Fri, 01 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਸ਼੍ਰੀਮਤੀ ਸੁਰਿੰਦਰ ਕੌਰ ਨੇ ਵੈਸਟ ਹਲਕੇ ਦੇ ਕੌਂਸਲਰਾਂ ਅਤੇ ਵਰਕਰਾਂ ਦੇ ਨਾਲ ਹਲ਼ਕੇ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ ।

 

ਹਲਕਾ ਵਿਧਾਨ ਸਭਾ ਵੈਸਟ ਇਨਚਾਰਜ ਕਾਂਗਰਸ ਪਾਰਟੀ ਸ਼੍ਰੀਮਤੀ ਸੁਰਿੰਦਰ ਕੌਰ ਨੇ ਵੈਸਟ ਹਲਕੇ ਦੇ ਕੌਂਸਲਰਾਂ ਅਤੇ ਵਰਕਰਾਂ ਦੇ ਨਾਲ ਹਲ਼ਕੇ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਹੋਏ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ । 

ਜਲੰਧਰ ਅੱਜ ਮਿਤੀ 1 ਫਰਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਇਨਚਾਰਜ ਕਾਂਗਰਸ ਪਾਰਟੀ ਮੈਡਮ ਸੁਰਿੰਦਰ ਕੌਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਪੁਰਬ ਤੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਹੋਏ ਨਤਮਸਤਕ ਉਹਨਾਂ ਦੇ ਨਾਲ ਕਰਨ ਜਲੋਵਾਲ ਅਤੇ ਕਾਂਗਰਸੀ ਵਰਕਰ ਅਤੇ ਕੌਂਸਲਰ ਹਲਕਾ ਵਿਧਾਨ ਸਭਾ ਵੈਸਟ ਦੇ ਨਾਲ ਜਾ ਕੇ ਗੁਰੂ ਘਰਾਂ ਵਿੱਚ ਹਾਜਰੀ ਲਗਾਈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੈਡਮ ਸੁਰਿੰਦਰ ਕੌਰ ਹੋਣਾਂ ਨੇ ਕਿਹਾ ਕੀ ਗੁਰੂ ਮਹਾਰਾਜ ਦੇ ਦਿਖਾਏ ਹੋਏ ਰਸਤੇ ਤੇ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਜੋ ਉਹਨਾਂ ਨੇ ਆਪਣੀ ਬਾਣੀ ਵਿੱਚ ਉਪਦੇਸ਼ ਲਿਖੇ ਹਨ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਅਤੇ ਆਪਣੇ ਮਾਨਵ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ ਇੱਕ ਦੂਜੇ ਤੋਂ ਵੈਰ ਵਿਰੋਧਤਾ ਦੂਰ ਰੱਖ ਕੇ ਗੁਰੂ ਮਹਾਰਾਜ ਦੇ ਨਾਲ ਜੁੜਨਾ ਚਾਹੀਦਾ ਹੈ ਉਹਨਾਂ ਦੀ ਦਿਖਾਈ ਗਈ ਸਿੱਖਿਆਵਾਂ ਤੇ ਅਮਲ ਕਰਨਾ ਵੀ ਚਾਹੀਦਾ ਹੈ । 


37

Share News

Comments

No comments yet.



Latest News

Number of Visitors - 155097