਾ ਜਾਗਰੂਕ
**ਜਲੰਧਰ, 1 ਅਕਤੂਬਰ: (ਸੋਨੂੰ) ; ਨਗਰ ਨਿਗਮ ਜਲੰਧਰ ਦੇ ਕਮਿਸ਼ਨਰ **ਸ੍ਰੀ ਸੁਰਿੰਦਰ ਸਿੰਘ** ਵੱਲੋਂ **ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ** ਸਮੇਤ ਅੱਜ **ਬਲਰਟਨ ਪਾਰਕ** ਵਿਖੇ ਚੱਲ ਰਹੇ ਸਿਵਲ ਕੰਮਾਂ ਦਾ ਮੌਕੇ ’ਤੇ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ, ਗੁਣਵੱਤਾ ਅਤੇ ਕੰਮ ਦੀ ਗਤੀ ਦਾ ਜਾਇਜ਼ਾ ਲਿਆ ਗਿਆ।
ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਸਬੰਧਤ ਏਜੰਸੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ **ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ।** ਉਨ੍ਹਾਂ ਨੇ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਕੰਮ ਕਰਨ ਦੀ ਵੀ ਹਦਾਇਤ ਕੀਤੀ।
ਇਸ ਮੌਕੇ **ਨਿਗਰਾਨ ਇੰਜੀਨੀਅਰ ਸ੍ਰੀ ਰਾਹੁਲ ਧਵਨ, ਐਕਸੀਅਨ ਸ੍ਰੀ ਰਾਮ ਪਾਲ, ਐਸ.ਡੀ.ਓ. ਸ੍ਰੀ ਤਰਨ ਪ੍ਰੀਤ ਸਿੰਘ** ਅਤੇ ਸਬੰਧਤ ਠੇਕੇਦਾਰ ਵੀ ਮੌਜੂਦ ਸਨ।





Comments
No comments yet.