Friday, 30 Jan 2026

ਜਆਇੰਟ ਐਕਸ਼ਨ ਕਮੇਟੀ ਨੇ ਮਾਡਲ ਟਾਊਨ ਸ਼ਮਸ਼ਾਨ ਘਾਟ ਡੰਪ ਨੁੰ ਦੁਵਾਰਾ ਸ਼ੁਰੁ ਕਰਨ ਦਾ ਕੀਤੀ ਵਿਰੇਧ

ਅੱਜ ਮਿਤੀ 22 ਅਗਸਤ : ਮਾਡਲ ਸ਼ਮਾਨ ਘਾਟ ਦੇ ਨਾਲ ਲਗਦੇ ਕੁੜੇ ਦੇ ਡੰਪ ਦਾ ਮਸਲਾ ਬਹੁਤ ਸਾਲਾਂ ਤੋਂ ਭਖਿਆ ਹੋਇਆ ਹੈ ਇਸ ਨੁੰ ਬੰਦ ਕਰਵਾਉਣ ਲਈ ਇਲਾਕਾ ਨਿਵਾਸੀ ਬਹੁਤ ਦੇਰ ਤੋਂ ਸੰਘਰਸ਼ ਕਰ ਰਹੇ ਹਨ, ਕਈ ਵਾਰ ਇਲਾਕਾ ਵਾਸੀਆਂ ਨੁੰ ਨਾਲ ਲੈ ਕੇ ਕੋਂਸਲਰ ਬਲਰਾਜ ਠਾਕੁਰ, ਮੈਡਮ ਹਰਸ਼ਰਨ ਕੋਰ ਹੈਪੀ, ਪਵਨ ਕੁਮਾਰ ਕੋਂਸਲਰ ਨੇ ਅਪੰਣੀ ਸਰਕਾਰ ਦੇ ਖ਼ਿਲਾਫ਼ ਵੀ ਥਰਨਾ ਪ੍ਰਦਰਸ਼ਨ ਕੀਤੀ । ਪਿਛਲੇ ਸਾਲ ਇਲਾਕਾ ਨਿਵਾਸੀਆਂ ਨੇ ਜਆਇੰਟ ਐਕਸਨ ਕਮੇਟੀ ਬਣਾ ਕੇ ਅਣਮਿਥੱ ਸਮਾਂ ਦੇ ਲਈ ਧਰਨਾ ਦਿੱਤਾ ਜਿਸ ਨੁੰ ਨਗਰ ਨਿਗਮ ਦੀ ਵਧੀਕ ਕਮੀਸ਼ਨਰ ਸ਼੍ਰੀਮਤਿ ਸ਼ਿਖਾ ਭਗਤ ਨੇ ਡੰਪ ਨੁੰ 3 ਮਹੀਨਿਆਂ ਵਿੱਚ ਖਤਮ ਕਰਣ ਦਾ ਬਾਦਾ ਕਰਕੇ   ਧਰਨਾ ਖਤਮ ਕਰਵਾਇਆ ਸੀ, ਪਰ ਇਸ ਮਸਲੇ ਦਾ ਕੋਈ ਹੱਲ ਨਾਂ ਹੋ ਸਕਿਆ । ਦਸੰਣ ਯੋਗ ਹੈ ਕਿ ਇਹ ਡੰਪ ਸੜਕ ਉੱਤੇ ਅਤੇ ਮਾਡਲ ਟਾਊਨ ਸ਼ਮਸ਼ਾਨ ਘਾਟ ਦੱ ਨਾਲ ਹੋਣ ਕਰਕੇ ਸਾਰੇ ਸ਼ਹਿਰ ਵਾਸੀਆਂ ਦੀ ਮੁਸੀਬਤ ਦੀ ਕਾਰਣ ਬਣਿਆ ਹੋਇਆ ਹੈ ।ਹੁਣੇ -ਹੁਣੇ ਸੜਕ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਉਸ 'ਤੇ' ਕੁੜਾ ਸੁੱਟਣ ਕਾਰਣ ਇਲਾਕਾ ਨਿਵਾਸੀਆਂ ਵਿਚ ਗੁੱਸੇ ਦੀ ਲਹਿਰ ਹੈ । 

     ਇਲਾਕੇ ਦੇ ਲੋਕਾਂ ਦੀ ਨੁਮਾਇੰਦੀ ਕਰਦੀ ਜਵਾਇੰਚ ਐਕਸ਼ਨ ਕਮੇਟੀ ਇਸ ਵਿਸ਼ੇ ਤੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਰਿਸ਼ੀ ਪਾਲ ਜੀ ਨੁੰ ਅਪਣੱ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਦੀ ਅਗਵਾਈ ਹੇ ਮਿਲਿਆ ਜਿਸ ਵਿੱਚ ਵਰਿੰਦਰ ਮਲਿਕ , ਮਨਮੀਤ ਸਿੰਘ ਸੋਡੀ, ਸੁਨੀਲ ਚੋਪੜਾ, ਸਵਤੰਤਰ ਚਾਵਲਾ ਆਦ ਸ਼ਾਮਿਲ ਸੰਨ । ਕਮੇਟੀ ਨੇ ਐਲਾਨ ਕੀਤੀ ਕਿ ਕਿ ਜੇ ਮਾਡਲ ਸ਼ਮਸ਼ਾਨ ਘਾਟ ਵਾਲੀ ਸੜਕ ਤੇ ਫਿਰ ਤੋਂ ਕੁੜਾ ਸੁਟਿਆ ਗਿਆ ਤਾਂ ਕਮੇਟੀ ਮੁੜ ਤੋਂ ਧਰਨਾ ਪ੍ਰਦਰਸ਼ਨ ਕਰੇਗੀ । 


14

Share News

Login first to enter comments.

Latest News

Number of Visitors - 133433