ਜਲੰਧਰ ਅੱਜ ਮਿਤੀ 8 ਅਗਸਤ (ਸੋਨੂੰ) : ਸੋਸ਼ਲ ਵਰਕਰ ਅਤੇ ਭਾਜਪਾ ਮਹਿਲਾ ਆਗੂ ਨੀਲਮ ਸੋਡੀ ਨੇ ਕਿਹਾ ਹੈ ਕਿ ਸੁਵਿਧਾ ਸੈਂਟਰ ਵਿੱਚ ਜਾਂ ਸਰਕਾਰੀ ਦਫਤਰਾਂ ਵਿੱਚ ਲੋਕ ਖੱਜਲ ਖੁਆਰ ਹੋ ਰਹੇ ਨੇ ਕਿਉਂ ਕਿ ਸਰਕਾਰ ਵੱਲੋਂ ਜਿਹੜੀ ਸਕੀਮ ਚੱਲ ਰਹੀ ਹੈ ਜਾਂ ਤਾਂ ਉਹਦੇ ਵਿੱਚ ਸਾਰੇ ਮੁਲਾਜ਼ਮ ਉਲਝੇ ਪਏ ਹਨ ਸਕੋਲਰਸ਼ਿਪ ਲੈਣ ਲਈ ਬੱਚੇ ਹਾਲੇ ਕਈ ਮਹੀਨਿਆਂ ਤੋਂ ਭੱਜ ਦੌੜ ਕਰ ਰਹੇ ਨੇ ਜਿਹੜੇ ਸਰਟੀਫਿਕੇਟ ਉਹਨਾਂ ਨੂੰ ਜਾਤਕ ਸਰਟੀਫਿਕੇਟ ਰਿਹਾਸ਼ੀ ਸਰਟੀਫਿਕੇਟ ਇਨਕਮ ਸਰਟੀਫਿਕੇਟ ਨਹੀਂ ਮਿਲ ਰਹੇ ਜਨਤਾ ਹੋ ਰਹੀ ਹੈ ਪਰੇਸ਼ਾਨ ਕਿਉਂਕਿ ਲੋਕ ਕਈ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਕਈਆਂ ਨੇ ਲੋਨ ਜਾਂ ਫਿਰ ਕਈਆਂ ਬੈਂਕਾਂ ਨੂੰ ਜਾਂ ਹੋਰ ਜਗ੍ਹਾ ਤੇ ਆਪਣੀ ਪਹਿਚਾਨ ਦੇਣੀ ਹੁੰਦੀ ਹੈ ਉਥੋਂ ਲੋਕ ਹੋ ਰਹੇ ਹਨ ਪਰੇਸ਼ਾਨ ਸਰਕਾਰੀ ਮੁਲਾਜ਼ਮਾਂ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਲਈ ਜਿਹੜੇ ਸੁਵਿਧਾ ਸੈਂਟਰ ਬਣਾਏ ਗਏ ਹਨ ਉਥੇ ਕੰਮ ਇਹਨਾਂ ਦਾ ਵੀ ਹੋਵੇ ਇੱਕ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ ਇਧਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਰੋਜਾਨਾ ਸੁਵਿਧਾ ਸੈਂਟਰਾਂ ਤੇ ਸਰਕਾਰੀ ਦਫਤਰਾਂ ਦੇ ਚੱਕਰ ਅੱਜ ਧੱਕੇ ਖਾ ਕੇ ਆਪਣੀਆਂ ਦਿਹਾੜੀਆਂ ਤੋੜ ਕੇ ਸਰਕਾਰੀ ਦਫਤਰਾਂ ਚੱਕਰ ਮਾਰਦੇ ਹਨ ਪਰ ਉੱਥੇ ਬਾਬੂ ਜੀ ਕਹਿੰਦੇ ਹਨ ਕਿ ਹਲੇ ਤੁਹਾਡਾ ਕੰਮ ਨਹੀਂ ਹੋਣਾ ਜਿਸ ਨਾਲ ਕੀ ਚਾਹੇ ਸਕੂਲੀ ਬੱਚੇ ਹੋਣ ਚਾਹੇ ਲੋਕ ਹੋਣ ਉਹ ਪਰੇਸ਼ਾਨ ਹੋ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਸਰਕਾਰ ਨੂੰ ਇਹਨਾਂ ਲੋਕਾਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ ।





Comments
No comments yet.