Friday, 30 Jan 2026

ਹਾਈ ਕਮਾਂਡ ਵੱਲੋਂ ਦਿੱਤੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਵਾਂਗਾ... ਇਕਬਾਲ ਸਿੰਘ ਢੀਂਡਸਾ

ਹਾਈ ਕਮਾਂਡ ਵੱਲੋਂ ਦਿੱਤੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਵਾਂਗਾ... ਇਕਬਾਲ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦੱਲ ਵਲੋਂ ਦਿੱਤੀ ਗਈ ਦੋਆਬੇ ਦੀ ਪਹਿਲੀ ਜਿੰਮੇਵਾਰੀ 
ਜਲੰਧਰ.....  ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋਂ ਹਲਕਾ ਸੈਂਟਰਲ ਜਲੰਧਰ ਦੇ ਇੰਚਾਰਜ ਦੀ ਜਿੰਮੇਵਾਰੀ ਨਿਧੜਕ, ਅਤੇ ਸਮਾਜ ਵਿਚ ਵਧੀਆ ਰੁਤਬਾ ਰੱਖਣ ਵਾਲੇ ਤੇਜ ਤਰਾਰ ਆਗੂ ਇਕਬਾਲ ਸਿੰਘ ਢੀਂਡਸਾ ਨੂੰ ਸੌਪੀ ਗਈ। ਇਹ ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋਂ ਦਿੱਤੀ ਗਈ ਦੋਆਬੇ ਦੀ ਪਹਿਲੀ ਜਿੰਮੇਵਾਰੀ ਹੈ। ਇਸ ਬਾਰੇ ਗੱਲ ਕਰਦਿਆਂ ਇਕ਼ਬਾਲ ਸਿੰਘ ਢੀਂਡਸਾ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਤਨ ਦੇਹੀ ਅਤੇ ਪੂਰੀ ਨਿਸ਼ਠਾ ਨਾਲ ਨਿਭਾਉਣਗੇ।
 ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਵਰਕਰ ਸਾਹਿਬਾਨ ਨਾਲ ਸੰਪਰਕ ਕਰਕੇ ਸ਼੍ਰੋਮਣੀ ਅਕਾਲੀ ਦੱਲ ਦੀ ਮਜ਼ਬੂਤੀ ਲਈ ਕਾਰਜ ਆਰੰਭਣਗੇ ਤਾਂ ਜੋਂ ਪ੍ਰਧਾਨ ਸ੍ਰ ਸੁਖਬੀਰ ਸਿੰਘ ਜੀ ਬਾਦਲ, ਸ. ਬਿਕਰਮਜੀਤ ਸਿੰਘ ਜੀ ਮਜੀਠੀਆ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦੇ ਫੈਂਸਲੇ ਨੂੰ ਸਨਮਾਨ ਮਿਲ ਸਕੇ। 
ਉਨ੍ਹਾਂ ਅੱਗੇ ਕਿਹਾ ਕਿ ਉਹ ਜਲਦੀ ਹੀ ਉਹ ਪੰਜਾਬ ਦੀ ਅਤੇ ਜਲੰਧਰ ਦੀ ਪਾਰਟੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਲਕਾ ਸੈਂਟਰਲ ਵਿਚ ਸ਼੍ਰੋਮਣੀ ਅਕਾਲੀ ਦੱਲ ਬਾਦਲ ਨੂੰ ਬੂਥ ਲੈਵਲ ਤਕ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਤਾਂ ਜੌ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ।


9

Share News

Login first to enter comments.

Latest News

Number of Visitors - 133115