Thursday, 29 Jan 2026

ਬੱਸ ਸਟੈਂਡ ਚੌਕ ਅਤੇ ਰੇਲਵੇ ਕਰਾਸਿੰਗ 'ਤੇ ਲੱਗੇ ਜਾਮ ਤੋਂ ਆਮ ਲੋਕਾਂ ਅਤੇ ਪਿਮਸ ਜਾਣ ਵਾਲੇ ਮਰੀਜ਼ਾਂ ਨੂੰ ਮਿਲੇਗੀ ਰਾਹਤ - ਅੰਮ੍ਰਿਤਪਾਲ ਸਿੰਘ 

ਬੱਸ ਸਟੈਂਡ ਚੌਕ ਅਤੇ ਰੇਲਵੇ ਕਰਾਸਿੰਗ 'ਤੇ ਲੱਗੇ ਜਾਮ ਤੋਂ ਆਮ ਲੋਕਾਂ ਅਤੇ ਪਿਮਸ ਜਾਣ ਵਾਲੇ ਮਰੀਜ਼ਾਂ ਨੂੰ ਮਿਲੇਗੀ ਰਾਹਤ - ਅੰਮ੍ਰਿਤਪਾਲ ਸਿੰਘ 

ਜਲੰਧਰ, 18 ਸਤੰਬਰ- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ  ਦੀ ਤਰਫ਼ੋਂ ਗੜ੍ਹਾ ਰੇਲਵੇ ਕਰਾਸਿੰਗ ’ਤੇ ਕਰੀਬ 72 ਕਰੋੜ ਰੁਪਏ ਦੀ ਲਾਗਤ ਨਾਲ ਫਲਾਈਓਵਰ ਬਣਾਉਣ ਦੀ ਤਜਵੀਜ਼ ਤਿਆਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਇਸ ਸਬੰਧੀ ਲੋੜੀਂਦੇ ਫੰਡ ਜਾਰੀ ਕਰਨ ਲਈ ਕਾਰਵਾਈ ਕੀਤੀ ਜਾ ਸਕੇ। ਇਸ ਪ੍ਰਾਜੈਕਟ ਨੂੰ.  ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਪ੍ਰਾਜੈਕਟ ਨੂੰ ਚਾਲੂ ਵਿੱਤੀ ਸਾਲ (2023-24) ਦੀ ਬਜਟ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਵਿੱਤ ਵਿਭਾਗ ਨੂੰ ਇਸ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਫਲਾਈਓਵਰ ਦੀ ਉਸਾਰੀ ਦਾ ਪ੍ਰਾਜੈਕਟ ਕਮੇਟੀ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਤਿਆਰ ਕੀਤਾ ਗਿਆ ਹੈ।  ਇਹ ਫਲਾਈਓਵਰ ਬੀਐਮਸੀ ਚੌਕ ਦੇ ਨਾਲ ਲੱਗਦੇ ਕਿੰਗਜ਼ ਹੋਟਲ ਤੋਂ ਸ਼ੁਰੂ ਹੋ ਕੇ ਪਿਮਸ ਹਸਪਤਾਲ ਤੱਕ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਨਾਲ ਬੱਸ ਸਟੈਂਡ ਚੌਕ ਅਤੇ ਗੜ੍ਹਾ ਰੇਲਵੇ ਕਰਾਸਿੰਗ 'ਤੇ ਲੱਗੇ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਪਿਮਸ ਵੱਲ ਆਉਣ-ਜਾਣ ਵਾਲੇ ਲੋਕ ਸਿੱਧੇ ਫਲਾਈਓਵਰ ਰਾਹੀਂ ਹੀ ਜਾਣਗੇ, ਉਨ੍ਹਾਂ ਨੂੰ ਹੇਠਾਂ ਜਾਮ 'ਚ ਨਹੀਂ ਫਸਣਾ ਪਵੇਗਾ। 

ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਮਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਟ੍ਰੈਫਿਕ ਜਾਮ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਇਸ ਲਈ ਇਸ ਸੜਕ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਤਜਵੀਜ਼ ਤਿਆਰ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਇਸ ਕਰਾਸਿੰਗ 'ਤੇ ਟ੍ਰੈਫਿਕ ਵਾਹਨ ਯੂਨਿਟ 223452 ਹੈ, ਜੋ ਕਿ ਇੱਕ ਲੱਖ ਤੋਂ ਵੱਧ ਹੈ, ਫਲਾਈਓਵਰ ਦੇ ਨਿਰਮਾਣ ਲਈ ਲੋੜੀਂਦੀ ਗਿਣਤੀ ਹੈ, ਇਸ ਲਈ ਇਸ ਕਰਾਸਿੰਗ 'ਤੇ ਫਲਾਈਓਵਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। 

ਯੋਜਨਾ ਕਮੇਟੀ ਦੇ ਚੇਅਰਮੈਨ ਨੇ ਅੱਗੇ ਦੱਸਿਆ ਕਿ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀ ਸਹੂਲਤ ਲਈ ਹੋਰ ਵੀ ਕਈ ਪ੍ਰੋਜੈਕਟ ਤਿਆਰ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਲੋਕ ਪੱਖੀ ਸਕੀਮਾਂ ਲਿਆ ਰਹੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।


3

Share News

Login first to enter comments.

Latest News

Number of Visitors - 132708