Tue, 18 Aug 2026
Post Details

ਅਸਲ ਮਰੀਜ਼ ਕਿੱਥੇ ਹਨ? ਸਰਕਾਰ ਸਿਹਤ ਸੇਵਾਵਾਂ ਦੇ ਨਾਂ ’ਤੇ ਨਾਟਕੀ ਪ੍ਰਚਾਰ ਬੰਦ ਕਰੇ — ਅਨੁਰਾਧਾ ਬੰਗਾ

ਗੋਡਿਆਂ ਦਾ ਇਲਾਜ ਕਰਵਾ ਕੇ ਭੰਗੜਾ ਪਾਉਣ ਵਾਲੇ ਅਸਲ ਮਰੀਜ਼ ਕਿੱਥੇ ਹਨ?
ਜਲੰਧਰ ਅੱਜ ਮਿਤੀ 18 ਅਗਸਤ (ਸੋਨੂੰ) : ਮਹਿਲਾ ਕਾਂਗਰਸ ਜਲੰਧਰ ਸਿਟੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਸਿਹਤ ਯੋਜਨਾ ਦੇ ਪ੍ਰਚਾਰ ਲਈ ਸੁਤੰਤਰਤਾ ਦਿਵਸ ਮੌਕੇ ਪੇਸ਼ ਕੀਤੀ ਗਈ ਝਾਕੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਦੱਸੇ ਕਿ ਗੋਡਿਆਂ ਦਾ ਇਲਾਜ ਕਰਵਾ ਕੇ ਭੰਗੜਾ ਪਾਉਣ ਵਾਲੇ ਅਸਲ ਮਰੀਜ਼ ਕਿੱਥੇ ਹਨ?

ਉਨ੍ਹਾਂ ਕਿਹਾ ਕਿ ਝਾਕੀ ਵਿੱਚ “ਬਹਿ ਕੇ ਵੇਖ ਜਵਾਨਾਂ, ਬਾਬੇ ਭੰਗੜਾ ਪਾਉਂਦੇ ਨੇ” ਦਾ ਸੁਨੇਹਾ ਦੇ ਕੇ ਸਿਹਤ ਯੋਜਨਾ ਦੀ ਕਾਮਯਾਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜੇ ਭੰਗੜਾ ਪਾਉਣ ਵਾਲੇ ਅਸਲ ਲਾਭਪਾਤਰੀ ਨਹੀਂ ਸਨ ਅਤੇ ਇਹ ਸਿਰਫ਼ ਪ੍ਰਤੀਕਾਤਮਕ ਪੇਸ਼ਕਾਰੀ ਸੀ, ਤਾਂ ਸਰਕਾਰ ਨੂੰ ਇਸ ਬਾਰੇ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।

ਅਨੁਰਾਧਾ ਬੰਗਾ ਨੇ ਸਰਕਾਰ ਨੂੰ ਸਵਾਲ ਕੀਤਾ, “ਜੇ ਯੋਜਨਾ ਇੰਨੀ ਕਾਮਯਾਬ ਹੈ ਤਾਂ ਅਸਲ ਲਾਭਪਾਤਰੀਆਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ? ਸਰਕਾਰ ਜਨਤਕ ਕਰੇ ਕਿ ਇਸ ਯੋਜਨਾ ਤਹਿਤ ਕਿੰਨੇ ਲੋਕਾਂ ਦੇ ਗੋਡਿਆਂ ਦਾ ਇਲਾਜ ਜਾਂ ਬਦਲਾਅ ਹੋਇਆ, ਕਿਹੜੇ ਹਸਪਤਾਲਾਂ ਵਿੱਚ ਹੋਇਆ ਅਤੇ ਇਸ ’ਤੇ ਕਿੰਨਾ ਸਰਕਾਰੀ ਪੈਸਾ ਖਰਚਿਆ ਗਿਆ?”

ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਗੰਭੀਰ ਮਸਲਾ ਹਨ, ਇਨ੍ਹਾਂ ਨੂੰ ਪ੍ਰਚਾਰ ਦਾ ਨਾਟਕ ਨਹੀਂ ਬਣਾਇਆ ਜਾਣਾ ਚਾਹੀਦਾ।

“ਪੰਜਾਬ ਨੂੰ ਨਕਲੀ ਭੰਗੜਾ ਨਹੀਂ, ਅਸਲੀ ਇਲਾਜ ਅਤੇ ਬਿਹਤਰ ਸਰਕਾਰੀ ਹਸਪਤਾਲ ਚਾਹੀਦੇ ਹਨ।

Comments

No comments yet.



Latest News

Number of Visitors - 197672