अमृतसर एयरपोर्ट का विंटर शेड्यूल जारी, यात्रा से पहले जरूर चेक करें फ्लाइट की टाइमिंग
ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) ਕਾਂਗਰਸ ਭਵਨ ਜਲੰਧਰ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਹ ਮੀਟਿੰਗ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਇਨਸਾਫ਼ ਰੈਲੀ ਦੇ ਸੰਬੰਧ ਵਿਚ ਕੀਤੀ ਗਈ । ਇਸ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਵਲੋ ਇਸ ਰੈਲੀ ਲਈ ਜਲੰਧਰ ਸ਼ਹਿਰੀ ਅਤੇ ਦਿਹਾਤੀ ਦੇ ਨਿਯੁਕਤ ਅਬਜ਼ਰਬਰ ਓਮ ਪ੍ਰਕਾਸ਼ ਸੋਨੀ ਸਾਬਕਾ ਉਪ ਮੁੱਖ ਮੰਤਰੀ ਪੰਜਾਬ , ਸ਼੍ਰੀਮਤੀ ਰਜ਼ੀਆ ਸੁਲਤਾਨਾ ਸਾਬਕਾ ਮੰਤਰੀ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੀਟਿੰਗ ਵਿੱਚ ਅਬਜ਼ਰਬਰਾਂ ਵਲੋ ਵਿਧਾਇਕਾ , ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਅਤੇ ਬਲਾਕ ਪ੍ਰਧਾਨਾਂ ਨੂੰ ਰੈਲੀ ਸੰਬੰਧੀ ਨਿਰਦੇਸ਼ ਦਿੱਤੇ ਗਏ । ਇਸ ਰੈਲੀ ਨੂੰ ਸ਼੍ਰੀ ਰਾਹੁਲ ਗਾਂਧੀ ਜੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਦੇ ਸੀਨੀਅਰ ਲੀਡਰ ਸੰਬੋਧਨ ਕਰਨਗੇ । ਇਸ ਮੀਟਿੰਗ ਵਿੱਚ ਜਿਲਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਾਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ , ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਿਲੌਰ , ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ ਜਲੰਧਰ ਨਾਰਥ , ਡਾ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ , ਬੀਬੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਕਰਤਾਰਪੁਰ , ਮਨਵੀਰ ਸਿੰਘ ਪੀ ਏ ਟੂ ਸ.ਪਰਗਟ ਸਿੰਘ , ਜਲੰਧਰ ਦਿਹਾਤੀ ਦੇ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ , ਗੁਰਦੀਪ ਸਿੰਘ ਜੱਖੋਪੁਰ , ਮਹਿੰਦਰ ਪਾਲ ਸਿੰਘ ਟੁਰਨਾ, ਤਰਲੋਚਨ ਸਿੰਘ ਸੰਘਾ , ਦਵਿੰਦਰ ਸਿੰਘ ਲਸਾੜਾ, ਪਰਮਿੰਦਰ ਸਿੰਘ ਮਲੀ , ਅਮਰਜੀਤ ਕੰਗ , ਮੋਤਾ ਸਿੰਘ , ਦਾਰਾ ਸਿੰਘ , ਜਲੰਧਰ ਸ਼ਹਿਰੀ ਦੇ ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ , ਰਾਜੇਸ਼ ਜਿੰਦਲ ਟੋਨੂੰ , ਹਰਮੀਤ ਸਿੰਘ , ਰਸ਼ਪਾਲ ਜੱਖੂ , ਦੀਪਕ ਸ਼ਰਮਾ ਮੋਨਾ , ਜਗਦੀਪ ਸਿੰਘ , ਜਗਤਾਰ ਸਿੰਘ , ਪ੍ਰਭਦਿਆਲ ਭਗਤ , ਜਤਿੰਦਰ ਜੋਨੀ ਮੌਜੂਦ ਸਨ |







Comments
No comments yet.