लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਸੜਕ ਹਾਦਸੇ ਚ ਸੂਬੇਦਾਰ ਦੀ ਹੋਈ ਮੌਤ
ਅਮਰਜੀਤ ਸਿੰਘ ਵੇਹਗਲ,ਜਲੰਧਰ
ਜਲੰਧਰ- ਪਠਾਨਕੋਟ ਮਾਰਗ ਤੇ ਪਿੰਡ ਨੂਰਪੁਰ ਹਾਈਵੇ ਤੇ ਸੜਕ ਹਾਦਸੇ ਚ ਕਾਰ ਸਵਾਰ ਫੌਜ ਦੇ ਸੂਬੇਦਾਰ ਦੀ ਮੌਤ ਹੋ ਗਈ। ਥਾਣਾ ਮਕਸੂਦਾਂ ਦੇ ਐਸ ਆਈ ਕੁਲਬੀਰ ਸਿੰਘ ਨੇ ਦੱਸਿਆ ਕਿ 14-ਸਿੱਖਲਾਈ ਰੈਜੀਮੈਂਟ,ਪਠਾਨਕੋਟ ਚ ਸੂਬੇਦਾਰ ਦੇ ਅਹੁਦੇ ਤੇ ਤਾਇਨਾਤ ਪ੍ਰਗਟ ਸਿੰਘ( 45)ਪੁੱਤਰ ਮੇਲਾ ਸਿੰਘ ਵਾਸੀ ਸਿਆੜ, ਥਾਣਾ ਮਲੋਡ,ਲੁਧਿਆਣਾ ਛੁੱਟੀ ਲੈ ਕੇ ਆਪਣੀ ਕਾਰ ਪੀ ਬੀ 13ਏ ਏ 6584 ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਨੂਰਪੁਰ ਨਜ਼ਦੀਕ ਸਥਿਤ ਮਹਿੰਦਰਾ ਏਜੰਸੀ ਸਾਹਮਣੇ ਪੁੱਜਾ ਤਾਂ ਸੜਕ ਤੇ ਖੜੇ ਟਿਪਰ ਨੰਬਰ ਪੀ ਬੀ 08 ਈ ਕੀ 8735 ਦੇ ਪਿੱਛੇ ਟਕਰਾ ਗਿਆ। ਜਿਸ ਦੌਰਾਨ ਲੋਕਾਂ ਵੱਲੋਂ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਨਜ਼ਦੀਕ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿਤਾ ਗਿਆ। ਐਸ ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਆਪਣੇ ਟਿੱਪਰ ਦੀ ਮੁਰੰਮਤ ਕਰਵਾਉਣ ਲਈ ਮਹਿੰਦਰਾ ਏਜੰਸੀ ਨੂੰ ਦੇ ਕੇ ਗਿਆ ਸੀ ਤੇ ਏਜੰਸੀ ਦੇ ਕਰਮਚਾਰੀਆਂ ਵੱਲੋਂ ਅਣਗਹਿਲੀ ਸੜਕ ਦੇ ਕਿਨਾਰੇ ਖੜ੍ਹਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਹਿੰਦਰਾ ਏਜੰਸੀ ਦੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤ ਭੇਜੀ ਗਈ ਹੈ
ਮਿ੍ਤਕ ਵਿਅਕਤੀ ਦੀ ਪੁਰਾਣੀ ਤਸਵੀਰ






Login first to enter comments.