फिरोजपुर के सरपंच बने करोड़पति, सोशल मीडिया वीडियो से चला लॉटरी जीतने का पता
ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਤੇ ਉਦਯੋਗ ਨਗਰ ਮਨਫੈਕਚਰਿੰਗ ਵਲੋਂ ਕੀਤਾ ਗਿਆ ਸਨਮਾਨਿਤ ।
ਜਲੰਧਰ 6 ਮਈ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਤੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਜਲੰਧਰ ਸ਼ਹਿਰ ਦੇ ਉਘੇ ਉਦਯੋਗਪਤੀ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਜਿਲ੍ਹਾ ਜਲੰਧਰ ਦਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਯੂਨਾਈਟਡ ਫੋਰਮ ਆਫ ਇੰਡਸਟਰੀਜ਼ ਅਤੇ ਟ੍ਰੇਡ ਵਲੋ ਬੈਸਟ ਵੈਸਟਰਨ ਪਲੱਸ ਹੋਟਲ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਤੇ ਮੌਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਯੂਨਾਈਟਡ ਫ਼ੋਰਮ ਆਫ ਇੰਡਸਟਰੀਜ਼ ਦੇ ਆਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਦਯੋਗ ਵਿੱਚ ਆ ਰਹੀਆਂ ਮੁਸਕਲਾਂ ਤੋਂ ਭਲੀਭਾਂਤ ਜਾਣੂ ਹਾਂ, ਉਦਯੋਗ ਵਿੱਚ ਆ ਰਹੀਆਂ ਮੁਸਕਲਾਂ ਸਬੰਧੀ ਅਵਾਜ਼ ਉਠਾਵਾਂਗੇ ਅਤੇ ਮਸਲੇ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ,ਉਦਯੋਗ ਨਗਰ ਮਨੁਫ਼ੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਭਸੀਨ, ਕ੍ਰਾਂਤੀ ਮੀਟਰਜ਼ ਤੋਂ ਅਸ਼ੋਕ ਸ਼ਰਮਾ, ਐਕਟਿਵ ਟੂਲਸ ਤੋਂ ਗੁਰਨਾਮ ਸਿੰਘ, ਡੀ ਆਰ ਪੀ ਇੰਡਸਟਰੀਜ਼ ਤੋਂ ਸ਼੍ਰੀ ਅਵਿਨਾਸ਼ ਭੱਲਾ, ਅਜੇ ਇੰਟਰਨੈਸ਼ਨਲ ਤੋਂ ਸ਼ਾਮ ਗੋਸਵਾਮੀ ,ਬਿਆਸਾ ਫੀਡ ਤੋਂ ਰਾਜੀਵ ਮਿੱਤਲ,ਵਾਈ ਐੱਚ ਇੰਡਸਟਰੀਜ਼ ਤੋਂ ਜਸਦੀਪ ਸਿੰਘ, ਸਿਮਪਲੈਕਸ ਇੰਡਟਰੀਜ਼ ਤੋਂ ਜਗਦੀਪ ਸਾਹਨੀ,
ਰਾਜੂ ਸਾਲੇਸ ਇੰਡਟਰੀਜ਼ ਤੋਂ ਰਾਜ ਕੁਮਾਰ ਜੀ, ਡੀ.ਸੀ. ਕਪੂਰ ਇੰਡਸਟਰੀਜ਼ ਤੋਂ ਸੰਦੀਪ ਕਪੂਰ, ਮਹਿਤਾ ਮਨੁਫੈਕਚਰਿੰਗ ਇੰਡਸਟਰੀਜ਼ ਤੋਂ ਸੁਨੀਲ ਮਹਿਤਾ,ਬੋਮਬੇ ਫੋਮ ਕਾਸਟ ਤੋਂ ਵਿਕਾਸ ਕਟਿਆਲ,
ਵਿਰਦੀ ਇੰਡਸਟਰੀਜ਼ ਤੋਂ ਅਜੀਤ ਸਿੰਘ ਵਿਰਦੀ,ਬੇਦੀ ਇੰਡਸਟਰੀਜ਼ ਤੋਂ ਜਸਜੀਤ ਬੇਦੀ, ਜਰਨੈਲ ਸਿੰਘ ਰੰਧਾਵਾ ਅਤੇ ਸ਼ਹਿਰ ਦੇ ਪਰਮੁੱਖ ਇੰਡਸਟਰੀਜ਼ ਇਸ ਮੌਕੇ ਤੇ ਹਾਜ਼ਰ ਸਨ।

Comments
No comments yet.