Fri, 22 May 2026

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਬਰਸੀ ਦੇ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ।

ਜਲੰਧਰ ਅੱਜ 21 ਮਿਤੀ ਮਈ (ਸੋਨੂੰ) : ਅੱਜ ਕਾਂਗਰਸ ਭਵਨ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਬਰਸੀ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ । ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਮਹਾਨ ਨੇਤਾਵਾਂ ਨੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿਤੀਆ । ਅੱਜ ਅਸੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਬਰਸੀ ਦੇ ਮੌਕੇ ਤੇ ਉਨਾਂ ਨੂੰ ਅਤੇ ਉਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ, ਸ਼੍ਰੀ ਰਾਜੀਵ ਗਾਂਧੀ ਜੀ ਦੀ ਸਾਡੇ ਦੇਸ਼ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ । ਸ੍ਰੀ ਰਾਜੀਵ ਗਾਂਧੀ ਜੀ ਨੇ ਆਪਣੇ ਕਾਰਜਕਾਲ ਦੌਰਾਨ ਕੰਪਿਊਟਰ ਯੁੱਗ ਦੀ ਸ਼ੁਰੂਆਤ ਕੀਤੀ ਸੀ , ਇਹੋ ਜਿਹੇ ਮਹਾਨ ਸ਼ਹੀਦਾਂ ਜਿੰਨਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ, ਇਨਾਂ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ । ਇਸ ਮੌਕੇ ਤੇ ਸਾਬਕਾ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ, ਜਿਲਾ ਪ੍ਰਧਾਨ ਰਜਿੰਦਰ ਬੇਰੀ, ਪਵਨ ਕੁਮਾਰ, ਕਰਨ ਸੁਮਨ, ਬੰਟੀ ਨੀਲਕੰਠ, ਡਾ ਜਸਲੀਨ ਸੇਠੀ, ਮੁਕੇਸ਼ ਗਰੋਵਰ , ਬ੍ਰਹਮ ਦੇਵ ਸਹੋਤਾ, ਜਗਦੀਪ ਸੋਨੂੰ ਸੰਧਰ, ਹੁਸਨ ਲਾਲ, ਸੁਧੀਰ ਘੁੱਗੀ, ਪ੍ਰੇਮ ਨਾਥ ਦਕੋਹਾ, ਅਸ਼ੋਕ ਖੰਨਾ, ਅਸ਼ੋਕ ਹੰਸ, ਮਨਜੀਤ ਸਿਮਰਨ, ਸੌਰਵ ਭਾਰਦਵਾਜ, ਅਸ਼ਵਨੀ ਸ਼ਰਮਾ, ਜਗਮੋਹਨ ਛਾਬੜਾ, ਯਸ਼ ਪਾਲ ਸਫਰੀ, ਸਤਿੰਦਰ ਪਾਲ ਲੱਕੀ ਬਿੰਦਰਾ, ਪਰਦੀਪ ਸ਼ਰਮਾ, ਟੋਨੂੰ ਜਿੰਦਲ, ਹਰਮੀਤ ਸਿੰਘ, ਭਾਰਤ ਭੂਸ਼ਣ, ਜਤਿੰਦਰ ਸਿੰਘ, ਕਰਨ ਵਰਮਾ, ਅਰੁਣ ਸਹਿਗਲ, ਜਗਜੀਤ ਜੀਤਾ, ਯਸ਼ ਪਾਲ, ਮੁਨੀਸ਼ ਪਾਹਵਾ, ਨਿਸ਼ਾਂਤ ਘਈ, ਕਰਨ ਵਰਮਾ, ਜਰਨੈਲ ਨਾਗਰਾ, ਪ੍ਰਭਦਿਆਲ ਭਗਤ, ਅਖਸ਼ਵੰਤ ਖੋਸਲਾ, ਸੰਜੇ ਸੋਨਕਰ, ਅਜੇ ਦੱਤਾ, ਅਸ਼ਵਨੀ ਸੋਂਧੀ, ਰਵੀ ਬੱਗਾ, ਗੁਲਸ਼ਨ ਮਿੱਡਾ, ਸ਼ਬਨਮ , ਵੀਨਾ , ਗੁਰਮੀਤ ਜੱਸੀ ਮੌਜੂਦ ਸਨ ।


60

Share News

Comments

No comments yet.



Latest News

Number of Visitors - 162478