Mon, 16 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

ਢਿੱਲੋਂ ਭਰਾਵਾਂ ਦੀ ਖੁਦਕੁਸ਼ੀ ਮਾਮਲੇ ਪੁਲਿਸ ਇੰਸਪੈਕਟਰ ਨਵਦੀਪ ਸਿੰਘ ਬਰਖ਼ਾਸਤ, 

ਢਿੱਲੋਂ ਭਰਾਵਾਂ ਦੀ ਖੁਦਕੁਸ਼ੀ ਮਾਮਲੇ ਪੁਲਿਸ ਇੰਸਪੈਕਟਰ ਨਵਦੀਪ ਸਿੰਘ ਬਰਖ਼ਾਸਤ, 
ਅਮਰਜੀਤ ਸਿੰਘ ਵੇਹਗਲ, ਜਲੰਧਰ 
ਪਿਛਲੇ ਕੁਝ ਦਿਨ ਪਹਿਲਾਂ ਢਿੱਲੋਂ ਭਰਾਵਾਂ ਵੱਲੋਂ ਖੁਦੁਕਸ਼ੀ ਕਰ ਲੈਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਸਰਕਾਰ ਨੇ ਮੁਅੱਤਲ ਕੀਤੇ ਗਏ ਇੰਸਪੈਕਟਰ ਨਵਦੀਪ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਦੋਹਾਂ ਸੱਕੇ ਭਰਾਵਾਂ ਵੱਲੋਂ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦੇ ਇਸ ਹੈਰਾਨੀਜਨਕ ਮਾਮਲੇ ਵਿੱਚ ਦੋਹਾਂ ਭਰਾਵਾਂ ਨੂੰ ਜਾਨ ਗੁਆਉਣ ਲਈ ਮਜਬੂਰ ਕਰ ਦੇਣ ਦੇ ਦੋਸ਼ੀ ਮੰਨੇ ਜਾ ਰਹੇ ਨਵਦੀਪ ਸਿੰਘ ’ਤੇ ਇਹ ਕਾਰਵਾਈ ਘਟਨਾ ਤੋਂ ਲਗਪਗ 20 ਦਿਨਾਂ ਬਾਅਦ ਹੋਈ ਹੈ। ਨਵਦੀਪ ਸਿੰਘ, ਮੁਨਸ਼ੀ ਅਤੇ ਮਹਿਲਾ ਪੁਲਿਸ ਮੁਲਾਜ਼ਮ ਅਜੇ ਫ਼ਰਾਰ ਚੱਲ ਰਹੇ ਹਨ। ਇਸ ਮਾਮਲੇ ਚ ਉਨ੍ਹਾਂ ਖ਼ਿਲਾਫ਼ ਐਲ.ਉ.ਸੀ. ਵੀ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਜੋ ਉਹ ਦੇਸ਼ ਛੱਡ ਕੇ ਭੱਜ ਨਾ ਸਕਣ।ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਹੀ ਢਿੱਲੋਂ ਭਰਾਵਾਂ ਵਿੱਚੋਂ ਛੋਟੇ ਭਰਾ ਜਸ਼ਨਬੀਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ ਜਦਕਿ ਵੱਡੇ ਭਰਾ ਮਾਨਵਜੀਤ ਸਿੰਘ ਦੀ ਲਾਸ਼ ਅਜੇ ਬਰਾਮਦ ਕੀਤੀ ਜਾਣੀ ਹੈ। ਪੁਲਿਸ ਇਸ ਮਾਮਲੇ ਵਿੰਚ ਹੁਣ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਵੱਡੇ ਭਰਾ ਦੀ ਲਾਸ਼ ਦੀ ਤਲਾਸ਼ ਵਿੱਚ ਡਰੋਨਾਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ।
ਬੀਤੇ ਦਿਨੀਂ ਪਰਿਵਾਰ ਵਲੋਂ ਕਿਹਾ ਗਿਆ ਸੀ ਕਿ ਜੇਕਰ ਇਸ ਮਾਮਲੇ ਚ ਲੋੜੀਂਦੇ ਪੁਲਿਸ ਮੁਲਾਜ਼ਮਾ ਨੂੰ ਜੇਕਰ ਕਾਬੂ ਨਾ ਕੀਤਾ ਗਿਆ ਤਾਂ ਉਹ ਲਾਸ਼ ਨੂੰ ਲੈ ਕੇ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨਗ। ਇਸੇ ਦੌਰਾਨ ਇੰਸਪੈਕਟਰ ਨਵਦੀਪ ਸਿੰਘ ਦੀ ਬਰਖ਼ਾਸਤਗੀ ਤੋਂ ਬਾਅਦ ਪਰਿਵਾਰ ਨੇ ਆਪਣਾ ਰੁਖ਼ ਨਰਮ ਕਰਦਿਆਂ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਲੈ ਕੇ ਚੰਡੀਗੜ੍ਹ ਜਾਣ ਅਤੇ ਮੁੱਖ ਮੰਤਰੀ ਦੇ ਘਰ ਦੇ ਘੇਰਾਉ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਥਾਣਾ ਇੱਕ ਵਿੱਚ ਸਮਝੌਤੇ ਲਈ ਇੱਕ ਪੱਖ ਦੇ ਹੱਕ ਵਿੱਚ ਗਏ ਦੋ ਭਰਾਵਾਂ ਵਿੱਚੋਂ ਇੱਕ ਦੀ ਕੁੱਟਮਾਰ ਕਰਨ, ਉਸਦੀ ਪੱਗ ਉਤਾਰਣ ਅਤੇ ਉਸਨੂੰ ਹਵਾਲਾਤ ਵਿੱਚ ਡੱਕਣ ਕਾਰਨ ਨਮੋਸ਼ੀ ਮਹਿਸੂਸ ਕਰਨ ਵਾਲੇ ਦੋਹਾਂ ਭਰਾਵਾਂ ਵੱਲੋਂ ਗੋਇੰਦਵਾਲ ਵੱਲ ਜਾਂਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੇ 16 ਦਿਨ ਬਾਅਦ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ 2 ਸਤੰਬਰ ਸ਼ਾਮ ਨੂੰ ਬਰਾਮਦ ਕੀਤੇ ਜਾਣ ਮਗਰੋਂ ਇਹ ਮਾਮਲਾ ਹੋਰ ਭਖ਼ ਗਿਆ ਸੀ। ਅਤੇ ਪਰਿਵਾਰ ਨੇ ਕਪੂਰਥਲਾ ਵਿੱਚ ਜਸ਼ਨਬੀਰ ਦੇ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ  ਤੋਂ ਇਨਕਾਰ ਕਰ ਦਿੱਤਾ ਸੀ।
ਲਾਸ਼ ਤਲਵੰਡੀ ਚੌਧਰੀਆਂ ਨੇੜੇ ਧੂੰਦਾਂ ਪਿੰਡ ਕੋਲੋਂ ਲੰਘਦੇ ਬਿਆਸ ਦਰਿਆ ਦੇ ਕੰਢਿਉਂ ਮਿਲੀ ਸੀ। ਇੱਕ ਵਿਅਕਤੀ ਵੱਲੋਂ ਇਹ ਲਾਸ਼ ਵੇਖ਼ਣ ਉਪਰੰਤ ਹੋਰਨਾਂ ਲੋਕਾਂ ਦੀ ਮਦਦ ਨਾਲ ਵੀਡੀਉ ਬਣਾ ਕੇ ਇਸਨੂੰ ਸੋਸ਼ਲ ਮੀਡੀਆ ’ਤੇ ਚਲਾਇਆ ਗਿਆ ਤਾਂ ਜਸ਼ਨਬੀਰ ਸਿੰਘ ਵੱਲੋਂ ਪਾਏ ਕੜੇ ਅਤੇ ਬੂਟਾਂ ਆਦਿ ਤੋਂ ਉਸਦੀ ਪਛਾਣ ਕੀਤੀ ਗਈ। ਜ਼ਿਕਰਯੋਗ ਹੈ ਕਿ 16 ਦਿਨ ਹੋ ਜਾਣ ਕਾਰਨ ਲਾਸ਼ ਕਾਫ਼ੀ ਬੁਰੀ ਹਾਲਤ ਵਿੱਚ ਸੀ।ਜਸ਼ਨਬੀਰ ਸਿੰਘ ਢਿੱਲੋਂ ਵੱਲੋਂ ਬਿਆਸ ਪੁੱਲ ਤੋਂ ਦਰਿਆ ਵਿੱਚ ਛਾਲ ਮਾਰਣ ਸਮੇਂ ਉਸਦੇ ਨਾਲ ਵਾਪਸ ਜਾ ਰਹੇ ਉਸ ਦੇ ਵੱਡੇ ਭਰਾ ਮਾਨਵਜੀਤ ਸਿੰਘ ਢਿੱਲੋਂ ਨੇ ਵੀ ਮਗਰੇ ਹੀ ਛਾਲ ਮਾਰ ਦਿੱਤੀ ਸੀ ਪਰ ਇਸ ਮਾਮਲੇ ਵਿੱਚ ਕਾਰਵਾਈ ਦੇ ਨਾਂਅ ’ਤੇ ਸੰਬੰਧਤ ਐੱਸ.ਐੱਚ.ਉ. ਨਵਦੀਪ ਸਿੰਘ ਨੂੰ ਪਹਿਲਾਂ ਕੇਵਲ ਲਾਈਨ ਹਾਜ਼ਰ ਹੀ ਕੀਤਾ ਗਿਆ ਸੀ ਅਤੇ ਬਰਖ਼ਾਸਤਗੀ ਦੀ ਕਾਰਵਾਈ ਅੱਜ ਸਾਹਮਣੇ ਆਈ ਹੈ।
ਜਸ਼ਨਪ੍ਰੀਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ  ਨਵਦੀਪ ਸਿੰਘ, ਲੇਡੀ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਦੇ ਖਿਲਾਫ਼ ਧਾਰਾ 306 ਅਤੇ 34 ਆਈ.ਪੀ.ਸੀ.ਤਹਿਤ ਮਾਮਲਾ ਦਰਜ ਕੀਤਾ ਸੀ।
ਪਤਨੀ ਦਾ ਇਲਜ਼ਾਮ ਕਿ ਨਵਦੀਪ ਸਿੰਘ ਖਿਲਾਫ ਰਾਜਨੀਤੀ ਕੀਤੀ ਜਾ ਰਹੀ ਹੈ

