लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੇ ਨਾਮ ’ਤੇ ਹਰ ਵਿਧਾਨਸਭਾ ’ਚ ਹੋਵੇ ਕੰਪਿਊਟਰ ਸੈਂਟਰ ਅਤੇ ਲਾਇਬ੍ਰੇਰੀ-ਮੁਨੀਸ਼ ਬਾਬਾ
ਜਲੰਧਰ ()। ਅੱਜ ਨਗਰ ਨਿਗਮ ਜਲੰਧਰ ਡਰਾਇਵਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਪ੍ਰਧਾਨ ਮੁਨੀਸ਼ ਬਾਬਾ ਅਤੇ ਸ਼ੱਮੀ ਲੂਥਰ ਦੀ ਅਗਵਾਈ ਹੇਠ ਹੋਈ। ਮੁਨੀਸ਼ ਬਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਨਾਮ ਮੰਗ ਪੱਤਰ ਭੇਜ ਕੇ ਇਹ ਮੰਗ ਕੀਤੀ ਗਈ ਹੈ ਕਿ ਹਰ ਵਿਧਾਨਸਭਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਨਾਂ ’ਤੇ ਲਾਇਬ੍ਰੇਰੀ ਅਤੇ ਇਕ-ਇਕ ਕੰਪਿਊਟਰ ਸੈਂਟਰ ਹੋਣਾ ਚਾਹੀਦਾ ਹੈ। ਜਿਸ ਵਿਚ ਜਾਤ ਤੋਂ ਉੱਪਰ ਉੱਠ ਕੇ ਗਰੀਬ ਬੱਚਿਆਂ ਨੂੰ ਦੂਜੇ ਬੱਚਿਆਂ ਦਾ ਮੁਕਾਬਲਾ ਕਰਨ ਲਈ ਮੁਫ਼ਤ ਕੰਪਿਊਟਰ ਸਿੱਖਿਆ ਅਤੇ ਬਿਨਾਂ ਕਿਸੇ ਫੀਸ ਤੋਂ ਪੜ੍ਹਨ ਲਈ ਕਿਤਾਬਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਹਿੰਦੀ, ਪੰਜਾਬੀ ਅਤੇ ਅੰਗਰੇੇਜ਼ੀ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਪਾਠਕ੍ਰਮ ਹੋਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦੋਨਾਂ ਮਹਾਨ ਸਖਸ਼ੀਅਤਾਂ ਬਾਰੇ ਬੱਚਿਆਂ ਨੂੰ ਪਤਾ ਚੱਲ ਸਕੇ। ਇਸ ਮੌਕੇ ਮੀਟਿੰਗ ਵਿੱਚ ਰਾਕੇਸ਼ ਗਾਂਧੀ, ਪਵਨ ਕੁਮਾਰ ਚੇਅਰਮੈਨ, ਅਸ਼ਵਨੀ ਗਿੱਲ, ਬੰਟੀ ਥਾਪਰ, ਦੀਪਕ ਥਾਪਰ, ਰੋਹਿਤ ਖੋਸਲਾ, ਜਤਿੰਦਰ ਹੁਸ਼ਿਆਰਪੁਰੀਆ, ਕ੍ਰਿਸ਼ਨ ਘਨੱਈਆ, ਅੰਕੁਸ਼ ਕਲਿਆਣ, ਵਰਿੰਦਰ ਕੁਮਾਰ ਆਦਿ ਮੌਜੂਦ ਸਨ।






Login first to enter comments.