Friday, 30 Jan 2026

ਹੜ੍ਹ ਪ੍ਰਭਾਵਿਤ ਪਿੰਡ ਨੱਲ ਵਿਖੇ ਦਾਣਾ ਮੰਡੀ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ 

ਹੜ੍ਹ ਪ੍ਰਭਾਵਿਤ ਪਿੰਡ ਨੱਲ ਵਿਖੇ ਦਾਣਾ ਮੰਡੀ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ 

ਸਿਵਲ ਸਰਜਨ ਨੇ ਟੈਂਟਾਂ ਵਿੱਚ ਰਹਿ ਰਹੇ ਹੜ੍ਹ ਪੀੜਿਤ ਲੋਕਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਬਾਰੇ ਪ੍ਰਾਪਤ ਕੀਤੀ ਜਾਣਕਾਰੀ 

ਜਲੰਧਰ/ ਲੋਹੀਆਂ , 22 ਅਗਸਤ
ਹੜ੍ਹ ਪ੍ਰਭਾਵਿਤ ਲੋਕਾਂ ਲਈ ਪਿੰਡ ਨੱਲ੍ਹ ਦੀ ਦਾਣਾ ਮੰਡੀ ਵਿਖੇ ਲਗਾਏ ਗਏ ਆਰਜੀ ਰਿਹਾਇਸ਼ ਲਈ ਟੈਂਟਾਂ ਵਿਖੇ ਜਾ ਕੇ ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ । 

ਵਰਨਣਯੋਗ ਹੈ ਕਿ ਪਿੰਡ ਨੱਲ ਦੀ ਦਾਣਾ ਮੰਡੀ ਵਿੱਚ ਕੁੱਲ 93 ਟੈਂਟ ਲੱਗੇ ਹੋਏ ਹਨ ਅਤੇ ਇਨ੍ਹਾਂ ਵਿਚੋਂ 87 ਟੈਂਟਾਂ ਵਿੱਚ ਕੁੱਲ 202 ਲੋਕਾਂ ਦੀ ਆਬਾਦੀ ਹੈ । 

ਸਿਵਲ ਸਰਜਨ ਨੇ ਦਾਣਾ ਮੰਡੀ ਵਿਖੇ ਟੈਂਟਾਂ ਵਿੱਚ ਰਹਿ ਰਹੇ ਲੋਕਾਂ ਦੇ ਹਾਲ ਬਾਰੇ ਜਾਣਕਾਰੀ ਲਈ ਗਈ ਅਤੇ ਸਿਹਤ ਟੀਮਾਂ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ  ਲਿਆ। 

ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਰੋਜ਼ਾਨਾ ਦੇ ਆਧਾਰ ਤੇ ਲੋਕਾਂ ਨੂੰ ਸਿਹਤ ਸਹੂਲਤਾਂ , ਦਵਾਈਆਂ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਰਿਪੋਰਟ ਲਈ ਜਾ ਰਹੀ ਹੈ । 

ਉਨ੍ਹਾਂ ਵੱਲੋਂ ਲੋਕਾਂ ਨੂੰ ਮੌਸਮੀ ਬਿਮਾਰੀਆਂ ਡੇਂਗੂ, ਡਾਇਰੀਆ, ਦਸਤ ਅਤੇ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਲਗਾਈ ਗਈ ਮੈਡੀਕਲ ਟੀਮ ਤੋਂ ਆਪਣੀ ਜਾਂਚ ਕਰਵਾ ਕੇ ਦਵਾਈਆਂ ਲੈਣ ਲਈ ਕਿਹਾ ਗਿਆ । 

ਸਿਵਲ ਸਰਜਨ ਵੱਲੋਂ ਮੌਕੇ 'ਤੇ ਹੀ ਐਸ.ਐਮ.ਓ. ਲੋਹੀਆਂ ਡਾ. ਸੋਨੂ ਪਾਲ ਦੇ ਨਾਲ ਵੱਖ-ਵੱਖ ਟੈਂਟਾਂ ਵਿੱਚ ਜਾ ਕੇ ਲੋਕਾਂ ਨਾਲ ਰੂਬਰੂ ਹੋਏ ਅਤੇ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ। 

ਡਾ. ਰਮਨ ਸ਼ਰਮਾ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਸੀ.ਐਚ.ਸੀ. ਲੋਹੀਆਂ ਵਿਖੇ ਇਲਾਜ ਲਈ ਸੰਪਰਕ ਕਰ ਸਕਦਾ ਹੈ ਅਤੇ ਮੁਫ਼ਤ ਸਿਹਤ ਸੇਵਾਵਾਂ ਲੈ ਸਕਦਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਿਹਤ ਸਹੂਲਤ ਲੈਣ ਲਈ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੈਪਸ਼ਨ - ਪਿੰਡ ਨੱਲ੍ਹ ਦੀ ਦਾਣਾ ਮੰਡੀ ਵਿਖੇ ਲੋਕਾਂ ਨਾਲ ਸਿਹਤ ਸਹੂਲਤਾਂ ਬਾਰੇ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀ ।


11

Share News

Login first to enter comments.

Latest News

Number of Visitors - 133433