Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਮਸ਼ਾਲ ਦਾ ਜਲੰਧਰ ਵਿਖੇ ਕੀਤਾ ਸਵਾਗਤ ।

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਮਸ਼ਾਲ ਦਾ ਜਲੰਧਰ ਵਿਖੇ ਸੰਸਦ ਮੈਂਬਰ ਰਿੰਕੂ, ਵਿਧਾਇਕ ਰਮਨ ਅਰੋੜਾ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤਾ ਸਵਾਗਤ

ਨਾਮੀ ਅਥਲੀਟਾਂ ਕੀਤੀ ਮਸ਼ਾਲ ਮਾਰਚ ਦੀ 
ਅਗਵਾਈ

ਜਲੰਧਰ ਜਿਲ੍ਹੇ ਦੇ 3000 ਤੋਂ ਵੱਧ ਖਿਡਾਰੀ ਲੈਣਗੇ ਭਾਗ-ਪਹਿਲੀ ਸਤੰਬਰ ਤੋਂ 6 ਸਤੰਬਰ ਤੱਕ ਹੋਣਗੇ ਮੁਕਾਬਲੇ

ਜਲੰਧਰ, 25 ਅਗਸਤ
ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ ’ਤੇ ਖੇਡ ਸੱਭਿਆਚਾਰ ਪੈਦਾ ਕਰਕੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਮਸ਼ਾਲ ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪੁੱਜੀ। 

ਹੁਸ਼ਿਆਰਪੁਰ ਜਿਲ੍ਹੇ ਤੋਂ ਹੁੰਦੇ ਹੋਏ ਸਵੇਰੇ ਪਹਿਲਾਂ ਆਦਮਪੁਰ ਵਿਖੇ ਮਸ਼ਾਲ ਦਾ ਸਵਾਗਤ ਕੀਤਾ ਗਿਆ ਜਿਸ ਉਪਰੰਤ ਜਲੰਧਰ ਦੇ ਸਰਕਟ ਹਾਊਸ ਵਿਖੇ ਸੰਸਦ ਮੈਂਬਰ ਸ੍ਰੀ ਸ਼ੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ ਵਲੋਂ ਮਸ਼ਾਲ ਮਾਰਚ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਸਦ ਮੈਂਬਰ ਸ਼ੁਸ਼ੀਲ ਰਿੰਕੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪਿਛਲੇ ਸਾਲ ਜਲੰਧਰ ਤੋਂ ਕੀਤੀ ਗਈ ਸੀ, ਜਿਸ ਨਾਲ ਸੂਬੇ ਵਿਚ ਨੌਜਵਾਨਾਂ , ਵਿਦਿਆਰਥੀਆਂ ਨੂੰ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਮਿਲਿਆ। 

ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਇਹ ਖੇਡਾਂ ਨਰੋਏ ਸਮਾਜ ਦੀ ਸਿਰਜਣਾ ਵਿਚ ਵੱਡੀ ਭੂਮਿਕਾ ਅਦਾ ਕਰਨਗੀਆਂ। ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੀ ਇਨ੍ਹਾਂ ਖੇਡਾਂ ਨੂੰ ਪੰਜਾਬ ਲਈ ਰਾਹ ਦਸੇਰਾ ਦੱਸਿਆ ਤੇ ਕਿਹਾ ਕਿ ਇਸ ਨਾਲ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਦੇ ਯੋਗ ਬਣਾਇਆ ਜਾ ਸਕੇਗਾ। 

ਮਸ਼ਾਲ ਮਾਰਚ ਦੀ ਅਗਵਾਈ ਆਦਮਪੁਰ ਵਿਖੇ ਅਮਨ ਘਈ ਅੰਤਰਰਾਸ਼ਟਰੀ ਤੈਰਾਕ ਜੋ ਕਿ ਸੈਫ ਖੇਡਾਂ ਵਿਚ ਸੋਨ ਤਗਮਾ ਜੇਤੂ ਹੈ, ਨੇ ਕੀਤੀ ਜਦਕਿ  ਜਲੰਧਰ ਵਿਖੇ ਸੰਦੀਪ ਸਿੰਘ ਅਥਲੀਟ ਜਿਸਨੇ ਹਾਲ ਹੀ ਵਿਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿਚ 400 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਹੈ ਦੇ ਨਾਲ ਪ੍ਰਦੀਪ ਕੁਮਾਰ ਰੈਸਲਰ, ਨਵ ਅਤਵਾਰ ਰਾਣਾ ਅਥਲੀਟ ਤੇ ਅਮਰੀਕ ਸਿੰਘ ਵੈਟਰਨ ਅਥਲੀਟ ਨੇ ਕੀਤੀ। 

ਮਸ਼ਾਲ ਮਾਰਚ ਸਰਕਟ ਹਾਊਸ ਤੋਂ ਬੀ.ਐਸ.ਐਫ. ਚੌਕ ਤੋਂ ਹੁੰਦੇ ਹੋਏ ਕਪੂਰਥਲਾ ਜਿਲ੍ਹੇ ਵਿਚ ਪੁੱਜਾ। 
ਦੱਸਣਯੋਗ ਹੈ ਕਿ ਜਲੰਧਰ ਜਿਲ੍ਹੇ ਵਿਚ ਖੇਡਾਂ ਵਤਨ ਪੰਜਾਬ ਦੀਆਂ ਵਿਚ 3000 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ, ਜਿਨ੍ਹਾਂ ਲਈ ਰਹਿਣ, ਆਵਾਜਾਈ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 

ਜਲੰਧਰ ਵਿਚ ਪਹਿਲੀ ਸਤੰਬਰ ਤੋਂ 6 ਸਤੰਬਰ ਤੱਕ ਹਾਕੀ, ਅਥਲੈਟਿਕਸ ਤੇ ਘੋੜ ਸਵਾਰੀ ਦੇ ਮੈਚ ਹੋਣਗੇ, ਜਿਸ ਲਈ ਬਰਲਟਨ ਪਾਰਕ, ਪੀ.ਏ.ਪੀ. ਤੇ ਸਪੋਰਟਸ ਕਾਲਜ ਜਲੰਧਰ ਦੀ ਚੋਣ ਕੀਤੀ ਗਈ ਹੈ। 

ਇਸ ਮੌਕੇ ਚੇਅਰਮੈਨ ਮੰਗਲ ਸਿੰਘ ਬਾਸੀ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ , ਐਸ.ਡੀ.ਐਮ ਬਲਬੀਰ ਰਾਜ, ਮੇਜਰ ਡਾ. ਇਰਵਿਨ  ਕੌਰ ਜਿਲ੍ਹਾ ਖੇਡ ਅਫਸਰ ਸ਼ਾਸ਼ਵਤ ਰਾਜਦਾਨ, ਉਮੇਸ਼ ਸ਼ਰਮਾ ਤੈਰਾਕੀ ਕੋਚ ਤੇ ਹੋਰ ਹਾਜ਼ਰ ਸਨ। 

ਕੈਪਸ਼ਨ- ਜਲੰਧਰ ਵਿਖੇ ਮਸ਼ਾਲ ਦਾ ਸਵਾਗਤ ਕਰਦੇ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਹੋਰ।

Comments

No comments yet.



Latest News

Number of Visitors - 221264

Share this Post