ਅੱਜ ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਦੀਆਂ ਬੀਤੇ ਦਿਨੀ ਹੋਈਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਪਹਿਲੇ ਦਿਨ ਕੁੱਲ ਮਿਲਾ ਕੇ ਨੌ ਬੂਥ ਦੀਆਂ 4 ਹਜਾਰ ਵੋਟਾਂ ਦੀ ਵੀ ਗਿਣਤੀ ਨਹੀਂ ਪੂਰੀ ਹੋ ਸਕੀ, ਕੁਲ 3949 ਵੋਟਾਂ ਦੀ ਗਿਣਤੀ ਹੋਈ ਜਿਨਾਂ ਵਿੱਚੋਂ 93 ਵੋਟਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਖਾਤੇ ਵਿੱਚ 3856 ਵੋਟਾਂ ਦੀ ਵੰਡ ਬਤੌਰ ਪਹਿਲੀ ਪ੍ਰੈਫਰੈਂਸ ਵਜੋਂ ਗਿਣੀ ਗਈ ਜਿਸ ਵਿੱਚ ਸਵੀਰ ਸਿੱਧੂ 320 ਵੋਟਾਂ ਨਾਲ ਪਹਿਲੇ ਸਥਾਨ ਤੇ ਰਹੇ ਉਸ ਤੋਂ ਬਾਅਦ ਸਭ ਤੋਂ ਜਿਆਦਾ ਵਿਵਾਦਤ ਉਮੀਦਵਾਰ ਹਰਪ੍ਰੀਤ ਮੁਲਤਾਨੀ 234 ਪਹਿਲੀ ਪ੍ਰੈਫਰੈਂਸ ਵੋਟਾਂ ਨਾਲ ਦੂਜੇ ਸਥਾਨ ਤੇ ਰਹੇ, ਪਿਛਲੀ ਵਾਰ ਥੋੜੀਆਂ ਵੋਟਾਂ ਦੇ ਫਰਕ ਨਾਲ ਨਾ ਚੁਣੇ ਜਾਣ ਵਾਲੇ ਪ੍ਰਦੁਮਣ ਗਰਗ 153 ਵੋਟਾਂ ਨਾਲ ਤੀਜੀ ਨੰਬਰ ਤੇ ਬਣੇ ਹੋਏ ਹਨ।
ਅੱਜ ਜਿਹੜੇ ਨੌ ਬੂਥਾਂ ਦੀ ਵੋਟਾਂ ਦੀ ਗਿਣਤੀ ਹੋਈ ਉਹ ਸਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਾਲ ਸੰਬੰਧਿਤ ਸਨ ਅਤੇ ਉਮੀਦ ਹੈ ਕਿ ਪਹਿਲੇ ਦੋ ਦਿਨਾਂ ਵਿੱਚ ਹਾਈ ਕੋਰਟ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋ ਜਾਵੇਗੀ, ਤਾਂ ਕਰਮਵਾਰ ਅਲਫਾਬੈਟਿਕ ਕ੍ਰਮ ਵਿੱਚ ਜਿਲਾ ਕਚਹਿਰੀਆਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਇਸ ਰੁਝਾਨ ਵਿੱਚ ਕੁਝ ਬਦਲਾਅ ਆਉਣਾ ਸੰਭਵ ਹੈ। ਵਰਨਣਯੋਗ ਹੈ ਕਿ ਇਸ ਵਾਰ 25 ਦੀ ਜਗ੍ਹਾ 18 ਮੈਂਬਰ ਹੀ ਓਪਨ ਕੈਟਾਗਰੀ ਵਿੱਚ ਚੁਣੇ ਜਾਣੇ ਹਨ ਜਦਕਿ ਪੰਜ ਇਸਤਰੀ ਮੈਂਬਰ ਇਸਤਰੀ ਉਮੀਦਵਾਰਾਂ ਵਿੱਚੋਂ ਪਹਿਲੇ ਪੰਜ ਸਥਾਨਾਂ ਤੇ ਰਹਿਣ ਵਾਲੇ ਚੁਣੇ ਜਾਣੇ ਹਨ ਅਤੇ ਦੋ ਇਸਤਰੀ ਉਮੀਦਵਾਰ ਬਾਅਦ ਵਿੱਚ ਨੋਮੀਨੇਟ ਕੀਤੇ ਜਾਣਗੇ।
ਪੰਜਾਬ ਦੀ ਜਿਲ੍ਾ ਕਚਹਿਰੀਆਂ ਵਿੱਚ ਪ੍ਰੈਕਟਿਸ ਕਰਨ ਵਾਲਿਆਂ ਵਿੱਚੋਂ ਸਿਰਫ ਗੁਰਤੇਜ ਗਰੇਵਾਲ ਹੀ 93 ਵੋਟਾਂ ਲੈ ਕੇ ਪਹਿਲੇ 18 ਵਿੱਚ ਆਉਣ ਵਿੱਚ ਕਾਮਯਾਬ ਰਹੇ ਹਨ। ਉਹਨਾਂ ਤੋਂ ਇਲਾਵਾ ਪੰਜਾਬ ਦੀਆਂ ਜਿਲ੍ਹਾ ਕਚਹਿਰੀਆਂ ਕੁਝ ਪ੍ਰੈਕਟਿਸ ਕਰਨ ਭਲਾ ਕੋਈ ਵੀ ਉਮੀਦਵਾਰ ਪਹਿਲੇ 18 ਵਿੱਚ ਨਹੀਂ ਹੈ ਇਥ ਤੱਕ
ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਨਾਲ ਸੰਬੰਧਿਤ ਕੋਈ ਵੀ ਉਮੀਦਵਾਰ 50 ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਪਾਇਆ, ਪਹਿਲੇ 18 ਉਮੀਦਵਾਰਾਂ ਵਿੱਚ ਹਰਿਆਣਾ ਦਬਦਬਾ ਸਾਫ ਨਜ਼ਰ ਆ ਰਿਹਾ ਹੈ ਤੇ ਪੰਜਾਬ ਨਾਲ ਸੰਬੰਧਿਤ ਉਮੀਦਵਾਰਾਂ ਦਾ ਮਾਣਾ ਪ੍ਰਦਰਸ਼ਨ ਇਸ ਵਾਰ ਵੀ ਜਾਰੀ ਹੈ।
ਦੂਜੇ ਪਾਸੇ ਇਸਤਰੀ ਉਮੀਦਵਾਰਾਂ ਨੂੰ ਮਿਲੀਆਂ ਪਹਿਲੀ ਪ੍ਰੈਫਰੈਂਸ ਵੋਟਾਂ ਦੀ ਗੇੜ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰਨ ਵਾਲੇ ਬੀਬੀ ਅਮਰਜੀਤ ਕੌਰ ਖੁਰਾਨਾ 40 ਵੋਟਾਂ ਨਾਲ ਪਹਿਲੇ ਅਸਥਾਨ ਤੇ ਬਣੇ ਹੋਏ ਹਨ ਅਤੇ ਉਹਨਾਂ ਤੋਂ ਬਾਅਦ 24-24 ਵੋਟਾਂ ਪਾਉਣ ਕਾਰਨ ਸ਼ਰਮੀਲਾ ਸ਼ਰਮਾ ਅਤੇ ਸ਼ਿਵਾਨੀ ਸ਼ਰਮਾ ਕਰਮਬਰ ਦੂਜੇ ਅਤੇ ਤੀਜੇ ਸਥਾਨ ਤੇ ਹਨ। ਜਲੰਧਰ ਨਾਲ ਸੰਬੰਧਿਤ ਐਡਵੋਕੇਟ ਨਿਮਰਤਾ ਗਿੱਲ ਸਿਰਫ 6 ਵੋਟਾਂ ਲੈ ਕੇ 15ਵੇਂ ਅਸਥਾਨ ਤੇ ਚੱਲ ਰਹੇ ਹਨ ਬਣਨ ਯੋਗ ਹੈ ਕਿ ਨਿਮਰਤਾ ਗਿੱਲ ਜਲੰਧਰ ਬਾਹਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਕੱਤਰ ਰਹੇ ਕਰਮਪਾਲ ਸਿੰਘ ਗਿੱਲ ਦੀ ਬੇਟੀ ਹਨ ਅਤੇ ਉਹਨਾਂ ਨੂੰ ਲੈ ਕੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ।
ਕੁੱਲ ਮਿਲਾ ਕੇ ਪੰਜਾਬ ਨਾਲ ਸੰਬੰਧਿਤ ਤਕਰੀਬਨ ਸਾਰੇ ਉਮੀਦਵਾਰਾਂ ਦਾ ਪ੍ਰਦਰਸ਼ਨ ਪਹਿਲੇ ਦਿਨ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਬੜਾ ਮਾੜਾ ਹੀ ਰਿਹਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਜਿਵੇਂ ਜਿਲ੍ਹਾ ਕਚਹਿਰੀਆਂ ਦੇ ਬੂਥਾਂ ਦੀ ਗਿਣਤੀ ਹੋਵੇਗੀ ਤਾਂ ਇਹ ਰੁਝਾ ਨੂੰ ਸ਼ਾਇਦ ਥੋੜੀ ਠਲ ਪਵੇ ਪਰ ਪਹਿਲੇ ਦਿਨ ਦੀ ਗਿਣਤੀ ਤੋਂ ਬਾਅਦ ਨਤੀਜੇ ਪੰਜਾਬ ਦੇ ਉਮੀਦਵਾਰਾਂ ਅਤੇ ਵੋਟਰਾਂ ਵਾਸਤੇ ਕੁੱਲ ਮਿਲਾ ਕੇ ਨਿਰਾਸ਼ਾਜਨਕ ਰਹੇ ਹਨ ਅਤੇ ਜੀ ਇਹ ਰੁਝਾਨ ਕਾਇਮ ਰਿਹਾ ਤਾਂ ਪਿਛਲੇ ਡੇਢ ਦਹਾਕੇ ਤੋਂ ਦੁਆਬਾ ਦੇ ਜਿਲਿਆਂ ਤੋਂ ਮੈਂਬਰਾਂ ਦਾ ਸੋਕਾ ਬਰਕ਼ਰਾਰ ਰਹਿ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਪਿਛਲੀਆਂ ਕਈ ਚੋਣਾਂ ਵਾਂਗ ਇਸ ਵਾਰ ਵੀ ਦੁਆਬੇ ਦੇ ਚਾਰਾਂ ਜਿਲਿਆਂ ਅਤੇ ਮਾਝੇ ਦੇ ਕਿਸੇ ਵੀ ਜ਼ਿਲ੍ਹੇ ਵਿੱਚੋਂ ਕੋਈ ਮੈਂਬਰ ਬਾਰ ਕੌਂਸਲ ਨਾ ਚੁਣਿਆ ਜਾ ਸਕੇ।


Comments
No comments yet.