Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਖੇਡਾਂ ਵਤਨ ਪੰਜਾਬ ਦੀਆਂ-2023

ਖੇਡਾਂ ਵਤਨ ਪੰਜਾਬ ਦੀਆਂ-2023

ਅੱਜ ਮਿਤੀ (01ਸਿਤੰਬਰ) : ਰੁੜਕਾਂ ਬਲਾਕ ’ਚ ਖੋਹ-ਖੋਹ ਅੰਡਰ-14 ਲੜਕੀਆਂ ਦੇ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਾ ਢੇਸੀਆਂ ਨੇ ਮਾਰੀ ਬਾਜ਼ੀ

ਬਲਾਕ ਭੋਗਪੁਰ ’ਚ ਰਸਾਕਸੀ ਅੰਡਰ-17 ਲੜਕੇ ’ਚ ਸੀਨੀਅਰ ਸੈਕੰਡਰੀ ਸਕੂਲ ਲੋਹਾਰਾਂ ਪਹਿਲੇ ਸਥਾਨ ’ਤੇ 
ਜਲੰਧਰ, 1 ਸੰਤਬਰ
ਸੂਬੇ ਵਿੱਚ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ-2023 (ਸੀਜ਼ਨ-2) ਤਹਿਤ ਅੱਜ ਦੂਜੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ।
ਬਲਾਕ ਜਲੰਧਰ ਪੂਰਬੀ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਵਿਧਾਇਕ ਰਮਨ ਅਰੋੜਾ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਖਿਡਾਰੀਆਂ ਨਾਲ ਵਾਲੀਬਾਲ ਮੈਚ ਖੇਡ ਕੇ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਕੀਤਾ। ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਮਿਲਣ ਦੇ ਨਾਲ-ਨਾਲ ਖਿਡਾਰੀਆਂ ਨੂੰ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। 
ਇਸ ਮੌਕੇ ਬਲਾਕ ਇੰਚਾਰਜ ਜਸਜੀਤ ਸਿੰਘ ਰਾਏ ਮੈਨੇਜਰ ਦੁਆਬਾ ਸਕੂਲ ਗਰੁੱਪ, ਇਕਬਾਲ ਸਿੰਘ ਰੰਧਾਵਾ ਡੀ.ਐੱਮ.ਸਕੂਲ ਸਪੋਰਟਸ, ਪ੍ਰਿੰ. ਨੀਲਮ ਕੌਰ ਬੈਂਸ, ਪ੍ਰਿੰ. ਹਰਮਿੰਦਰ ਸਿੰਘ ਅਟਵਾਲ, ਹੈੱਡਮਾਸਟਰ ਹਰਵਿੰਦਰ ਪਾਲ ਤੇ ਅਜੀਤ ਸਿੰਘ, ਅਨੂਪ ਕੁਮਾਰ ਬਾਸਕਟਬਾਲ ਕੋਚ ਤੇ ਅਸ਼ਵਨੀ ਕੁਮਾਰ ਜਿਮਨਾਸਟਿਕ ਕੋਚ ਅਤੇ ਨੋਡਲ ਅਫ਼ਸਰ ਉਮੇਸ਼ ਸ਼ਰਮਾ ਮੌਜੂਦ ਸਨ। 
ਇਸੇ ਤਰ੍ਹਾਂ ਬਲਾਕ ਆਦਮਪੁਰ ਵਿਖੇ ਸੰਤ ਬਾਬਾ ਸਰਵਨ ਸਿੰਘ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਕਰਵਾਇਆ। ਇਸ ਮੌਕੇ ਪਰਮਜੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਬੂਟਾ ਸਿੰਘ ਬਲਾਕ ਪਤਾਰਾ ਵੀ ਮੌਜੂਦ ਸਨ।
ਬਲਾਕ ਫਿਲੌਰ ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਪ੍ਰਿੰ. ਪ੍ਰੇਮ ਕੁਮਾਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨਾਲ ਸਰਪੰਚ ਮੱਖਣ ਸਿੰਘ, ਨੰਬਰਦਾਰ ਰਣਬੀਰ ਸਿੰਘ ਵੀ ਮੌਜੂਦ ਸਨ। ਇਸੇ ਤਰ੍ਹਾਂ ਬਲਾਕ ਭੋਗਪੁਰ ਦੇ ਖੇਡ ਮੁਕਾਬਲਿਆ ਦਾ ਉਦਘਾਟਨ ਜੀਤ ਲਾਲ ਭੱਟੀ ਹਲਕਾ ਇੰਚਾਰਜ ਵੱਲੋਂ ਕੀਤਾ ਗਿਆ, ਜਿਨ੍ਹਾਂ ਨਾਲ ਰਾਮ ਲੁਭਾਇਆ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ, ਕਮਲਜੀਤ ਸਿੰਘ ਡੱਲੀ ਸੁਸੀਪਲ ਕਮਿਸ਼ਨਰ ਅਤੇ ਬਰਕਤ ਰਾਮ ਚੇਅਰਮੈਨ ਮੰਡੀ ਬੋਰਡ ਭੋਗਪੁਰ ਆਦਿ ਮੌਜੂਦ ਸਨ।
    ਬਲਾਕ ਲੋਹੀਆਂ ਦੇ ਨਤੀਜੇ
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਅੱਜ ਹੋਈਆਂ ਬਲਾਕ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲੀਬਾਲ ਅੰਡਰ-14 ਲੜਕੇ ’ਚ ਫੁੱਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਅਤੇ ਸਰਕਾਰੀ ਹਾਈ ਸਕੂਲ ਮਾਲੇਵਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ।
ਵਾਲੀਬਾਲ ਅੰਡਰ-17 ਲੜਕੇ ’ਚ ਫੁੱਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਨੇ ਪਹਿਲਾ, ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਵਾਲੀਬਾਲ ਅੰਡਰ-21 ਲੜਕੇ ਵਿਚ ਫੁੱਲਵਾੜੀ ਪਬਲਿਕ ਸੀ ਸੈਕੰਡਰੀ ਸਕੂਲ ਲੋਹੀਆਂ ਖਾਸ ਪਹਿਲੇ ਸਥਾਨ ’ਤੇ ਰਿਹਾ।

