Friday, 30 Jan 2026

ਨਗਰ ਨਿਗਮ ਜਲੰਧਰ ਡਰਾਇਵਰ ਯੂਨੀਅਨ ਨੇ ਕਮਿਸ਼ਨਰ ਨਗਰ ਨਿਗਮ ਨਾਲ ਮੀਟਿੰਗ ਕੀਤੀ।

ਜਲੰਧਰ, 25 Sep ()। ਨਗਰ ਨਿਗਮ ਜਲੰਧਰ ਡਰਾਇਵਰ ਯੂਨੀਅਨ ਦੇ ਪ੍ਰਧਾਨ ਮੁਨੀਸ਼ ਬਾਬਾ ਅਤੇ ਸ਼ੱਮੀ ਲੂਥਰ ਦੀ ਅਗਵਾਈ ਹੇਠ ਨਿਗਮ ਦੀਆਂ ਸੀਵਰਮੈਨ, ਸਫ਼ਾਈ, ਬੇਲਦਾਰ, ਮਾਲੀ, ਫਿਲਟਰ ਕੁਲੀ ਆਦਿ ਹੋਰ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਕਮਿਸ਼ਨਰ ਨਗਰ ਨਿਗਮ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਫ਼ਾਈ ਦੌਰਾਨ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਅਤੇ ਨਾਲ ਹੀ ਜ਼ੋਰ-ਸ਼ੋਰ ਨਾਲ ਇਹ ਮੰਗ ਕੀਤੀ ਗਈ ਕਿ ਡਰਾਈਵਰਾਂ ਨੂੰ 13ਵੀਂ ਤਨਖਾਹ ਦਿੱਤੀ ਜਾਵੇ। ਕਿਉਂਕਿ ਪਿਛਲੇ ਅਫ਼ਸਰਾਂ ਨੇ ਇਹ ਲਿਖਿਤ ’ਚ ਭਰੋਸਾ ਦਿੱਤਾ ਸੀ। ਇਹ ਵੀ ਮੰਗ ਕੀਤੀ ਗਈ ਕਿ ਸਫ਼ਾਈ ਲਈ ਲੋੜੀਂਦੀ ਮਸ਼ੀਨਰੀ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਨਾਲ ਹੀ ਸਫ਼ਾਈ ਸੇਵਕਾਂ ਦੀ ਜਲਦੀ ਪੱਕੀ ਭਰਤੀ ਨੂੰ ਲੈ ਕੇ ਕਮਿਸ਼ਨਰ ’ਤੇ ਦਬਾਅ ਬਣਾਇਆ ਗਿਆ ਅਤੇ ਸਾਰੀਆਂ ਹੀ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ। ਨਾਲ ਹੀ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਵਿੱਚ ਕਿਸੇ ਵੀ ਬਾਹਰੀ ਰਾਜਨੀਤਕ ਲੀਡਰ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਉਹ ਸੱਤਾਧਿਰ ਦਾ ਹੀ ਕਿਉਂ ਨਾ ਹੋਵੇ। ਕਿਉਂਕਿ ਨਿਗਮ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਹੀ ਸਾਰੇ ਕਰਮਚਾਰੀਆਂ ਨੇ ਕੰਮ ਕਰਨਾ ਹੈ ਤਾਂ ਜੋ ਸ਼ਾਸ਼ਨ-ਪ੍ਰਸ਼ਾਸਨ ਜਾਂ ਸ਼ਹਿਰ ਦੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਾ ਹੋਵੇ। ਸਾਰੀਆਂ ਹੀ ਯੂਨੀਅਨਾਂ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਰਾਜਨੀਤਕ ਲੀਡਰ ਜੋ ਨਗਰ ਨਿਗਮ ਦਾ ਮੁਲਾਜ਼ਮ ਨਹੀਂ ਹੈ, ਆਏ ਦਿਨ ਬਿਨਾ ਵਜ੍ਹਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਅਜਿਹੇ ਲੋਕਾਂ ਨੂੰ ਤਰਜੀਹ ਦਿੱਤੀ ਤਾਂ ਸਫ਼ਾਈ ਕਰਮਚਾਰੀ ਕਿਸੇ ਵੀ ਕੀਮਤ ’ਤੇ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਅਜਿਹੇ ਲੀਡਰਾਂ ਨੂੰ ਨੱਥ ਪਾਉਣ ਲਈ ਸਾਨੂੰ ਧਰਨਾ, ਪ੍ਰਦਰਸ਼ਨ, ਹੜਤਾਲ ਜੋ ਵੀ ਕਰਨਾ ਪਿਆ ਕਰਾਂਗੇ। ਸਾਰੀਆਂ ਹੀ ਯੂਨੀਅਨਾਂ ਦੇ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਇਹ ਭਰੋਸਾ ਦੁਆਇਆ ਕਿ ਅਸੀਂ ਨਿਗਮ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਮਿਸ਼ਨਰ ਵੱਲੋਂ ਸਾਰੇ ਹੀ ਯੂਨੀਅਨ ਆਗੂਆਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਜਲਦੀ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਬੰਟੂ ਸੱਭਰਵਾਲ, ਰਿੰਪੀ ਕਲਿਆਣ, ਅਰੁਣ ਕਲਿਆਣ, ਰਾਜਨ ਕਲਿਆਣ, ਚੇਅਰਮੈਨ ਪੱਪੂ, ਦੀਪਕ ਥਾਪਰ, ਰੋਹਿਤ ਖੋਸਲਾ, ਰਮਨ ਗਿੱਲ, ਰਮਨ ਕਲਿਆਣ, ਕਰਨ ਥਾਪਰ, ਰਾਜਕੁਮਾਰ ਸੱਭਰਵਾਲ, ਰਜਤ ਗਿੱਲ, ਰਜਤ ਕਲਿਆਣ, ਰਾਕੇਸ਼ ਥਾਪਰ, ਪ੍ਰੇਮ ਕੁਮਾਰ, ਦਵਿੰਦਰ ਕਾਲੀ, ਮਨੂੰ ਸੱਭਰਵਾਲ ਆਦਿ ਮੌਜੂਦ ਸਨ।


8

Share News

Login first to enter comments.

Latest News

Number of Visitors - 133103