Friday, 30 Jan 2026

ਬੱਸ ਸਟੈਂਡ ਨਕੋਦਰ ਅੱਗੇ ਬਨਣ ਵਾਲੀ ਸੜਕ ਦਾ ਵਿਧਾਇਕਾਂ ਮਾਨ  ਨੇ ਕੀਤਾ ਉਦਘਾਟਨ । 

ਬੱਸ ਸਟੈਂਡ ਨਕੋਦਰ ਅੱਗੇ ਬਨਣ ਵਾਲੀ ਸੜਕ ਦਾ ਵਿਧਾਇਕਾਂ ਮਾਨ  ਨੇ ਕੀਤਾ ਉਦਘਾਟਨ । 

ਮੱਲੀਆਂ ਕਲਾਂ ਅਵਤਾਰ ਰਾਣਾ /ਹਲਕਾ ਨਕੋਦਰ ਦੇ ਐੱਮਐੱਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਆਪਣੇ ਕੀਤੇ ਹੋਏ ਵਾਅਦੇ ਨੂੰ ਨਿਭਾਉਂਦਿਆਂ ਹੋਇਆ ਤੇ ਮਾਣਯੋਗ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਫੁਵਾਰਾ ਚੌਕ ਨਕੋਦਰ ਤੋਂ ਲੈ ਕੇ ਜਲੰਧਰ ਬਾਈਪਾਸ ਕਮਲ ਹਸਪਤਾਲ ਤੱਕ ਬਣਨ ਵਾਲੀ ਸੜਕ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਸੜਕ ਕਾਫੀ ਦੇਰ ਤੋਂ ਪਿਛਲੀ ਸਰਕਾਰ ਦੀਆਂ ਨਲਾਇਕੀਆਂ ਅਤੇ ਕੌਂਸਲ ਕਮੇਟੀ ਦੇ ਅਣਗੌਲਿਆਂ ਕਰਨ ਕਰਕੇ  ਬਣਨ ਤੋਂ ਰਹਿ ਗਈ ਸੀ ਜਿਸ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਸੀ।  ਨਕੋਦਰ ਦਾ ਬਸ ਸਟੈਂਡ ਨਜ਼ਦੀਕ ਹੋਣ ਕਰਕੇ ਬਾਹਰੋਂ ਆਉਣ ਵਾਲੇ ਯਾਤਰੀ ਅਤੇ ਬਾਬਾ ਮੁਰਾਦ ਸ਼ਾਹ ਜੀ ਅਤੇ ਲਾਲ ਬਾਦਸ਼ਾਹ ਜੀ ਡੇਰੇ ਦੇ ਸ਼ਰਧਾਲੂਆਂ ਨੂੰ ਬਹੁਤ ਦਿੱਕਤ ਆਉਂਦੀ ਸੀ । ਇਲੈਕਸ਼ਨ ਦੌਰਾਨ  ਐਮਐਲਏ ਇੰਦਰਜੀਤ ਕੋਰ ਮਾਨ ਨੇ ਵਾਅਦਾ ਕੀਤਾ ਸੀ ਕਿ ਇਸ ਸੜਕ ਨੂੰ ਜਲਦੀ ਹੀ ਬਣਾਇਆ ਜਾਵੇਗਾ ਅਤੇ ਇਹ ਸੜਕ ਮਜ਼ਬੂਤ ਅਤੇ ਵਧੀਆ ਤਰੀਕੇ ਨਾਲ ਬਣਾਈ ਜਾਵੇਗੀ।ਮੈਡਮ ਇੰਦਰਜੀਤ ਕੌਰ ਮਾਨ  ਨੇ  ਲੋਕ ਹਿੱਤਾਂ ਨੂੰ ਦੇਖਦੇ ਹੋਏ  ਇਸ ਸੜਕ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਤੇ ਮੈਡਮ  ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਸੜਕ ਤੇ ਤਕਰੀਬਨ 98  ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਡੇਢ ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਤੇ ਐੱਮਐੱਲਏ ਮੈਡਮ ਇੰਦਰਜੀਤ ਕੌਰ ਮਾਨ ਦੇ ਨਾਲ ਆਮ ਆਦਮੀ ਪਾਰਟੀ ਨਕੋਦਰ ਦੀ ਸਮੁੱਚੀ ਟੀਮ ਵੀ  ਹਾਜ਼ਰ ਸੀ ਜਿਸ ਵਿੱਚ ਸ਼ਾਂਤੀ ਸਰੂਪ ਜ਼ਿਲਾ ਸਕੱਤਰ ਐਸ ਸੀ ਐਸ ਟੀ ਵਿੰਗ ,ਪ੍ਰਦੀਪ ਸਿੰਘ ਸ਼ੇਰਪੁਰ ,ਸ੍ਰੀ ਅਸ਼ਵਨੀ ਕੁਮਾਰ ਕੋਹਲੀ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ   ,ਜਤਿੰਦਰ ਸਿੰਘ ਟਾਹਲੀ ,ਅਮਰੀਕ ਸਿੰਘ ਕੌਂਸਲਰ, ਸੰਜੀਵ ਕੁਮਾਰ ਅਹੂਜਾ ,ਹਿਮਾਂਸ਼ੂ ਜੈਨ,ਅਮਿਤ ਕੁਮਾਰ ਅਹੁਜਾ ,ਬਲਦੇਵ ਸਹੋਤਾ ,ਨਰਿੰਦਰ ਕੁਮਾਰ ਸ਼ਰਮਾ , ਜਸਵੀਰ ਸਿੰਘ ਧਜਲ ,ਨਰੇਸ਼ ਕੁਮਾਰ ,ਬੋਬੀ ਸ਼ਰਮਾ , ਜਸਵੀਰ ਸਿੰਘ ਸ਼ੰਕਰ ਬਲਾਕ ਪ੍ਰਧਾਨ ਨਕੋਦਰ ,ਜਸਬੀਰ ਕੌਰ ਸੰਘੇੜਾ ਮਹਿਲਾ ਕੋਡੀਨੇਟਰ ,ਸੁਖਵਿੰਦਰ ਗਡਵਾਲ ,ਕਰਨੈਲ ਰਾਮ ਬਾਲੂ ,ਸੰਜੀਵ ਟੱਕਰ ,ਡਾਕਟਰ ਜੀਵਨ ਸਹੋਤਾ ,ਮਨੀ ਮਹਿੰਦਰੂ, ਪਰਮਿੰਦਰ ਕੁਮਾਰ ਰੱਤੂ ,ਮਨਮੋਹਨ ਸਿੰਘ ਟੱਕਰ ,ਪੰਕਜ ਮਾਲੜੀ ,ਪੰਮਾ ਗਿੱਲ ,ਸਰਬਜੀਤ ਕੌਰ ਧਾਲੀਵਾਲ ,ਸਾਕਸ਼ੀ ਸ਼ਰਮਾ, ਮੰਗਜੀਤ ਸਿੰਘ, ਲਾਲੀ ਕੰਗਾਂ,ਦਲਵੀਰ ਸਿੰਘ ,ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ ।ਫੋਟੋ ਕੈਪਸਨ:- ਨਕੋਦਰ ਵਿਖੇ ਨਵੀਂ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕਾਂ ਇੰਦਰਜੀਤ ਕੌਰ ਮਾਨ, ਪਾਰਟੀ ਆਗੂ ਤੇ ਪਤਵੰਤੇ ।


10

Share News

Login first to enter comments.

Latest News

Number of Visitors - 133433