Tue, 21 Jul 2026

ਬਲਵੀਰ ਕੌਰ ਨੇ ਜਲੰਧਰ ਸ਼ਹਿਰ  ਵਿੱਚ 75 ਮੁਹੱਲਾ ਕਲੀਨਿਕ ਬਣਾਉਨ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕੀਤਾ ਹੈ । 

ਜਲੰਧਰ ਅੱਜ  ਮਿਤੀ 30 ਮਾਰਚ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਦੀ ਸੀਨੀਅਰ ਮਹਿਲਾ ਆਗੂ ਬਲਵੀਰ ਕੌਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕੀਤਾ ਹੈ ਜਿਨਾਂ ਨੇ ਲੋਕਾਂ ਦੀ ਸੇਵਾ ਲਈ ਮੁਹੱਲਾ ਕਲੀਨਿਕ ਬਣਾਏ ਜਲੰਧਰ ਸ਼ਹਿਰ ਜਿਲੇ ਵਿੱਚ ਹੁਣ ਤੱਕ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਨੇ ਬਲਵੀਰ ਕੌਰ ਹੋਰਾਂ ਨੇ ਕਿਹਾ ਕਿ ਅੱਗੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ ਮਹੱਲਾ ਮਹੱਲਾ ਅਤੇ ਕਲੋਨੀਆਂ ਵਿੱਚੋਂ ਕਰਾਇਆ ਪਾੜਾ ਲਾ ਕੇ ਅਤੇ ਲੰਬੀ ਲੰਬੀ ਲਾਈਨਾਂ ਵਿੱਚ ਇੰਤਜ਼ਾਰ ਕਰਨਾ ਪੈਂਦਾ ਸੀ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਇਲਾਜ ਵਾਸਤੇ ਚੈੱਕ ਅਪ ਕਰਾਉਣ ਲਈ ਹੁਣ ਤੱਕ ਪੰਜਾਬ ਵਿੱਚ 990 ਮੁਹੱਲਾ ਕਲੀਨਿਕ ਖੋਲੇ ਗਏ ਹਨ ਲੋਕਾਂ ਨੂੰ ਸੁਵਿਧਾ ਦੇਣ ਲਈ ਅਤੇ ਚੰਗੇ ਮੈਡੀਕਲ ਸੁਵਿਧਾ ਦੇਣ ਲਈ ਬਲਬੀਰ ਕੌਰ ਨੇ ਕਿਹਾ ਕਿ ਇਸ ਤੋਂ ਪਹਿਲੇ ਕੋਈ ਵੀ ਸਰਕਾਰ ਇਸ ਤਰਾਂ ਦਾ ਉਪਰਾਲਾ ਨਹੀਂ ਕਰ ਸਕੀ ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦਾ ਇਹ ਪਹਿਲਾ ਕਾਰ ਹੈ ਜੋ ਲੋਕਾਂ ਨੂੰ ਆਪਣੇ ਘਰਾਂ ਦੇ ਲਾਗੇ ਹੀ ਮੁਹੱਲਾ ਕਲੀਨਿਕ ਵਿੱਚੋਂ ਇਲਾਜ ਲਈ ਦੂਰ ਨਹੀਂ ਜਾਣਾ ਪੈਂਦਾ ਜਿਸ ਨਾਲ ਲੋਕਾਂ ਦੀ ਸੇਵਾ ਵਿੱਚ ਡਾਕਟਰ ਅਤੇ ਉਹਨਾਂ ਦੀ ਟੀਮਾਂ ਬੈਠੀਆਂ ਰਹਿੰਦੀਆਂ ਨੇ ਬਲਵੀਰ ਕੌਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਮਨ ਬਣਾ ਲਿਆ ਹੈ ਕਿ 2027 ਵਿੱਚ ਮੁੜ ਤੋਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਹਨਾਂ ਨੇ ਕਿਹਾ ਕਿ ਅੱਗੇ ਤੇ 92 ਸੀਟਾਂ ਆਈਆਂ ਸੀ ਹੁਣ ਤੇ ਪੂਰੀਆਂ 117 ਸੀਟਾਂ ਆਮ ਆਦਮੀ ਪਾਰਟੀ ਦੀ ਵਿਰੋਧੀਆਂ ਨੂੰ ਤਾਂ ਹੁਣੇ ਹੀ ਪਸੀਨੇ ਆਉਣ ਲੱਗ ਪਏ ਨੇ ਇਸ ਨਾਲ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ ਜੋ ਜਨਤਾ ਲਈ ਦਿਨ ਰਾਤ ਕਰਦੇ ਨੇ ਅਤੇ ਉਹਨਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਨੇ |


328

Share News

Comments

No comments yet.



Latest News

Number of Visitors - 180526