Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿੱਚ ਅਮਨ ਹੋਠੀ ਨੇ ਭਾਰਤ ਦੇ ਤਾਕਤਵਰ ਮੈਨ ਦਾ ਖਿਤਾਬ ਜਿੱਤਿਆ।

ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿੱਚ ਅਮਨ ਹੋਠੀ ਨੇ ਭਾਰਤ ਦੇ ਤਾਕਤਵਰ ਮੈਨ ਦਾ ਖਿਤਾਬ ਜਿੱਤਿਆ।
 ਕੇਂਦਰ ਤੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਪਹਿਲ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਦੇਵੇ:- ਗੁਰਪ੍ਰੀਤ ਮੁੰਧ 

 ਮੱਲੀਆਂ ਕਲਾਂ ਅਵਤਾਰ ਰਾਣਾ/ ਕੇਂਦਰ ਸਰਕਾਰ ਵੱਲੋ ਕਾਸ਼ੀਪੁਰ ਉੱਤਰਾਖੰਡ ਵਿਖੇ ਪਾਵਰ ਲਿਫਟਿੰਗ ਚੈਪੀਅਨਸ਼ਿਪ ਦਾ ਅਯੋਜਿਨ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਸਪੋਟਸ ਮੁਲਾਜ਼ਮਾ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਤੇ ਭਾਰਤੀ ਖਿਡਾਰੀਆਂ ਨੇ ਚੰਗੀ ਵਾਹ ਵਾਹ ਖੱਟ ਕੇ ਪੂਰੇ ਭਾਰਤ ਦਾ ਨਾਂ ਉੱਚਾ ਕਰਕੇ ਮਾਣ ਵਧਾਇਆ। ਉਕਤ ਵਿਚਾਰਾ ਦਾ ਪ੍ਰਗਟਾਵਾ ਪ੍ਰਸਿੱਧ ਖੇਡ ਜਗਤ ਪ੍ਰੇਮੀ ਅਤੇ ਉੱਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਗੋਪੀ ਮੁੰਧ ਨੇ ਪ੍ਰੈੱਸ ਨਾਲ  ਗੱਲਬਾਤ ਦੌਰਾਨ ਕੀਤਾ। ਉਨਾ ਆਖਿਆ ਕਿ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਦੋਆਬਾ ਖੇਤਰ ਦੇ ਅਤੇ ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਗਦਰਾ ਨੇੜੇ ਤਲਵਣ ਦੇ ਜੰਮਪਲ ਪਾਵਰ ਲਿਫਟਿੰਗ ਖਿਡਾਰੀ ਅਮਨ ਹੋਠੀ ਨੇ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿੱਚ ਓਪਨ ਭਾਰਤ ਵਰਗ ਵਿੱਚ ਤੇਰਵੀ ਵਾਰ ਸਕੁਆਇਟ 475 ਕਿਲੋ ,ਬੈੰਚ ਪ੍ਰੈਸ 305ਕਿਲੋ ਅਤੇ ਡੈਡ ਲਿਫਟ ਵਿੱਚ 350ਕਿਲੋ ਵਿੱਚੋ ਪਹਿਲਾ ਸਥਾਨ ਹਾਸਲ ਕਰ ਕੇ ਮੈਡਲ ਜਿੱਤ ਕੇ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਨਾਲ ਭਾਰਤ ਦਾ ਮਾਣ ਨਾਲ ਹੋਰ ਸਿਰ ਉੱਚਾ ਹੋ ਗਿਆ। ਅਮਨ ਹੋਠੀ 1130ਕਿਲੋ ਭਾਰ ਚੁੱਕ ਕੇ ਇੰਡੀਆ ਦਾ ਸਭ ਤੋ ਤਾਕਤਵਰ ਮੈਨ ਬਣਿਆ। ਉਨਾ ਕੇਂਦਰ ਅਤੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਸਰਕਾਰ ਨੂੰ ਖੇਡ ਖੇਤਰ ਵਿੱਚ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਪਹਿਲ ਦੇ ਆਧਾਰ ਉੱਪਰ ਸਰਕਾਰੀ ਨੌਕਰੀਆਂ ਦੇਣੀਆਂ ਚਾਹਦੀਆ ਹਨ ਜਿਸ ਨਾਲ ਖੇਡ ਜਗਤ ਨਾਲ ਜੁੜੇ ਖਿਡਾਰੀਆਂ ਨੂੰ  ਭਰਵਾ ਹੁੰਗਾਰਾ ਮਿਲਦਾ ਰਹੇ ਅਤੇ ਅੱਜ ਦੀ ਨੌਜਵਾਨ ਪੀੜੀ ਨਸ਼ਿਆ ਤੋ ਦੂਰ ਰਹਿ ਕੇ ਖੇਡਾ ਵੱਲ ਰੂਚੀ ਲਾ ਕੇ ਅਪਣਾ ਜੀਵਨ ਖੇਡਾ ਨੂੰ ਸਮਰਪਿਤ ਸਕੇ। ਫੋਟੋ ਕੈਪਸ਼ਨ:- ਗੱਲਬਾਤ ਦੌਰਾਨ ਗਰਪ੍ਰੀਤ ਸਿੰਘ ਮੁੰਧ ਅਤੇ ਤਾਕਤਵਰ ਮੇੈਨ ਅਮਨ ਹੋਠੀ ।

Comments

No comments yet.



Latest News

Number of Visitors - 220594

Share this Post