 ਢਿੱਲੋਂ ਬ੍ਰਦਰਜ਼ ਵੱਲੋਂ ਬਿਆਸ ਦਰਿਆ ਵਿੱਚ ਛਾਲ ਮਾਰਨ ਦੇ ਮਾਮਲੇ ਵਿੱਚ ਅੱਜ ਡੀਜੀਪੀ ਗੌਰਵ ਯਾਦਵ ਵੱਲੋਂ ਐਸਐਚਓ ਨਵਦੀਪ ਸਿੰਘ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰਨ ਉਪਰੰਤ ਇੰਨਸਪੈਕਟਰ ਨਵਦੀਪ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਮੀਡੀਆ ਸਾਹਮਣੇ ਆਈ ਹੈ।  ਜਿੱਥੇ ਉਹ ਢਿੱਲੋਂ ਬ੍ਰਦਰਜ਼ ਕੇਸ ਨੂੰ ਲੈ ਕੇ ਕਈ ਗੱਲਾਂ ਮੀਡੀਆ ਸਾਹਮਣੇ ਰੱਖ ਚੁੱਕੇ ਹਨ। ਸੁਖਵਿੰਦਰ ਕੌਰ ਨੇ ਇਸ ਮਾਮਲੇ 'ਚ ਨਵਦੀਪ ਦੇ ਫਰਾਰ ਹੋਣ ਦਾ ਖੁਲਾਸਾ ਕੀਤਾ ਹੈ।  ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ 3 ਦਿਨ ਪਹਿਲਾਂ ਨਵਦੀਪ ਸਿੰਘ ਦੇ ਗੁੰਮ ਹੋਣ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਵਿੱਚ ਦਰਜ ਕਰਵਾਈ ਸੀ। ਉਸ ਨੇ ਕਿਹਾ ਕਿ ਉਸ ਦੇ ਪਤੀ ਖ਼ਿਲਾਫ਼ ਇਸ ਮਾਮਲੇ ਵਿੱਚ ਸਿਆਸਤ ਖੇਡੀ ਜਾ ਰਹੀ ਹੈ।ਸੁਖਵਿੰਦਰ ਕੌਰ ਨੇ ਕਿਹਾ ਕਿ ਢਿੱਲੋਂ ਭਰਾਵਾਂ ਨੇ ਥਾਣੇ ਵਿੱਚ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ ਸੀ।  ਦੂਜੇ ਪਾਸੇ ਥਾਣੇ ਵਿੱਚ ਕੈਮਰੇ ਬੰਦ ਹੋਣ ਦੇ ਮਾਮਲੇ ਵਿੱਚ ਉਸ ਨੇ ਕਿਹਾ ਕਿ ਉਸ ਦੇ ਪਤੀ ਨੇ ਇਸ ਮਾਮਲੇ ਬਾਰੇ ਪਹਿਲਾਂ ਹੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਕਿ ਢਿੱਲੋਂ ਭਰਾਵਾਂ ਦੇ ਮਾਮਲੇ ਵਿੱਚ ਉਸ ਦੇ ਬਿਆਸ ਦਰਿਆ ’ਤੇ ਮੌਜੂਦ ਉਸ ਦੇ ਦੋਸਤਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇ। ਸੁਖਵਿੰਦਰ ਕੌਰ ਨੇ ਦੋਸ਼ ਲਾਇਆ ਕਿ ਜੇਕਰ ਉਸ ਦੇ ਪਤੀ ਨਵਦੀਪ ਸਿੰਘ ਨੇ ਢਿੱਲੋਂ ਭਰਾਵਾਂ ਦੀ ਕੁੱਟਮਾਰ ਕੀਤੀ ਸੀ ਤਾਂ ਉਸ ਦੇ ਪਿਤਾ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ।ਪੁਲੀਸ ਅਧਿਕਾਰੀ ਨੂੰ ਕਿਉਂ ਨਹੀਂ ਮਿਲਿਆ ਅਤੇ ਨਾ ਹੀ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜਲਦੀ ਹੀ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰਨਗੇ।


14

Share News

Comments

No comments yet.



Latest News

Number of Visitors - 147006