ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ MBBS ਫੀਸਾਂ ਵਿੱਚ ਵਾਧੇ ਦਾ ਵਿਰੋਧ ।
ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਬਦਲਾਅ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਮੈਡੀਕਲ ਸਿੱਖਿਆ ਨੂੰ ਮਹਿੰਗਾ ਕਰ ਰਹਿ ਹੈ : ਪ੍ਰੋ. ਅਨੁਰਾਧਾ ਬੰਗਾ
ਜਲੰਧਰ ਅੱਜ ਮਿਤੀ 11 ਅਗਸਤ (ਸੋਨੂੰ) : ਜਲੰਧਰ: ਪ੍ਰੋ. ਅਨੁਰਾਧਾ ਬੰਗਾ, ਪ੍ਰਧਾਨ, ਮਹਿਲਾ ਕਾਂਗਰਸ ਜਲੰਧਰ ਸਿਟੀ ਨੇ ਪੰਜਾਬ ਵਿੱਚ MBBS ਦੀਆਂ ਫੀਸਾਂ ਵਿੱਚ ਕੀਤੇ ਗਏ ਵਾਧੇ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੈਡੀਕਲ ਸਿੱਖਿਆ ਨੂੰ ਮਹਿੰਗਾ ਕਰਨਾ ਸਿਰਫ਼ ਫੀਸਾਂ ਨਾਲ ਜੁੜਿਆ ਮਾਮਲਾ ਨਹੀਂ, ਸਗੋਂ ਇਹ ਸਿੱਧੇ ਤੌਰ ’ਤੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਆਸਾਂ, ਉਨ੍ਹਾਂ ਦੇ ਮਾਪਿਆਂ ਦੀ ਆਰਥਿਕ ਸਮਰੱਥਾ ਅਤੇ ਸੂਬੇ ਦੇ ਭਵਿੱਖ ਨਾਲ ਜੁੜਿਆ ਹੋਇਆ ਸਵਾਲ ਹੈ।
ਪ੍ਰੋ. ਬੰਗਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਬਦਲਾਅ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਮੈਡੀਕਲ ਸਿੱਖਿਆ ਦੀਆਂ ਫੀਸਾਂ ਵਿੱਚ ਵਾਧਾ ਇਨ੍ਹਾਂ ਦਾਅਵਿਆਂ ਉੱਤੇ ਸੁਭਾਵਿਕ ਤੌਰ ’ਤੇ ਸਵਾਲ ਖੜ੍ਹੇ ਕਰਦਾ ਹੈ। “ਸਿੱਖਿਆ ਨੀਤੀ ਦੀ ਅਸਲ ਕਸੌਟੀ ਇਸ਼ਤਿਹਾਰ ਨਹੀਂ, ਸਗੋਂ ਇਹ ਹੈ ਕਿ ਇੱਕ ਆਮ ਪਰਿਵਾਰ ਦਾ ਹੋਣਹਾਰ ਬੱਚਾ ਉੱਚ ਸਿੱਖਿਆ ਤੱਕ ਕਿੰਨੀ ਆਸਾਨੀ ਨਾਲ ਪਹੁੰਚ ਸਕਦਾ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੱਧਵਰਗੀ ਅਤੇ ਸੀਮਤ ਆਮਦਨ ਵਾਲੇ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪਹਿਲਾਂ ਹੀ ਵੱਡੀਆਂ ਆਰਥਿਕ ਕੁਰਬਾਨੀਆਂ ਕਰਦੇ ਹਨ। ਅਜਿਹੇ ਹਾਲਾਤ ਵਿੱਚ ਮੈਡੀਕਲ ਸਿੱਖਿਆ ਹੋਰ ਮਹਿੰਗੀ ਹੋਣਾ ਉਨ੍ਹਾਂ ਦੀ ਚਿੰਤਾ ਨੂੰ ਵਧਾਉਂਦਾ ਹੈ। ਯੋਗਤਾ ਅਤੇ ਮਿਹਨਤ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ ਕਰਨ, ਨਾ ਕਿ ਉਸਦੇ ਮਾਪਿਆਂ ਦੀ ਜੇਬ ਦੀ ਸਮਰੱਥਾ।
ਪ੍ਰੋ. ਅਨੁਰਾਧਾ ਬੰਗਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ MBBS ਫੀਸਾਂ ਵਿੱਚ ਕੀਤੇ ਗਏ ਵਾਧੇ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਅਜਿਹੀ ਨੀਤੀ ਬਣਾਈ ਜਾਵੇ ਜਿਸ ਨਾਲ ਮੈਡੀਕਲ ਸਿੱਖਿਆ ਹੋਣਹਾਰ ਵਿਦਿਆਰਥੀਆਂ ਦੀ ਪਹੁੰਚ ਵਿੱਚ ਰਹੇ।
ਉਨ੍ਹਾਂ ਕਿਹਾ, “ਪੰਜਾਬ ਨੂੰ ਸਿਰਫ਼ ਨਵੇਂ ਹਸਪਤਾਲਾਂ ਦੀ ਨਹੀਂ, ਸਗੋਂ ਉਨ੍ਹਾਂ ਵਿੱਚ ਸੇਵਾ ਕਰਨ ਵਾਲੇ ਯੋਗ ਡਾਕਟਰਾਂ ਦੀ ਵੀ ਲੋੜ ਹੈ। ਜੇ ਡਾਕਟਰ ਬਣਨ ਦਾ ਰਸਤਾ ਹੀ ਆਰਥਿਕ ਤੌਰ ’ਤੇ ਔਖਾ ਕਰ ਦਿੱਤਾ ਜਾਵੇ, ਤਾਂ ਇਸਦਾ ਪ੍ਰਭਾਵ ਅੱਜ ਦੇ ਵਿਦਿਆਰਥੀ ਤੋਂ ਲੈ ਕੇ ਕੱਲ੍ਹ ਦੀ ਜਨਤਕ ਸਿਹਤ ਪ੍ਰਣਾਲੀ ਤੱਕ ਪਵੇਗਾ। ਸਿੱਖਿਆ ਨੂੰ ਮੌਕਿਆਂ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ, ਬੰਦ ਨਹੀਂ ਕਰਨੇ।”





Comments
No comments yet.