ਬਲਾਕ ਰੁੱੜਕਾ ਕਲਾਂ ਦੇ ਨਤੀਜੇ
ਖੋਹ-ਖੋਹ ਅੰਡਰ -14 ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਾ ਢੇਸੀਆਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਮਰਾਏ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖੋਹ-ਖੋਹ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਾ ਢੇਸੀਆਂ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਜਦਕਿ ਖੋਹ-ਖੋਹ-21 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਾ ਢੇਸੀਆਂ ਦੀ ਟੀਮ ਨੇ ਬਾਜ਼ੀ ਮਾਰੀ ।
ਕਬੱਡੀ ਅੰਡਰ-17 ਲੜਕੀਆਂ ਦੀ ਟੀਮ ਵਿਚ ਸ੍ਰੀ ਹਨੂਮੰਤ ਪਬਲਿਕ ਸਕੂਲ ਗੋਰਾਇਆਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਰੱਸਾਕਸੀ ਅੰਡਰ-17 ਲੜਕੀਆਂ ਦੀ ਟੀਮ ਵਿਚ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਨੇ ਪਹਿਲਾ ਅਤੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਫਿਲੌਰ ਦੇ ਨਤੀਜੇ 
ਖੋਹ-ਖੋਹ ਅੰਡਰ -14 ਲੜਕੀਆਂ ਦੀ ਟੀਮ ਵਿਚ ਸਰਵ ਹਿੱਤਕਾਰੀ ਸਕੂਲ ਛੋਕਰਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨਿਰਮਲ ਸਾਗਰ ਲਸਾੜਾ ਦੀ ਟੀਮ ਦੂਜੇ ਅਤੇ ਪੰਜਾਬ ਅਕੈਡਮੀ ਬਾੜਾ ਪਿੰਡ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਵਾਲੀਬਾਲ ਅੰਡਰ-14 ਲੜਕੇ ਦੀ ਪਿੰਡ ਮੰਨਸੂਰਪੁਰ ਨੇ ਪਹਿਲਾ ਅਤੇ ਪਿੰਡ ਦੁਸਾਂਝ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਅੰਡਰ-14 ਲੜਕੀਆਂ ਦੀ ਪਿੰਡ ਮੰਨਸੂਰਪੁਰ ਨੇ ਪਹਿਲਾ ਅਤੇ ਪਿੰਡ ਦੁਸਾਂਝ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਜਲੰਧਰ ਪੂਰਬੀ ਦੇ ਨਤੀਜੇ 
ਵਾਲੀਬਾਲ ਅੰਡਰ-14 ਲੜਕੇ ’ਚ ਮਾਨਵ ਸਹਿਯੋਗ ਸਕੂਲ ਨੇ ਪਹਿਲਾ ਅਤੇ ਕੈਂਬਰੇਜ ਕੋ-ਐਡ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਲੜਕੇ ਅੰਡਰ-14 ਦੀ ਟੀਮ ਵਿਚ ਸੀਨੀਅਰ ਸੈਕੰਡਰੀ ਸਕੂਲ ਪਰਤਾਪਰਾ ਨੇ ਪਹਿਲਾ, ਸੀਨੀਅਰ ਹਾਈ ਸੈਕੰਡਰੀ ਸਕੂਲ ਸੇਖਾ ਪਿੰਡ ਨੇ ਦੂਜਾ ਅਤੇ ਡੀ.