Thursday, 29 Jan 2026

ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀਆਂ ਆਈ.ਟੀ.ਆਈਜ਼ ਵਲੋਂ ਵਰਕਸ਼ਾਪ

ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀਆਂ ਆਈ.ਟੀ.ਆਈਜ਼ ਵਲੋਂ ਵਰਕਸ਼ਾਪ
ਜਲੰਧਰ, 21 ਸਤੰਬਰ 
        ਰੀਜ਼ਨਲ ਡਾਇਰੈਕਟਰ ਆਫ਼ ਸਕਿਲ ਡਿਵੈਲਪਮੈਟ ਅਤੇ ਇੰਟਰਪ੍ਰੀਨਿਊਰਸ਼ਿਪ ਲੁਧਿਆਣਾ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਦੀਆਂ ਸਾਰੀਆਂ ਸਰਕਾਰੀ ਆਈ.ਟੀ.ਆਈਜ਼ ਲਈ ਅਪ੍ਰੈਟਿਸਸ਼ਿਪ  ਅਪਰੇਂਟਰਸ਼ਿਪ ਅਵੇਅਰਨੈਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਹੈਂਡਟੂਲ ਜਲੰਧਰ ਦੇ ਡਾਇਰੈਕਟਰ ਸਰਬਜੀਤ ਸਿੰਘ ਬਤੌਰ ਮੁੱਖ ਮਹਮਿਾਨ ਸ਼ਾਮਿਲ ਹੋਏ। ਇਸ ਵਰਕਸ਼ਾਪ ਵਿੱਚ ਲਗਭਗ 60 ਉਦਯੋਗਪਤੀ ਅਤੇ 100 ਤੋਂ ਜ਼ਿਆਦਾ ਸਿਖਿਆਰਥੀਆਂ ਵਲੋਂ ਭਾਗ ਲਿਆ ਗਿਆ। 

ਇਸ ਮੌਕੇ ਆਰ.ਡੀ.ਐਸ.ਡੀ.ਈ. ਵਲੋਂ ਡਿਪਟੀ ਡਾਇਰੈਕਟਰ ਪਰਮਿੰਦਰ ਤਿਲੰਥੇ ਅਤੇ ਉਸ ਦੀ ਟੀਮ ਨੇ ਅਪੈ੍ਰਂਟਿਸਸ਼ਿਪ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 

ਆਰ.ਡੀ.ਐਸ.ਡੀ.ਈ. ਦੇ ਟਰੇਨਿੰਗ ਅਫ਼ਸਰ ਸ਼ਿਵ ਜੋਸ਼ੀ ਨੇ ਉਦਯੋਗਪਤੀਆਂ ਅਤੇ ਸਿਖਿਆਰਥੀਆਂ ਨੂੰ ਅਪੈ੍ਰਂਟਿਸਸ਼ਿਪ ਪੈਟਰੋਲ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਉਪਰੰਤ ਦੁਪਹਿਰ ਦੇ ਬਾਅਦ ਸਿਖਿਆਰਥੀਆਂ ਦਾ ਮਹੱਤਵਪੂਰਨ ਸੈਸ਼ਨ ਚਲਾਇਆ ਗਿਆ। 

         ਇਸ  ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਨੋਡਲ ਅਫ਼ਸਰ ਸ਼ਕਤੀ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਰੁਪਿੰਦਰ ਕੌਰ ਸਰਕਾਰੀ ਆਈ.ਟੀ.ਆਈ. ਜਲੰਧਰ, ਜਸਮਿੰਦਰ ਸਿੰਘ ਸਰਕਾਰੀ ਆਈ.ਟੀ.ਆਈ. ਮੇਹਰਚੰਦ ਜਲੰਧਰ, ਲਲਿਤ ਮੋਹਨ ਆਈ.ਟੀ.ਆਈ.ਨਕੋਦਰ, ਸਵਰਨਜੀਤ ਸਿੰਘ ਆਈ.ਟੀ.ਆਈ. ਵੂਮੈਨ ਫਗਵਾੜਾ, ਅਸ਼ੋਕ ਸ਼ਰਮਾ ਆਈ.ਟੀ.ਆਈ. ਫਗਵਾੜਾ, ਪੰਕਜ ਅਰੋੜਾ ਆਈ.ਟੀ.ਆਈ. ਕਪੂਰਥਲਾ ਅਤੇ ਜਸਵਿੰਦਰ ਕੌਰ ਅਪੈ੍ਰਂਟਿਸਸ਼ਿਪ ਇੰਚਾਰਜ ਵਲੋਂ ਇਹ ਵਰਕਸ਼ਾਪ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। 
            ਇਸ ਮੌਕੇ ਮੁੱਖ ਮਹਿਮਾਨ ਸਰਬਜੀਤ ਸਿੰਘ ਅਤੇ ਵਿਕਟਰ ਟੂਲ ਪ੍ਰਾਈਵੇਟ ਲਿਮਟਿਡ ਦੇ ਮਾਲਕ ਅਸ਼ਵਨੀ ਕੁਮਾਰ ਨੇ ਸਕੀਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ।
                ----------


8

Share News

Login first to enter comments.

Latest News

Number of Visitors - 132858