Sat, 26 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਅਵਤਾਰ ਨਗਰ 'ਚ ਭਾਜਪਾ ਆਗੂ ਹਰੀਸ਼ ਢੱਲ ਦੇ ਯਤਨਾਂ ਨਾਲ ਬਦਲੀਆਂ ਬਿਜਲੀ ਦੇ ਟਰਾਂਸਫਾਰਮਰ ਦੀਆਂ ਸੜੀਆਂ ਤਾਰਾਂ; ਲੋਕਾਂ ਨੂੰ ਮਿਲੀ ਵੱਡੀ ਰਾਹਤ

ਜਲੰਧਰ/G2M 26 ਮਈ /

ਵਾਰਡ ਨੰਬਰ 47 ਦੇ ਅਵਤਾਰ ਨਗਰ ਦੇ ਨਿਵਾਸੀਆਂ ਨੂੰ ਉਸ ਸਮੇਂ ਇੱਕ ਵੱਡੀ ਰਾਹਤ ਮਿਲੀ, ਜਦੋਂ ਭਾਜਪਾ ਆਗੂ ਅਤੇ ਵਾਰਡ ਇੰਚਾਰਜ ਹਰੀਸ਼ ਢੱਲ ਦੇ ਯਤਨਾਂ ਸਦਕਾ ਗਲੀ ਨੰਬਰ 13 ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੀਆਂ ਖ਼ਰਾਬ ਅਤੇ ਸੜੀਆਂ ਹੋਈਆਂ ਮੇਨ ਤਾਰਾਂ ਨੂੰ ਨਵੀਆਂ ਤਾਰਾਂ ਨਾਲ ਬਦਲਵਾ ਦਿੱਤਾ ਗਿਆ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਸ ਟਰਾਂਸਫਾਰਮਰ ਦੀਆਂ ਮੁੱਖ ਤਾਰਾਂ ਪੂਰੀ ਤਰ੍ਹਾਂ ਸੜ ਕੇ ਨੰਗੀਆਂ ਹੋ ਚੁੱਕੀਆਂ ਸਨ, ਜਿਸ ਕਾਰਨ ਹਰ ਵੇਲੇ ਕਿਸੇ ਵੱਡੇ ਹਾਦਸੇ ਅਤੇ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਸੀ। ਲੋਕਾਂ ਅਨੁਸਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਹ ਸਮੱਸਿਆ ਜਿਓਂ ਦੀ ਤਿਓਂ ਬਣੀ ਹੋਈ ਸੀ।

​ਜਦੋਂ ਇਹ ਮਾਮਲਾ ਭਾਜਪਾ ਆਗੂ ਹਰੀਸ਼ ਢੱਲ ਦੇ ਧਿਆਨ ਵਿੱਚ ਆਇਆ, ਤਾਂ ਉਨ੍ਹਾਂ ਨੇ ਤੁਰੰਤ ਮਿਹਨਤ ਅਤੇ ਨਿੱਜੀ ਯਤਨਾਂ ਨਾਲ ਇਸ ਖ਼ਤਰਨਾਕ ਸਮੱਸਿਆ ਦਾ ਹੱਲ ਕਰਵਾਇਆ। ਇਸ ਸਮੱਸਿਆ ਦੇ ਹੱਲ ਹੋਣ 'ਤੇ ਇਲਾਕੇ ਅਤੇ ਆਸ-ਪਾਸ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਹਰੀਸ਼ ਢੱਲ ਦਾ ਧੰਨਵਾਦ ਕੀਤਾ।

​ਇਸ ਮੌਕੇ ਗੱਲਬਾਤ ਕਰਦਿਆਂ ਹਰੀਸ਼ ਢੱਲ ਨੇ ਕਿਹਾ ਕਿ ਢੱਲ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਅਤੇ ਸਮਾਜਿਕ ਕਾਰਜਾਂ ਲਈ ਹਮੇਸ਼ਾ ਤਤਪਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਵਾਰਡ ਵਾਸੀਆਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ।

Comments

No comments yet.



Latest News

Number of Visitors - 222969

Share this Post