आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਆਦਮਪੁਰ ਦੇ ਪਿੰਡ ਦੂਹੜੇ ਵਿਚ ਕਿਸਾਨ ਦੇ ਖੇਤ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ
ਅਕਸ਼ੈਦੀਪ ਸ਼ਰਮਾ, ਆਦਮਪੁਰ
15 ਅਗਸਤ ਨੂੰ ਆਜਾਦੀ ਦਿਵਸ ਮੌਕੇ ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਦੂਹੜੇ ਵਿਖੇ ਕਿਸਾਨ ਦੇ ਖੇਤ ਵਿਚੋਂ ਪਾਕਿਸਤਾਨੀ ਝੰਡੇ ਵਾਲਾ ਗੁਬਾਰਾ ਮਿਲਿਆ। ਗੁਬਾਰੇ ਉਪਰ ਅੰਗਰੇਜੀ ਵਿਚ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦਁਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਉਹ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਿਆ ਤਾਂ ਝੋਨੇ ਦੇ ਖੇਤ ਵਿਚ ਗੁਬਾਰਾ ਪਿਆ ਸੀ। ਜਦੋਂ ਉਸ ਨੇ ਕੋਲ ਜਾ ਦੇਖਿਆ ਤਾਂ ਇਸ ਉਪਰ ਪਾਕਿਸਤਾਨੀ ਝੰਡਾ ਬਣਿਆ ਹੋਇਆ ਸੀ ਤੇ ਹੇਠਾਂ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ। ਭੁਪਿੰਦਰ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਆਦਮਪੁਰ ਦੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੁਬਾਰਾ ਕਬਜੇ ਵਿਚ ਲੈ ਲਿਆ। ਪੁਲਿਸ ਇਸ ਦੀ ਜਾਂਚ ਕਰ ਰਹੀ ਸੀ।






Login first to enter comments.