Friday, 30 Jan 2026

ਮਰੀਜ਼ਾਂ ਕੋਲ਼ੋਂ ਫੀਡਬੈਕ ਲੈ ਕੇ ਸਿਹਤ ਸੇਵਾਵਾਂ ਵਿੱਚ ਜਾਵੇਗਾ ਹੋਰ ਸੁਧਾਰ

ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸਹੂਲਤਾਂ  ਹੋਰ ਅਸਰਦਾਰ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਸੌਂਪੀ ਜਿੰਮੇਵਾਰੀ

ਮਰੀਜ਼ਾਂ ਕੋਲ਼ੋਂ ਫੀਡਬੈਕ ਲੈ ਕੇ ਸਿਹਤ ਸੇਵਾਵਾਂ ਵਿੱਚ ਜਾਵੇਗਾ ਹੋਰ ਸੁਧਾਰ

ਡਿਪਟੀ ਕਮਿਸ਼ਨਰ ਨੇ 28 ਅਗਸਤ ਤੱਕ ਮੰਗੀ ਵਿਸਥਾਰਤ ਰਿਪੋਰਟ 

ਜਲੰਧਰ, 26 ਅਗਸਤ
ਜਲੰਧਰ ਜਿਲ੍ਹੇ ਵਿੱਚ ਚੱਲ ਰਹੇ 53 ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸਹੂਲਤਾਂ ਹੋਰ ਅਸਰਦਾਰ ਤਰੀਕੇ ਨਾਲ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇ਼ਸ਼ ਸਾਰੰਗਲ ਵਲੋੰ ਵੱਖ - ਵੱਖ ਅਧਿਕਾਰੀਆਂ ਨੂੰ ਮਰੀਜ਼ਾਂ ਕੋਲ਼ੋਂ ਫੀਡ ਬੈਕ ਲੈਣ ਤੇ ਸਿਹਤ ਸਹੂਲਤਾਂ ਦੇ ਜਾਇਜ਼ੇ ਲਈ ਤਾਇਨਾਤ ਕੀਤਾ ਗਿਆ ਹੈ । 

ਤਾਇਨਾਤ ਅਧਿਕਾਰੀਆਂ ਵਲੋਂ ਬਿਜਲੀ/ਵਾਟਰ ਸੀਵਰੇਜ ਦੇ ਬਿੱਲ ਦੀ ਅਦਾਇਗੀ, ਲੈਬ ਟੈਸਟ ਰਿਪੋਰਟ 24 ਜਾਂ 48 ਜਾਂ 72 ਘੰਟਿਆਂ ਵਿੱਚ ਮਿਲਣ / ਦਵਾਈਆਂ ਦੀ ਉਪਲਬੱਧਤਾ, ਆਮ ਆਦਮੀ ਕਲੀਨਿਕ ਵਿਖੇ ਸਾਫ਼-ਸਫ਼ਾਈ ਖਾਸਕਰਕੇ ਬਾਥਰੂਮਾਂ ਵਿੱਚ, ਪੀਣ ਯੋਗ ਸਾਫ਼ ਪਾਣੀ , ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਅਪਲੋਡ ਕਰਨ ਲਈ ਡਾਕਟਰ ਪਾਸ ਮੌਜੂਦ ਟੈਬਲੇਟ ਅਤੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਰੋਜ਼ਾਨਾ ਓ.ਪੀ.ਡੀ. ਸਬੰਧੀ ਵਿਸਥਾਰਤ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ 28 ਅਗਸਤ ਤੱਕ ਸੌਂਪੀ ਜਾਵੇਗੀ। 

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸਹੂਲਤਾਂ ਲਈ ਆਏ ਲੋਕਾਂ ਕੋਲ਼ੋਂ ਫੀਡਬੈਕ ਜ਼ਰੂਰ ਪ੍ਰਾਪਤ ਕੀਤੀ ਜਾਵੇ ਤਾਂ ਜੋ ਸਿਹਤ ਸਹੂਲਤਾਂ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਦਿੱਤੀਆਂ ਜਾ ਸਕਣ । 

