Fri, 04 Sep 2026
Post Details

ਜਲੰਧਰ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਵਲੋਂ NEET  ਦਾ ਪੇਪਰ ਲੀਕ ਹੋਣ ਸਬੰਧੀ ਇਕ ਮੀਟਿੰਗ ਵ੍ਹਾਈਟ ਡੀਏਮੰਡ ਰਿਸੋਰਟ ਵਿੱਚ ਕੀਤੀ ਗਈ |

ਨੀਟ ਵਰਗੇ ਪੇਪਰ ਲੀਕ ਦੀ ਘਟਨਾਵਾਂ ਨਾਲ ਵਿਦਿਆਰਥੀਆਂ ਵਿੱਚ ਨਿਰਾਸ਼ਾ ਵੱਧ ਰਹਿਆਂ ਹਨ: ਅਨਿਲ ਜੋਸ਼ੀ 

ਜਲੰਧਰ ਅੱਜ ਮਿਤੀ 28 ਜੂਨ (ਸੋਨੂੰ) : ਕਲ ਦਿਨ ਸ਼ਨੀਵਾਰ ਨੂੰ ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ' ਸਾਹਿਬਾਨ ਸਾਬਕਾ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਜੀ ਅਤੇ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਹਾਈਕਮਾਂਡ ਦੀਆ ਹਦਾਇਤਾਂ ਅਨੁਸਾਰ ਜਲੰਧਰ ਦੇ ਵ੍ਹਾਈਟ ਡੀਏਮੰਡ ਰਿਸੋਰਟ ਚ ਇਕ NEET ਦਾ ਪੇਪਰ ਲੀਕ ਹੋਣ ਸਬੰਧੀ ਇਕ ਮੀਟਿੰਗ ਕੀਤੀ ਗਈ ਜਿਸ ਚ ਸਾਬਕਾ
ਮੰਤਰੀ ਸ੍ਰੀ ਅਨਿਲ ਜੋਸ਼ੀ (ਅਬਜ਼ਰਵਰ) ਸਾਹਿਬ ਵਲੋਂ ਇਸ ਮੁਦੇ ਤੇ ਵਿਸਥਾਰ ਚ ਦੱਸਿਆ ਗਿਆ | ਉਹਨਾਂ ਨੇ ਦੱਸਿਆ ਕੇ ਸੈਂਟਰ ਸਰਕਾਰ ਦਾ ਕੁਲ ਬਜਟ ਸਿਖਿਆ ਦਾ ਹੈ ਕਰੀਬਨ 1 .35 ਲੱਖ ਕਰੋੜ ਜਦ ਕੇ ਬੱਚਿਆਂ ਦੇ ਮਾਪਿਆਂ ਦਾ ਖਰਚਾ ਹੈ ਕਰੀਬਨ 3.54 ਲੱਖ ਕਰੋੜ ਇਨਾ ਖਰਚਾ ਕਰਕੇ ਅਤੇ ਬੱਚਿਆਂ ਵਲੋਂ ਦਿਨ ਰਾਤ ਮੇਹਨਤ ਕਰਕੇ ਵੀ ਅਗਰ ਪੇਪਰ ਲੀਕ ਹੋ ਜਾਵੇ ਤਾ ਸੋਚੋ ਬੱਚਿਆਂ ਅਤੇ
ਉਹਨਾਂ ਦੇ ਮਾਪਿਆਂ ਤੇ ਕਿ ਗੁਜਰ ਦੀ ਹੋਵੇਗੀ ਇਸ ਗੱਲ ਤੋਂ ਦੁਖੀ ਹੋਕੇ 10-20 ਬੱਚਿਆਂ ਨੇ ਆਤਮਦਾਹ ਕਰ ਲਿਆ ਹੈ ਇਸ ਦਾ ਕੌਣ ਜੁਮੇਵਾਰ ਹੈ | ਇਸ ਲਈ ਸ੍ਰੀ ਰਾਹੁਲ ਗਾਂਧੀ ਜੀ ਨੇ ਇਸ ਮੁਦੇ ਨੂੰ ਚੁੱਕਿਆ ਹੈ ਕੇ ਇਸ ਤਰਾਂ ਬਾਰ ਬਾਰ ਪੇਪਰ ਲੀਕ ਹੋਣ ਨਾਲ ਸਾਡੀ ਅਗਾਮੀ ਪੀੜੀ ਦਾ ਭਵਿੱਖ ਖ਼ਤਰੇ ਚ ਹੀ ਨਹੀਂ ਬਲਕਿ ਖਤਮ ਹੋ ਜਾਵੇਗਾ |ਇਸ ਲਈ ਸਾਨੂ ਇਸ ਮੁਦੇ ਨੂੰ ਭਾਰਤ ਦੇ ਘਰ ਘਰ ਸੰਦੇਸ਼ ਦੇਣਾ ਚਾਹੀਦਾ ਹੈ | ਇਕ ਕੰਪਨੀ ਨੂੰ ਠੇਕਾ ਦੇ ਕੇ ਜਿਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੇ ਕਿਓ ਅਤੇ ਕਿਵੇਂ ਪੇਪਰ ਲੀਕ ਹੋ ਰਿਹਾ ਹੈ, ਪੇਪਰ ਲੀਕ ਨਾ ਹੋਵੇ ਇਸ ਲਈ ਫੋਜ ਦਾ ਸਹਾਰਾ ਲੈ ਰਹੇ ਹਨ ਤਾ ਫਿਰ ਦੇਸ਼ ਕਿਸ ਦੇ ਭਰੋਸੇ ਹੈ | ਇਸ ਮੌਕੇ ਹਾਜਰ ਰਹੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੀ, ਨਕੋਦਰ ਦੇ ਇੰਚਾਰਜ ਸ੍ਰੀ ਨਵਜੋਤ ਸਿੰਘ ਦਾਹੀਆ, ਵੈਸਟ ਦੇ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ ਜੀ ਕਰਤਾਰ ਪੁਰ ਦੇ ਇੰਚਾਰਜ ਸ. ssp ਰਾਜਿੰਦਰ ਸਿੰਘ ਜੀ, ਜਲੰਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ
ਬਲਰਾਜ ਠਾਕੁਰ ਜੀ ਜਿੱਲ੍ਹਾ ਅੰਮ੍ਰਿਤ ਭੋਸਲੇ ਜੀ,ਜਲੰਧਰ ਯੂਥ ਦੇ ਪ੍ਰਧਾਨ ਅੰਗਦ ਦੱਤਾ ਜੀ,ਅਤੇ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਯੂਥ ਕਾਂਗਰਸ ਦੇ ਆਗੂ ਵੀ ਸ਼ਾਮਿਲ ਸਨ ।

Comments

No comments yet.



Latest News

Number of Visitors - 215384

Share this Post