Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਾਤੀ ਦੇ ਨਾਂ ’ਤੇ ‘ਸ਼ੁੱਧੀਕਰਨ’ ਵਰਗੀ ਸੋਚ ਬੇਹੱਦ ਨਿੰਦਣਯੋਗ — ਅਨੁਰਾਧਾ ਬੰਗਾ

ਕਿਸੇ ਵਿਅਕਤੀ ਜਾਂ ਉਸ ਵੱਲੋਂ ਵਰਤੇ ਗਏ ਮੰਚ ਨੂੰ ‘ਅਸ਼ੁੱਧ’ ਸਮਝਣਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਬਰਾਬਰੀ ਅਤੇ ਮਨੁੱਖੀ ਮਾਣ-ਸਨਮਾਨ ਦੀ ਸੰਵਿਧਾਨਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਸੋਚ ਹੈ : ਅਨੁਰਾਧਾ ਬੰਗਾ

ਜਲੰਧਰ ਅੱਜ ਮਿਤੀ 24 ਅਗਸਤ (ਸੋਨੂੰ) : ਮਹਿਲਾ ਕਾਂਗਰਸ ਜਲੰਧਰ ਸਿਟੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਹਲਦਵਾਨੀ ਵਿੱਚ ਕਾਂਗਰਸ ਪ੍ਰਧਾਨ ਸ਼੍ਰੀ ਮੱਲਿਕਾਰਜੁਨ ਖੜਗੇ ਜੀ ਵੱਲੋਂ ਜਨਤਾ ਨੂੰ ਸੰਬੋਧਨ ਕੀਤੇ ਗਏ ਮੰਚ ਦਾ ਬਾਅਦ ਵਿੱਚ ਭਾਜਪਾ ਨਾਲ ਜੁੜੇ ਲੋਕਾਂ ਵੱਲੋਂ ਕਥਿਤ ਤੌਰ ’ਤੇ ‘ਸ਼ੁੱਧੀਕਰਨ’ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਅਨੁਰਾਧਾ ਬੰਗਾ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਵਿੱਚ ਜਾਤੀ ਦੇ ਆਧਾਰ ’ਤੇ ਕਿਸੇ ਵਿਅਕਤੀ ਜਾਂ ਉਸ ਵੱਲੋਂ ਵਰਤੇ ਗਏ ਮੰਚ ਨੂੰ ‘ਅਸ਼ੁੱਧ’ ਸਮਝਣਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਬਰਾਬਰੀ ਅਤੇ ਮਨੁੱਖੀ ਮਾਣ-ਸਨਮਾਨ ਦੀ ਸੰਵਿਧਾਨਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਸੋਚ ਹੈ।

ਉਨ੍ਹਾਂ ਕਿਹਾ, “ਸ਼੍ਰੀ ਮੱਲਿਕਾਰਜੁਨ ਖੜਗੇ ਜੀ ਦੇਸ਼ ਦੀ ਇੱਕ ਪ੍ਰਮੁੱਖ ਰਾਜਨੀਤਿਕ ਪਾਰਟੀ ਦੇ ਕੌਮੀ ਪ੍ਰਧਾਨ ਹੋਣ ਦੇ ਨਾਲ-ਨਾਲ ਲੰਮੇ ਜਨਤਕ ਜੀਵਨ ਅਤੇ ਸੰਘਰਸ਼ ਦਾ ਪ੍ਰਤੀਕ ਹਨ। ਉਨ੍ਹਾਂ ਨਾਲ ਜੁੜੇ ਮੰਚ ਨੂੰ ‘ਸ਼ੁੱਧ’ ਕਰਨ ਵਰਗੀ ਕਾਰਵਾਈ ਜੇਕਰ ਜਾਤੀਗਤ ਸੋਚ ਤੋਂ ਪ੍ਰੇਰਿਤ ਸੀ, ਤਾਂ ਇਹ ਬਹੁਤ ਗੰਭੀਰ ਮਾਮਲਾ ਹੈ।”

ਅਨੁਰਾਧਾ ਬੰਗਾ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦਾ ਨਿਰਪੱਖ ਢੰਗ ਨਾਲ ਸੰਜੀਦਗੀ ਨਾਲ ਨੋਟਿਸ ਲਿਆ ਜਾਵੇ, ਤੱਥਾਂ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਜਾਤਾਂ ਵਿੱਚ ਵੰਡਣ ਵਿੱਚ ਨਹੀਂ, ਸਗੋਂ ਸਮਾਨਤਾ, ਭਾਈਚਾਰੇ ਅਤੇ ਆਪਸੀ ਸਤਿਕਾਰ ਵਿੱਚ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਸਮਾਜਿਕ ਨਿਆਂ ਅਤੇ ਸੰਵਿਧਾਨਕ ਮੁੱਲਾਂ ਦੀ ਰੱਖਿਆ ਲਈ ਆਵਾਜ਼ ਉਠਾਈ ਹੈ ਅਤੇ ਅੱਗੇ ਵੀ ਜਾਤੀਵਾਦ ਤੇ ਭੇਦਭਾਵ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।

“ਜਾਤੀਵਾਦੀ ਸੋਚ ਦਾ ਲੋਕਤੰਤਰੀ ਭਾਰਤ ਵਿੱਚ ਕੋਈ ਸਥਾਨ ਨਹੀਂ। ਸੰਵਿਧਾਨ ਹਰ ਭਾਰਤੀ ਨੂੰ ਬਰਾਬਰ ਮਾਣ ਅਤੇ ਅਧਿਕਾਰ ਦਿੰਦਾ ਹੈ ਅਤੇ ਇਸ ਬਰਾਬਰੀ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।”

Comments

No comments yet.



Latest News

Number of Visitors - 233760

Share this Post