21 अगस्त को पंजाब बंद का ऐलान, बंदी सिखों की रिहाई की मांग पर कौमी इंसाफ मोर्चा का बड़ा फैसला
ਵਡਾਲਾ ਚੌਂਕ ਵਿਖੇ ਸ਼ਹਿਰ ਵਾਸੀਆਂ ਨੂੰ ਲੱਡੂ ਵੰਡ ਕੇ ਮਨਾਈ ਆਜ਼ਾਦੀ ਦੀ ਖੁਸ਼ੀ
ਜਲੰਧਰ ਅੱਜ ਮਿਤੀ 15 ਅਗਸਤ (ਸੋਨੂੰ) : ਅੱਜ ਸਤਿਗੁਰ ਕਬੀਰ ਚੌਂਕ (ਵਡਾਲਾ ਚੌਂਕ) ਵਿਖੇ ਸ਼ਿਵਸੈਨਾ ਸਮਾਜਵਾਦੀ ਦੀ ਪੰਜਾਬ ਚੇਅਰਪਰਸਨ ਮੈਡਮ ਉਸ਼ਾ ਮਾਹੀ ਜੀ ਦੀ ਅਗਵਾਈ ਹੇਠ 80ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਮੈਡਮ ਉਸ਼ਾ ਮਾਹੀ ਜੀ ਵੱਲੋਂ ਸ਼ਹਿਰ ਵਾਸੀਆਂ ਨੂੰ ਲੱਡੂ ਵੰਡ ਕੇ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਦੌਰਾਨ ਦੇਸ਼ਭਗਤੀ ਦੇ ਗੀਤ ਗਾਏ ਗਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਰਿਹਾ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਰਦਾਰ ਅਰਵਿੰਦਰ ਸਿੰਘ ਅਰਨੇਜਾ, ਸ਼੍ਰੀ ਸੋਮਦੱਤ, ਸੰਦੀਪ ਵਰਮਾ, ਰੋਹਿਤ, ਮਨਪ੍ਰੀਤ ਕੌਰ, ਬਲਜੀਤ ਕੌਰ, ਰਜਨੀ, ਰਮਨਦੀਪ ਕੌਰ, ਅਮਰਿਤ ਪਾਲ ਕੌਰ, ਸਾਕਸ਼ੀ, ਕਿਰਨ, ਰਾਧਿਕਾ, ਨੇਹਾ, ਰਜਿੰਦਰ ਵਾਲੀਆ, ਗਗਨਦੀਪ ਸਿੰਘ, ਡਾ. ਜਸ਼ਪਾਲ, ਵਿਜੇ ਆਦਿ ਸ਼ਾਮਲ ਹੋਏ।
ਮੈਡਮ ਉਸ਼ਾ ਮਾਹੀ ਜੀ ਨੇ ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਸਮਾਗਮ ਦੇ ਅੰਤ ਵਿੱਚ ਸਾਰੇ ਹਾਜ਼ਰੀਨ ਨੇ ਦੇਸ਼ ਦੀ ਖੁਸ਼ਹਾਲੀ, ਤਰੱਕੀ ਅਤੇ ਏਕਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਜ਼ਾਦੀ ਦਿਵਸ ਦੀ ਖੁਸ਼ੀ ਸਾਂਝੀ ਕੀਤੀ।





Comments
No comments yet.