Friday, 30 Jan 2026

ਜਲੰਧਰ ‘ਚ’ ਖੁਲੇੱ ਮਹਿਲਾ ਸ਼ਰਾਬ ਦੱ ਠੇਕੇ ਦਾ ਵਿਰੋਧ

ਜਲੰਧਰ ਚ ਖੁਲੇ ਪਹਿਲੇ ਮਹਿਲਾ ਸ਼ਰਾਬ ਦੇ ਠੇਕੇ ਦਾ ਆਵਾਜ਼ ਏ ਕੌਮ ਸਮੇਤ ਜਥੇਬੰਦੀਆਂ ਕੀਤਾ ਵਿਰੋਧ 
ਅਮਰਜੀਤ ਸਿੰਘ ਵੇਹਗਲ, ਜਲੰਧਰ 
  ਲੰਮਾ ਚੌਂਕ ਵਿਖੇ ਖੁੱਲ੍ਹੇ ਪਹਿਲੇ ਮਹਿਲਾ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਦੇਰ ਰਾਤ ਅਵਾਜ਼ ਏ ਕੌਮ, ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰ ਹੋ ਕੇ ਜੋਰਦਾਰ ਵਿਰੋਧ ਕੀਤਾ। ਮੌਕੇ ਤੇ ਪੁੱਜੇ ਬਲਜੀਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ ਜਤਿੰਦਰ ਪਾਲ ਸਿੰਘ ਮਝੈਲ, ਅਵਤਾਰ ਸਿੰਘ ਰੇਰੂ, ਅਮਰਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਦੇਰ ਰਾਤ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਕਿ ਜਲੰਧਰ ਦੇ ਲੰਮਾ ਪਿੰਡ ਚੌਕ ਵਿਖੇ ਵੋਮੈਨ ਫਰੈਂਡਲੀ ਵਾਈਨ ਸ਼ੌਪ ਦੇ ਨਾਮ ਤੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਜਿਸ ਨੂੰ ਬੰਦ ਕਰਵਾਉਣ ਲਈ ਉਹ ਲੱਭਦੇ ਹੋਏ ਮੌਕੇ ਤੇ ਪੁੱਜ ਰਹੇ ਸੀ ਤਾਂ ਇਸ ਦਾ ਸ਼ਰਾਬ ਦੇ ਠੇਕੇ ਵਾਲਿਆਂ ਨੂੰ ਪਹਿਲਾਂ ਹੀ ਭਿਣਕ ਪੈਣ ਤੇ ਠੇਕੇ ਵਾਲਿਆਂ ਵੱਲੋਂ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਦਾ ਬੋਰਡ ਬਦਲ ਕੇ ਠੇਕਾ ਬੰਦ ਕਰਕੇ ਚਲੇ ਗਏ। ਪੰਜਾਬ ਸਰਕਾਰ ਦਾ ਵਿਰੋਧ ਕਰਦਿਆਂ ਹੋਇਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਦੀ ਸਿਰਫ ਲੋਕ ਵਿਖਾਵੇ ਹੀ ਕਰ ਰਹੀ ਹੈ। ਜਦ ਕਿ ਸਰਕਾਰ ਨਸ਼ੇ ਨੂੰ ਰੋਕਣ ਦੀ ਬਜਾਏ ਪੰਜਾਬ ਵਿਚ ਵਧਾਵਾ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਅਤੇ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਸਮੇਤ ਹੁਣ ਔਰਤਾਂ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦੇ ਯਤਨ ਕਰ ਰਹੀ ਹੈ।ਜਿਸ ਦੇ ਮਨਸੂਬਿਆਂ ਨੂੰ ਸਿੱਖ ਜਥੇਬੰਦੀਆਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੀਆਂ। ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਰਗਾ ਰਿਹਾ ਤਾਂ ਉਹ ਦੂਰ ਨਹੀਂ ਕੇ ਸਰਕਾਰ ਨੂੰ ਚੱਲਦੇ ਕਰਨ ਦਾ ਮੋਰਚਾ ਖੋਲ੍ਹਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਖੁੱਲ੍ਹੇ ਹੋਏ ਨਵੇਂ ਠੇਕੇ ਦੇ ਵਿਰੋਧ ਚ ਮੁੱਖ ਮੰਤਰੀ ਦੇ ਨਾਮ ਤੇ ਡਿਪਟੀ ਕਮਿਸ਼ਨਰ ਨੂੰ ਅਲਟੀਮੇਟ ਦਿੱਤਾ ਜਾਵੇਗਾ।
ਵਿਰੋਧ ਕਰਦੇ ਹੋਏ ਜਥੇਬੰਦੀਆਂ ਦੇ ਆਗੂ।


10

Share News

Login first to enter comments.

Latest News

Number of Visitors - 133236