Mon, 10 Aug 2026
Post Details

ਪ੍ਰਾਈਵੇਟ ਠੇਕੇਦਾਰਾਂ ਦਾ ਹੈਲਥ ਬ੍ਰਾਂਚ ਕੰਮ ਕਰ ਰਹੀਆਂ ਦੇ ਟ੍ਰੈਕਟਰ ਟਰਾਲੀਆਂ ਦਾ 10 ਕਰੋੜ ਬਕਾਇਆ, ਨਗਰ ਨਿਗਮ ਨਹੀਂ ਕਰ ਰਿਹਾ ਪੇਮੈਂਟ ।

ਜਲੰਧਰ ਅੱਜ ਮਿਤੀ 9 ਅਗਸਤ (ਸੋਨੂੰ) : ਜਲੰਧਰ ਨਗਰ ਨਿਗਮ ਵਿੱਚ ਪ੍ਰਾਈਵੇਟ ਠੇਕੇਦਾਰਾਂ ਦੀਆਂ ਟਰੈਕਟਰ ਟਰਾਲੀਆਂ ਨਾਲ ਸ਼ਹਿਰ ਦੇ ਕੂੜੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਉਸ ਦਾ ਪੇਮੈਂਟ ਨਾ ਮਿਲਣ ਕਾਰਨ  ਉਹਨਾਂ ਦਾ ਚੱਕਾ ਜਾਮ ਹੋ ਸਕਦਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਨਗਰ ਨਿਗਮ ਵੱਲੋਂ ਪੇਮੈਂਟ ਨਹੀਂ ਹੋਈ ਜਿਸ ਨਾਲ ਕੀ ਇੱਕ ਠੇਕੇਦਾਰ ਸੀ ਘੱਟ ਤੋਂ ਘੱਟ ਅੱਠ ਤੋਂ 10 ਕਰੋੜ ਤੱਕ ਪੇਮੈਂਟ ਰੁਕੀ ਹੋਈ ਹੈ ਸਾਡੇ ਸੂਤਰਾਂ ਮੁਤਾਬਿਕ ਕਿਸੇ ਵੇਲੇ ਵੀ ਇਹਨਾਂ ਦਾ ਚੱਕਾ ਜਾਮ ਹੋਣ ਨਾਲ ਕੂੜੇ ਦੀ ਸਮੱਸਿਆ ਪੈਦਾ ਹੋ ਸਕਦੀ ਹੈ । ਕਿਉਂਕਿ ਠੇਕੇਦਾਰਾਂ ਨੇ ਲੇਬਰ ਦੇ ਪੈਸੇ ਅਤੇ ਪੈਟਰੋਲ ਪੰਪਾਂ ਤੋਂ ਉਧਾਰ ਚੱਕਿਆ ਹੋਇਆ ਹੈ ਮਾਰਕੀਟ ਵਿੱਚੋਂ ਕਈ ਜਗ੍ਹਾ ਤੋਂ ਉਹਨਾਂ ਨੇ ਸਮਾਨ ਲੈ ਕੇ ਨਗਰ ਨਿਗਮ ਕਹਿਣ ਤੇ ਲਗਾਇਆ ਹੋਇਆ ਹੈ ਉਹਨਾਂ ਨੂੰ ਪੇਮਟਾਂ ਨਹੀਂ ਹੋ ਰਹੀਆਂ ਇਸ ਕਾਰਨ ਕਿਸੇ ਵੇਲੇ ਵੀ ਉਹ ਆਪਣੇ ਕੰਮ ਬੰਦ ਕਰ ਸਕਦੇ ਹਨ ਸੂਤਰਾਂ ਦੇ ਮੁਤਾਬਿਕ ਦੱਸਿਆ ਜਾਵੇ ਤਾਂ ਪਿਛਲੇ ਛੇ ਮਹੀਨੇ ਤੋਂ ਲਟਕ ਰਹੇ ਹਨ ਇਹ ਠੇਕੇਦਾਰਾਂ ਦੀਆਂ ਪੇਮਟਾਂ ਨਹੀਂ ਮਿਲਦੀਆਂ ਉਹਨਾਂ ਨੂੰ ਸਿਵਾਏ ਲਾਰੇ ਲੱਗ ਰਹੇ ਹਨ ਅੱਜ ਹੋ ਜੇ ਕੱਲ ਹੋ ਜਾਏਗਾ ਪਰ ਹਾਲੇ ਤੱਕ ਉਹਨਾਂ ਦੇ ਹੱਥ ਦੇ ਨਿਰਾਸ਼ਾ ਹੀ ਆਈ ਹੈ ਪੇਮੈਂਟ ਨਹੀਂ ਕਿਸੇ ਦਾ ਕੱਲ ਦਿਨ ਸੋਮਵਾਰ ਤੋਂ ਬਾਅਦ ਪਤਾ ਲੱਗ ਸਕਦਾ ਹੈ ਕਿ ਠੇਕੇਦਾਰ ਕੰਮ ਕਰਨਗੇ ਜਾਂ ਨਹੀਂ ਸੂਤਰਾਂ ਮੁਤਾਬਿਕ ਦੋ ਤਿੰਨ ਦਿਨ ਲੱਗ ਜਾਣਗੇ ਸਾਰਾ ਕੰਮ ਵੀਰਵਾਰ ਤੱਕ ਸ਼ਾਇਦ ਉਹ ਆਪਣੀ ਟਰੈਕਟਰ ਟਰਾਲੀਆਂ ਦਾ ਕੰਮ ਬੰਦ ਵੀ ਕਰ ਸਕਦੇ ਹਨ ਵਿਕਾਸ ਕੰਮਾਂ ਦੇ ਉੱਤੇ ਲੱਗੀਆਂ ਟਰਾਲੀਆਂ ਜਾਂ ਹੋਰ ਕੰਮਾਂ ਨੂੰ ਬੰਦ ਕਰ ਸਕਦੇ ਹਨ ।

Comments

No comments yet.



Latest News

Number of Visitors - 192881