Tue, 18 Aug 2026
Post Details

ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਸੁਖਬੀਰ ਸਿੰਘ ਬਾਦਲ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ 

 ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਅਰਦਾਸ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਅਰਦਾਸ  ਕੀਤੀ ਗਈ ।

ਜਲੰਧਰ 17 ਅਗਸਤ (ਸੋਨੂੰ) : ਸਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਜਾਨਲੇਵਾ ਹਮਲੇ ਵਿਚ ਜ਼ਖ਼ਮੀ ਹੋਣ ਤੇ, ਉਨ੍ਹਾਂ ਦੀ ਚੜ੍ਹਦੀ ਕਲਾ ਲਈ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਅਰਦਾਸ  ਕੀਤੀ ਗਈ ਤੇ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਆਪਣੇ ਸਿੱਖ ਦੀ ਆਪ ਲਾਜ ਰੱਖੀ ਹੈ।
       ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਪ੍ਰੀਵਾਰ ਸਮੇਤ ਨਤਮਸਤਕ ਹੋਣ ਸਮੇਂ ਸੁਖਬੀਰ ਸਿੰਘ ਬਾਦਲ ਉਪਰ ਜਾਨਲੇਵਾ ਹਮਲਾ ਕਰਨਾ ਬੇਹੱਦ ਮੰਦਭਾਗਾ ਤੇ ਦੁੱਖਦਾਈ ਘਟਨਾ ਹੈ। 
     ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਸਕੱਤਰ ਜਨਰਲ ਮਨਿੰਦਰਪਾਲ ਸਿੰਘ ਗੁੰਬਰ ਨੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਜਿਸ ਪਵਿੱਤਰ ਅਸਥਾਨ ਤੇ ਹਮੇਸ਼ਾ ਸਰਬੱਤ ਦੇ ਭਲੇ ਲਈ ਅਰਦਾਸ ਹੁੰਦੀ ਹੈ ਉਸ ਪਵਿੱਤਰ ਅਸਥਾਨ ਤੇ ਅਜਿਹੀਆਂ ਹਿੰਸਕ ਹਰਕਤਾਂ ਕਰਨ ਲਈ ਕੋਈ ਥਾਂ ਨਹੀਂ ਹੈ।
    ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਸੁਰੇਸ਼ ਸਹਿਗਲ, ਦਿਲਬਾਗ ਹੁਸੈਨ,ਮਨਿੰਦਰਪਾਲ ਸਿੰਘ ਗੁੰਬਰ, ਅੰਮ੍ਰਿਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ,ਗਗਨਦੀਪ ਸਿੰਘ ਗੱਗੀ ਪ੍ਰਧਾਨ ਯੂਥ ਅਕਾਲੀ ਦਲ,ਸੁਰਜੀਤ ਸਿੰਘ ਨੀਲਾਮਹਿਲ, ਗੁਰਪ੍ਰੀਤ ਸਿੰਘ ਰੰਧਾਵਾ, ਰਵਿੰਦਰ ਸਿੰਘ ਸਵੀਟੀ, ਗੁਰਮੀਤ ਸਿੰਘ ਬਿੱਟੂ,ਐਡਵੋਕੇਟ ਵਿਨੋਦ ਕੌਲ, ਗੁਰਜੀਤ ਸਿੰਘ ਪੋਪਲੀ,ਮਨਬੀਰ ਸਿੰਘ ਅਕਾਲੀ, ਮਨੀਸ਼ ਗਿੱਲ,ਜਸਪ੍ਰੀਤ ਸਿੰਘ ਚੌਹਾਨ,ਹਰਪ੍ਰੀਤ ਸਿੰਘ ਸਚਦੇਵਾ, ਜਸਪ੍ਰੀਤ ਸਿੰਘ ਜੱਸੀ,ਗੋਰਵ ਭਗਤ, ਗੁਰਪ੍ਰੀਤ ਸਿੰਘ ਸਚਦੇਵਾ, ਪ੍ਰਮਦੀਪ ਸਿੰਘ ਗੁੰਬਰ, ਗੁਰਮੀਤ ਸਿੰਘ ਬਾਵਾ, ਜਸਵੀਰ ਸਿੰਘ ਵਾਲੀਆ, ਹਰਬੰਸ ਸਿੰਘ ਗੁਰੂਨਾਨਕਪੁਰਾ, ਬਸੰਤ ਸਿੰਘ, ਪ੍ਰਮਿੰਦਰ ਸਿੰਘ ਲਾਡੋਵਾਲੀ, ਰਮਿੰਦਰ ਸਿੰਘ ਸ਼ਿਬੂ, ਗੁਰਸੇਵਕ ਸਿੰਘ ਗਿੱਲ, ਮਨਪ੍ਰੀਤ ਸਿੰਘ, ਅਮਿਤ ਵਾਲੀਆ,ਹਨੀ ਕਾਲੜਾ, ਜਤਿੰਦਰ ਸਿੰਘ ਮੌਂਟੀ, ਜਸਪ੍ਰੀਤ ਸਿੰਘ ਜੱਸੀ,ਜਤਿਨਿਆ ਗੁਪਤਾ, ਸੰਦੀਪ ਸਿੰਘ ਫੁੱਲ, ਧਰਮਵੀਰ,ਮਨੀ ਕੁਮਾਰ,ਹਨੀ ਮੱਲ,ਵਿਨੇ ਭਗਤ, ਮੋਨੂੰ, ਬਲਜੀਤ ਸਿੰਘ,ਰਾਮ ਪਾਲ,ਰਿਕੀ ਲੂਥਰ,ਰਵੀ ਕੁਮਾਰ, ਸ਼ੁਭਮ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Comments

No comments yet.



Latest News

Number of Visitors - 197587