ਏ.ਵੀ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅੰਡਰ-14 ਦੀ ਟੀਮ ਵਿਚ ਸੀਨੀਅਰ ਹਾਈ ਸਕੂਲ ਸੇਖੇ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਸਰਕਲ ਅੰਡਰ-14 ਲੜਕੇ ਵਿਚ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪਰਾ ਦੀ ਟੀਮ ਨੇ ਪਹਿਲਾ ਅਤੇ ਜੁਗਰਾਲ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਭੋਗਪੁਰ ਦੇ ਨਤੀਜੇ
ਰਸਾਕਸੀ ਅੰਡਰ-17 ਲੜਕੇ ਵਿਚ ਸੀਨੀਅਰ ਸੈਕੰਡਰੀ ਸਕੂਲ ਲੋਹਾਰਾਂ ਦੀ ਟੀਮ ਨੇ ਪਹਿਲਾ ਅਤੇ ਸੀਨੀਅਰ ਸੈਕੰਡਰੀ ਸਕੂਲ ਮਾਨਕ ਰਾਏ ਦੀ ਟੀਮ ਦੂਜਾ ਸਥਾਨ ਪ੍ਰਾਪਤ ਕੀਤਾ।
ਰਸਾਕਸੀ ਅੰਡਰ-17 ਲੜਕੀਆਂ ਵਿਚ ਸੀਨੀਅਰ ਸੈਕੰਡਰੀ ਸਕੂਲ ਲੋਹਾਰਾਂ ਦੀ ਟੀਮ ਪਹਿਲੇ ਸਥਾਨ ਅਤੇ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਵਾਲੀਬਾਲ ਅੰਡਰ-14 ਲੜਕੀਆਂ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਨੇ ਪਹਿਲਾ ਅਤੇ ਸੀਨੀਅਰ ਸੰਕੈਡਰੀ ਸਕੂਲ ਰਸਤਗੋ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਅੰਡਰ-14 ਲੜਕੇ ਸੀਨੀਅਰ ਸੈਕੰਡਰੀ ਸਕੂਲ ਰਸਤਗੋਹ ਨੇ ਪਹਿਲਾ ਅਤੇ ਸੀਨੀਅਰ ਸੰਕੈਡਰੀ ਸਕੂਲ ਘੋੜਾਵਾਹੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਆਦਮਪੁਰ ਦੇ ਨਤੀਜੇ 
ਫੁੱਟਬਾਲ ਅੰਡਰ-17 ਵਿਚ ਸਰੂਪ ਪਬਲਿਕ ਸਕੂਲ ਨੇ ਪਿੰਡ ਮਸਾਣੀਆਂ ਨੂੰ 4-2 ਨਾਲ ਹਰਾਇਆ। ਪਿੰਡ ਡਰੋਲੀ ਕਲਾਂ ਨੇ ਬਿਆਸ ਪਿੰਡ ਨੂੰ 4-3 ਨਾਲ ਹਰਾਇਆ ਅਤੇ ਪਿੰਡ ਪਧਿਆਣਾ ਨੇ ਨੰਗਰ ਸਿਰਆਲਾ ਨੂੰ 5-4- ਨਾਲ ਹਰਾਇਆ ।
ਵਾਲੀਬਾਲ ਅੰਡਰ-17 ਵਿਚ ਪੰਡੋਰੀ ਨਿਝਰਾ ਨੇ ਪਿੰਡ ਕੰਧੋਲਾ ਨੂੰ 2-0 ਨਾਲ ਹਰਾਇਆ।
ਵਾਲੀਬਾਲ ਅੰਡਰ-14 ਵਿਚ ਪਿੰਡ ਕੰਧੋਲਾ ਨੇ ਸੰਤ ਬਾਬਾ ਭਾਗ ਸਿੰਘ ਸਕੂਲ ਨੂੰ 2-0 ਨਾਲ ਹਰਾਇਆ।
ਖੋਹ-ਖੋਹ ਅੰਡਰ-17 ਵਿਚ ਹੋਲੀ ਫੈਮਲੀ ਸਕੂਲ ਕਬੂਲਪੁਰ ਨੇ ਪਿੰਡ ਨਿਝਰਾਂ ਨੂੰ ਹਰਾ ਕਿ ਜਿੱਤ ਪ੍ਰਾਪਤ ਕੀਤੀ।

Comments

No comments yet.



Latest News

Number of Visitors - 220518

Share this Post