पंजाब में घर पर काटा केक, दोस्तों संग निकला पार्टी करने; रास्ते में बदमाशों ने कर दी फायरिंग
ਜਲੰਧਰ ਅੱਜ ਮਿਤੀ 20 ਅਗਸਤ (ਸੋਨੂੰ) : ਜਲੰਧਰ: ਮਹਿਲਾ ਕਾਂਗਰਸ ਜਲੰਧਰ ਸਿਟੀ ਦੀ ਪ੍ਰਧਾਨ ਪ੍ਰੋ. ਅਨੁਰਾਧਾ ਬੰਗਾ ਨੇ ਗੁੜ ਅਤੇ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਹਿੰਗਾਈ ਨੇ ਪਹਿਲਾਂ ਹੀ ਆਮ ਅਤੇ ਮੱਧ ਵਰਗ ਦੇ ਘਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਹੁਣ ਗੁੜ-ਖੰਡ ਦੀਆਂ ਕੀਮਤਾਂ ਵਿੱਚ ਵਾਧਾ ਲੋਕਾਂ ’ਤੇ ਇੱਕ ਹੋਰ ਆਰਥਿਕ ਬੋਝ ਬਣ ਰਿਹਾ ਹੈ।
ਪ੍ਰੋ. ਬੰਗਾ ਨੇ ਕਿਹਾ ਕਿ ਆਟਾ, ਦਾਲਾਂ, ਸਬਜ਼ੀਆਂ, ਦੁੱਧ, ਤੇਲ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਪਹਿਲਾਂ ਹੀ ਮਹਿੰਗੀਆਂ ਹਨ। ਹੁਣ ਗੁੜ ਅਤੇ ਖੰਡ ਮਹਿੰਗੇ ਹੋਣ ਨਾਲ ਮਿਠਾਈਆਂ ਅਤੇ ਇਨ੍ਹਾਂ ਤੋਂ ਬਣਨ ਵਾਲੀਆਂ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਤੇ ਵੀ ਅਸਰ ਪਵੇਗਾ। ਇਸ ਦਾ ਸਭ ਤੋਂ ਵੱਧ ਪ੍ਰਭਾਵ ਆਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਉੱਤੇ ਪੈਂਦਾ ਹੈ।
ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ, “ਜਦੋਂ ਇੱਕ ਆਮ ਪਰਿਵਾਰ ਲਈ ਘਰ ਦੀ ਰਸੋਈ ਚਲਾਉਣੀ ਹੀ ਔਖੀ ਹੁੰਦੀ ਜਾ ਰਹੀ ਹੈ, ਤਾਂ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦਾ ਆਮ ਲੋਕਾਂ ਲਈ ਕੀ ਅਰਥ ਰਹਿ ਜਾਂਦਾ ਹੈ?”
ਪ੍ਰੋ. ਅਨੁਰਾਧਾ ਬੰਗਾ ਨੇ ਕਿਹਾ ਕਿ ਸਰਕਾਰ ਨੂੰ ਮਹਿੰਗਾਈ ਬਾਰੇ ਸਿਰਫ਼ ਅੰਕੜੇ ਪੇਸ਼ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਨੂੰ ਸਮਝਣਾ ਚਾਹੀਦਾ ਹੈ। ਮਹਿੰਗਾਈ ਦਾ ਅਸਲੀ ਦਰਦ ਉਸ ਘਰ ਦੀ ਔਰਤ ਜਾਣਦੀ ਹੈ ਜਿਸ ਨੇ ਸੀਮਤ ਆਮਦਨ ਵਿੱਚ ਪੂਰੇ ਪਰਿਵਾਰ ਦੀ ਰਸੋਈ ਚਲਾਉਣੀ ਹੁੰਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਅਤੇ ਆਮ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਰਾਹਤ ਦੇਵੇ।





Comments
No comments yet.