ਫਰਵਾਲਾ, ਬੋਲੀਨਾ ਅਤੇ ਜਮਸ਼ੇਰ ਖਾਸ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਬੀ.ਡੀ.ਪੀ ਓ. ਜਲੰਧਰ ਵਲੋਂ ਲਿਆ ਜਾਵੇਗਾ ਜਦਕਿ ਰਾਏਪੁਰ ਫਰਾਲਾ, ਗਾਂਧੀ ਨਗਰ ਅਤੇ ਧੰਨੋਵਾਲੀ ਵਿਖੇ ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ, ਪਿੰਡ ਦਕੋਹਾ, ਕਾਜ਼ੀ ਮੰਡੀ ਅਤੇ ਗੜ੍ਹਾ ਵਿਖੇ ਤਹਿਸੀਲਦਾਰ ਜਲੰਧਰ-1, ਮਿੱਠਾਪੁਰ, ਰਹਿਣ ਬਸੇਰਾ (ਸਾਈਡ ਹਾਲ) ਨੇੜੇ ਸੰਤ ਸਿਨੇਮਾ ਦੋਮੋਰੀਆ ਪੁਲ, ਜਲੰਧਰ, ਏ.ਸੀ.ਪੀ. ਦਫ਼ਤਰ ਉਤਰੀ ਦਾਦਾ ਕਲੋਨੀ ਵਿਖੇ ਨਾਇਬ ਤਹਿਸੀਲਦਾਰ ਜਲੰਧਰ-1 ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣਗੇ। 

ਬਾਬਾ ਲਾਲ ਦਿਆਲ ਮੰਦਿਰ ਪ੍ਰਤਾਪ ਬਾਗ, ਆਰ.ਸੀ. ਬੋਰਡ ਜਲੰਧਰ ਕੈਂਟ (ਸਕੂਲ ਬਿਲਡਿੰਗ) ਅਤੇ ਸ਼ਹੀਦ ਊਧਮ ਸਿੰਘ ਚੈਰੀਟੇਬਲ ਹੈਲਥ ਕੇਅਰ ਸੈਂਟਰ ਲੰਬਾ ਪਿੰਡ ਵਿਖੇ ਉਪ ਮੰਡਲ ਮੈਜਿਸਟਰੇਟ, ਜਲੰਧਰ-1 , ਸੇਵਾ ਕੇਂਦਰ ਬਰਲਟਨ ਪਾਰਕ, ਸੇਵਾ ਕੇਂਦਰ ਧੀਣਾ  ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ), ਮੋਹਨ ਵਿਹਾਰ ਰਾਮਾ ਮੰਡੀ, ਜਲੰਧਰ ਅਤੇ ਫੋਕਲ ਪੁਆਇੰਟ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਦਫ਼ਤਰ ਡਰਾਇਵਿੰਗ ਟੈਸਟ ਟਰੈਕ ਸਾਹਮਣੇ ਬੱਸ ਸਟੈਂਡ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਲੋਂ ਜਾਇਜ਼ਾ ਲਿਆ ਜਾਵੇਗਾ ।

ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ ਜਲੰਧਰ-2 ਵਲੋਂ ਰਾਜਨ ਕਲੋਨੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਦਾਨਿਸ਼ਮੰਦਾਂ ਅਤੇ ਸੇਵਾ ਕੇਂਦਰ ਰਾਓਵਾਲੀ ਵਿਖੇ ਸਿਹਤ ਸਹੂਲਤਾਂ ਬਾਰੇ ਲੋਕਾਂ ਨਾਲ ਰਾਬਤਾ ਕੀਤਾ ਜਾਵੇਗਾ । 

ਯੂਥ ਕਲੱਬ ਬਿਲਡਿੰਗ ਰੇਰੂ ਪਿੰਡ, ਮਕਸੂਦਾਂ ਅਤੇ ਭਾਰਗੋ ਕੈਂਪ ਦੇ ਆਮ ਆਦਮੀ ਕਲੀਨਿਕ ਵਿਖੇ ਤਹਿਸੀਲਦਾਰ ਜਲੰਧਰ-2 , ਕਬੀਰ ਵਿਹਾਰ, ਰਾਏਪੁਰ ਰਸੂਲਪੁਰ, ਪੰਡੋਰੀ ਨਿੱਜਰਾਂ ਅਤੇ ਬੂਟਰਾਂ ਵਿਖੇ ਨਾਇਬ ਤਹਿਸੀਲਦਾਰ ਜਲੰਧਰ-2 , ਚਿੱਟੀ, ਨਾਗਰਾ, ਦਿਆਲਪੁਰ ਅਤੇ ਰਸੂਲਪੁਰ ਵਿਖੇ ਬੀ.ਡੀ.ਪੀ.ਓ. ਜਲੰਧਰ ਵੈਸਟ ਵਲੋਂ ਆਮ ਆਦਮੀ ਕਲੀਨਿਕ ਵਿਖੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਜਾਵੇਗਾ ।

ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ ਆਦਮਪੁਰ ਵਲੋਂ ਅਰਜਨਵਾਲ ਅਤੇ ਤਹਿਸੀਲਦਾਰ ਆਦਮਪੁਰ ਵਲੋਂ ਅਲਾਵਲਪੁਰ ਵਿਖੇ ਆਮ ਆਦਮੀ ਕਲੀਨਿਕ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਜਾਵੇਗਾ  ਜਾਵੇਗਾ ।

ਗੋਰਾਇਆ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਦੀ ਨਾਇਬ ਤਹਿਸੀਲਦਾਰ ਗੋਰਾਇਆ ਅਤੇ ਰੁੜਕਾ ਕਲਾਂ ਵਿਖੇ ਬੀ.ਡੀ.ਪੀ.ਓ. ਰੁੜਕਾ ਕਲਾਂ, ਜੰਡਿਆਲਾ ਵਿਖੇ ਤਹਿਸੀਲਦਾਰ ਫਿਲੌਰ, ਦੋਸਾਂਝ ਕਲਾਂ, ਨਗਰ ਵਿਖੇ ਨਾਇਬ ਤਹਿਸੀਲਦਾਰ ਫਿਲੌਰ ਅਤੇ ਪਾਸਲਾ ਵਿਖੇ ਬੀ.ਡੀ.ਪੀ.ਓ. ਫਿਲੌਰ ਵਲੋਂ ਆਮ ਆਦਮੀ ਕਲੀਨਿਕ ਵਿਖੇ ਸਿਹਤ ਸਹੂਲਤਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ ।

ਬਿਲਗਾ ਤੇ ਕੋਟਬਾਦਲ ਖਾਨ ਵਿਖੇ ਨਾਇਬ ਤਹਿਸੀਲਦਾਰ ਨੂਰਮਹਿਲ, ਪਿੰਡ ਤਲਵਨ ਵਿਖੇ ਬੀ.ਡੀ.ਪੀ.ਓ. ਨੂਰਮਹਿਲ ਅਤੇ ਮਓ ਸਾਹਿਬ ਵਿਖੇ ਉਪ ਮੰਡਲ ਮੈਜਿਸਟਰੇਟ, ਫਿਲੌਰ,  ਲਸੂੜੀ ਵਿਖੇ ਉਪ ਮੰਡਲ ਮੈਜਿਸਟਰੇਟ, ਸ਼ਾਹਕੋਟ, ਗਿੱਦੜਪਿੰਡੀ ਵਿਖੇ ਨਾਇਬ ਤਹਿਸੀਲਦਾਰ ਲੋਹੀਆਂ ਖਾਸ, ਰੂਪੇਵਾਲ ਵਿਖੇ ਤਹਿਸੀਲਦਾਰ ਸ਼ਾਹਕੋਟ, ਬਾਲੋਕੀ ਵਿਖੇ ਨਾਇਬ ਤਹਿਸੀਲਦਾਰ ਸ਼ਾਹਕੋਟ, ਮਲੀਆਂ ਕਲਾਂ ਵਿਖੇ ਉਪ ਮੰਡਲ ਮੈਜਿਸਟਰੇਟ, ਨਕੋਦਰ , ਪਿੰਡ ਉੱਗੀ ਵਿਖੇ ਤਹਿਸੀਲਦਾਰ ਫਿਲੌਰ ਅਤੇ ਪਿੰਡ ਸਰੀਂਹ ਵਿਖੇ ਨਾਇਬ ਤਹਿਸੀਲਦਾਰ, ਨਕੋਦਰ ਵਲੋਂ ਆਮ ਆਦਮੀ ਕਲੀਨਿਕ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ।


9

Share News

Login first to enter comments.

Latest News

Number of Visitors - 133433