Sun, 13 Sep 2026
Post Details

ਆਸ਼ਾ ਕੌਡਲ ਨੇ ਬਰਨਾਲਾ ਵਿਖੇ ਪੁਲਿਸ ਵਲੋਂ ਸਫਾਈ ਕਰਮਚਾਰੀਆਂ ਉੱਤੇ ਕੀਤੀ ਲਾਠੀ ਚਾਰਜ ਦੀ ਨਿਖੇਧੀ ਕੀਤੀ ।

ਜਲੰਧਰ ਅੱਜ ਮਿਤੀ 24 ਜੁਲਾਈ (ਸੋਨੂੰ) : ਪੰਜਾਬ ਦੇ ਜਿਲਾ ਬਰਨਾਲਾ ਵਿਖੇ ਸਫਾਈ ਸੇਵਕਾਂ ਉੱਤੇ ਕੀਤੇ ਗਏ ਲਾਠੀ ਚਾਰਜ ਦਾ ਸੀਨੀਅਰ ਮਹਿਲਾ ਆਗੂ ਆਸ਼ਾ ਕੌਡਲ ਨੇ ਕੀਤੀ ਕੜੇ ਸ਼ਬਦਾਂ ਵਿੱਚ ਕੀਤੀ ਨਿੰਦਿਆ । ਉਹਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਸੋਚਣਾ ਚਾਹੀਦਾ ਹੈ ਕਿ ਡੰਡੇ ਉਸ ਤੇ ਮਾਰ ਰਹੇ ਹਨ ਜੋ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਆਪਣਾ ਦਿਨ ਰਾਤ ਇੱਕ ਕਰਦੇ ਹਨ । ਉਸਨੇ ਕਿਹਾ ਕਿ ਉਸ ਟਾਈਮ ਮੌਕੇ ਦੇ ਜੋ ਪੁਲਿਸ ਮੁਲਾਜ਼ਮ ਹਾਜ਼ਰ ਸਨ ਉਹ ਵੀ ਇਨਸਾਨ ਸਨ ਕਿ ਉਹ ਕਿਤੇ ਉੱਪਰੋਂ ਤਾਂ ਨਹੀਂ ਆਏ ਕਿ ਜਿਹੜੇ ਆ ਕੇ ਮਹਿਲਾਵਾਂ ਉੱਤੇ ਡੰਡੇ ਬਰਸਾ ਦਿੱਤੇ ਆਸ਼ਾ ਕੌਡਲ ਨੇ ਕਿਹਾ ਕਿ ਮੌਕੇ ਤੇ ਜੋ ਡੀਐਸਪੀ ਐਸਐਚਓ ਅਤੇ ਮੌਕੇ ਤੇ ਜਿਹੜੇ ਮੁਲਾਜ਼ਮ ਹਾਜ਼ਰ ਸਨ ਉਹਨਾਂ ਤੇ ਬੰਦੀ ਹੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਮੌਕੇ ਤੋਂ ਸਸਪੈਂਡ ਕੀਤਾ ਜਾਵੇ ਆਸ਼ਾ ਕੁੰਡਲ ਨੇ ਕਿਹਾ ਕਿ ਸਫਾਈ ਸੇਵਕ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਂ ਫਿਰ ਮਾਰਚ ਕਰ ਰਹੇ ਸਨ ਉਹਨਾਂ ਉੱਤੇ ਲਾਠੀ ਚਾਰਜ ਕਰਨਾ ਬਹੁਤ ਗਲਤ ਗੱਲ ਹੈ ਜੇਕਰ ਕਿਉਂਕਿ ਉਹ ਵੀ ਸਰਕਾਰੀ ਮੁਲਾਜ਼ਮ ਹਨ ਉਹ ਵੀ ਸਰਕਾਰ ਦਾ ਕੰਮ ਕਰਦੇ ਨੇ ਇੱਕ ਮੁਲਾਜ਼ਮ ਦੂਜੇ ਮੁਲਾਜ਼ਮ ਤੇ ਡੰਡੇ ਕਿੱਦਾਂ ਚਲਾ ਸਕਦਾ ਹੈ ਕਿਸ ਦੇ ਹੁਕਮ ਨਾਲ ਕਿਉਂਕਿ ਆਪਣੇ ਹੱਕਾਂ ਲਈ ਹਰ ਕੋਈ ਧਰਨਾ ਪ੍ਰਦਰਸ਼ਨ ਕਰ ਸਕਦਾ ਹੈ ਅਤੇ ਆਪਣੀ ਹੱਕ ਰੱਖਣ ਲਈ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਰੋਸ ਮਾਰਚ ਵੀ ਕੱਢਿਆ ਤੇ ਉੱਥੇ ਉਹਨਾਂ ਤੇ ਸਫਾਈ ਸੇਵਕ ਮਹਿਲਾਵਾਂ ਤੇ ਲਾਠੀ ਚਾਰਜ ਕਰਨਾ ਸਹੀ ਗੱਲ ਨਹੀਂ ਹੈ ।

You liked this.

Comments

No comments yet.



Latest News

Number of Visitors - 218303

Share this Post