Sun, 23 Aug 2026
Post Details

ਸ਼ਿਵ ਮੰਦਿਰ ਦਿਲਬਾਗ ਨਗਰ ਇੰਸਟਰਕਸ਼ਨ ਮੰਦਰ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਪਾਵਨ ਮੇਲੇ ਦੇ ਲਾਏ ਗਏ ਸਲਾਨਾ ਭੰਡਾਰੇ ਵਿੱਚ ਕੈਬਨਟ ਮੰਤਰੀ ਮਹਿੰਦਰ ਭਗਤ ਸਾਬਕਾ ਸਾਂਸਦ ਸੁਸ਼ੀਲ ਰਿੰਕੂ ਆਪਣੇ ਸਾਥੀਆਂ ਨਾਲ ਪਹੁੰਚੇ ।

ਜਲੰਧਰ ਅੱਜ ਮਿਤੀ 22 ਅਗਸਤ (ਸੋਨੂੰ) : ਮਾਤਾ ਚਿੰਤਪੁਰਨੀ ਜੀ ਦੇ ਪਾਵਨ ਮੇਲਾ ਦੇ ਮੌਕੇ ਤੇ 16ਵਾਂ ਸਲਾਨਾ ਭੰਡਾਰਾ ਲਗਾਇਆ ਗਿਆ ਇਹ ਜਾਣਕਾਰੀ ਪ੍ਰਧਾਨ ਪਰਵੀਨ ਕਤਿਆਲ ਸੋਨੂ ਵੱਲੋਂ ਮਿਲੀ ਹੈ ਕਿ ਮਾਂ ਬਗਲਾ ਮੁਖੀ ਸ਼ਿਵ ਮੰਦਿਰ ਦਿਲਬਾਗ ਨਗਰ ਇੰਸਟਰਕਸ਼ਨ ਮੰਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਨ ਦੇ ਮੇਲੇ ਦੇ ਉਪਲਕਸ਼ ਵਿੱਚ ਲੰਗਰ ਲਗਾਇਆ ਗਿਆ ਸੀ ਇਸ ਭੰਡਾਰੇ ਵਿੱਚ ਜਲੰਧਰ ਸ਼ਹਿਰ ਤੋਂ ਕੈਬਨਟ ਮੰਤਰੀ ਮਹਿੰਦਰ ਭਗਤ ਸਾਬਕਾ ਸਾਂਸਦ ਸੁਸ਼ੀਲ ਰਿੰਕੂ ਆਪਣੇ ਸਾਥੀਆਂ ਨਾਲ ਪਹੁੰਚੇ ਅਤੇ ਮੇਲੇ ਵਿੱਚ ਭੰਡਾਰੇ ਦੀ ਸੇਵਾ ਵਿਖੇ ਪ੍ਰਵੀਨ ਕਤਿਆਲ ਸੋਨੂ ਹੁਣਾਂ ਨੇ ਦੱਸਿਆ ਕਿ ਭੰਡਾਰੇ ਵਿੱਚ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ 22 ਅਗਸਤ ਨੂੰ ਭੰਡਾਰਾ ਮਾ ਚਿੰਤਪੁਰਨੀ ਦੇ ਆਸ਼ੀਰਵਾਦ ਨਾਲ ਸੰਪੰਨ ਹੋ ਗਿਆ ਭੰਡਾਰੇ ਵਿੱਚ ਆਈਆਂ ਸੰਗਤਾਂ ਨੂੰ ਸਵੇਰੇ ਪੰਜ ਵਜੇ ਤੋਂ ਲੈ ਕੇ ਦਿਨ ਰਾਤ ਆਈ ਸੰਗਤ ਲਈ ਭੰਡਾਰਾ ਦੀ ਵਿਵਸਥਾ ਰਹਿੰਦੀ ਸੀ ਪਰਵੀਨ ਕਤਿਆਲ ਸੋਨੂ ਹੁਣਾਂ ਨੇ ਕਿਹਾ 2027 ਚ ਯਾਨੀ ਅਗਲੇ ਸਾਲ ਮਾਂ ਦੇ ਆਸ਼ੀਰਵਾਦ ਨਾਲ ਲੱਗੇਗਾ ਅਤੇ ਸੰਗਤ ਵਾਸਤੇ ਹੋਰ ਵੀ ਜਿਹੜੀਆਂ ਕਮੀਆਂ ਸਾਡੇ ਕੋਈ ਇਸ ਵਾਰ ਰਹਿ ਗਈਆਂ ਉਹ ਮਾ ਚਿੰਤਪੁਰਨੀ ਬੱਚਿਆਂ ਤੇ ਆਸ਼ੀਰਵਾਦ ਰੱਖੇ ਆਉਂਦੇ ਸਾਲ ਨੂੰ ਭੰਡਾਰਾ ਵੱਧ ਚੜ ਕੇ ਸੰਗਤ ਦੀ ਸੇਵਾ ਹੋਵੇਗੀ ਸਾਰੀ ਆਪਣੀ ਟੀਮ ਨਾਲ ਮਿਲ ਕੇ ਸੇਵਾ ਕਰਨਗੇ । 

Comments

No comments yet.



Latest News

Number of Visitors - 205362