लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਨਵਾਂ ਸ਼ਹਿਰ ਰੋਡ ਤੇ ਪਿੰਡ ਲਸਾੜਾ ਨੇੜੇ ਇੱਕ ਪੈਟਰੋਲ ਪੰਪ ਤੇ ਪੁਰਾਣੀ ਬਿਲਡਿੰਗ ਢਾਓਣ ਸਮੇਂ ਵਾਪਰਿਆ ਭਿਆਨਕ ਹਾਦਸਾ ਦੋ ਦੀ ਮੌਤ, ਦੋ ਜ਼ਖ਼ਮੀ।
ਫਿਲੌਰ 27 ਅਗਸਤ (ਰਾਜ ਕੁਮਾਰ ਨੰਗਲ) ਅੱਜ ਸਵੇਰੇ 10:00 ਵਜੇ ਦੇ ਕਰੀਬ ਫਿਲੌਰ ਨਵਾਂ ਸ਼ਹਿਰ ਰੋਡ ਤੇ ਇੱਕ ਪੈਟਰੋਲ ਪੰਪ ਤੇ ਭਿਆਨਕ ਹਾਦਸਾ ਵਾਪਰਿਆ
ਜਦੋਂ ਇੱਕ ਪੁਰਾਣੀ ਬਿਲਡਿੰਗ ਨੂੰ ਢਉਣ ਸਮੇਂ ਲੋਹੇ ਦੀ ਗਰਿਲ ਨੂੰ ਜਦੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਲੈਂਟਰ ਡਿੱਗ ਪਿਆ ਜਿਸ ਦੇ ਹੇਠਾਂ ਚਾਰ ਵਿਅਕਤੀ ਆ ਗਏ। ਜਿਨ੍ਹਾਂ ਵਿਚੋਂ ਮਜਦੂਰ ਸਤੀਸ਼ ਕੁਮਾਰ ਪੁੱਤਰ ਜੀਤ ਰਾਮ ਪਿੰਡ ਕਰਲਾਟੀ ਬਿਲਾਸਪੁਰ (ਹਿਮਾਚਲ ਪ੍ਰਦੇਸ਼ )ਅਤੇ ਵਿਨੋਦ ਨਾਮ ਦੇ ਮਜਦੂਰ ਦੀ ਮੌਤ ਹੋ ਗਈ ਪੰਪ ਕਰਮਚਾਰੀਆਂ ਅਤੇ ਪਿੰਡ ਵਾਲਿਆਂ ਨੇ ਉਨਾਂ ਨੂੰ ਨਵਾਂ ਸ਼ਹਿਰ ਦੇ ਹੌਸਪੀਟਲ ਵਿਖੇ ਭੇਜਿਆ ਗਿਆ ਅਤੇ ਫਿਲੌਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪੁੱਜ ਕੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਸਿਵਲ ਹੌਸਪੀਟਲ ਫਿਲੌਰ ਭੇਜਿਆ ਗਿਆ। ਓਮੇਸ਼ ਕੁਮਾਰ ਚੌਂਕੀ ਇੰਚਾਰਜ ਸਾਥੀ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਵੇਂ ਜਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਇਸ ਮੌਕੇ ਤੇ ਹਲਕਾ ਫਿਲੌਰ ਆਪ ਪਾਰਟੀ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਆਪਣੇ ਸਾਥੀਆਂ ਨਾਲ ਪੁੱਜੇ ਅਤੇ ਘਟਨਾ ਸਬੰਦੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਬਣਦੀ ਸਹਾਇਤਾ ਲਈ ਸਰਕਾਰ ਨੂੰ ਕਹਿਣ ਗਏ






Login first to enter comments.