आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਜਲੰਧਰ ਕੈਂਟ ਅਤੇ ਫਿਲੌਰ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਨਾਲ ਵਪਾਰਕ ਗਤੀਵਿਧੀਆਂ ਹੋਣਗੀਆਂ ਪ੍ਰਫੁੱਲਿਤ- ਬਲਕਾਰ ਸਿੰਘ
ਜਲੰਧਰ, 06 ਅਗਸਤ :
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ.ਬਲਕਾਰ ਸਿੰਘ ਨੇ ਜਲੰਧਰ ਕੈਂਟ ਅਤੇ ਫਿਲੌਰ ਦੇ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ’ ਸਕੀਮ ਨਵੀਨੀਕਰਨ ਲਈ ਚੁਣੇ ਜਾਣ ਨੂੰ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਪੂਰੇ ਦੁਆਬਾ ਖੇਤਰ ਵਿੱਚ ਯਾਤਰੀਆਂ ਅਤੇ ਵਿਸ਼ੇਸ਼ ਕਰਕੇ ਵਪਾਰਿਕ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ।
ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਰੇਲਵੇ ਸਟੇਸ਼ਨਾਂ ਦੇ ਅਤਿ ਆਧੁਨੀਕੀਕਰਨ ਦੇ ਕੰਮ ਦੀ ਆਨਲਾਈਨ ਢੰਗ ਨਾਲ ਸ਼ੁਰੂਆਤ ਕਰਨ ਮੌਕੇ ਹੋਏ ਸਮਾਗਮ ਵਿੱਚ ਭਾਗ ਲੈਂਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਅਤੇ ਫਿਲੌਰ ਦੇ ਰੇਲਵੇ ਸਟੇਸ਼ਨ ਅੰਮ੍ਰਿਤਸਰ , ਦਿੱਲੀ ਅਤੇ ਜਲੰਧਰ, ਪਠਾਨਕੋਟ, ਜੰਮੂ ਰੇਲ ਲਿੰਕਾਂ ਲਈ ਬਹੁਤ ਮਹੱਤਵਪੂਰਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਟੇਸ਼ਨਾਂ ਦੇ ਕਾਇਆਕਲਪ ਦੇ ਨਾਲ ਜਲੰਧਰ ਦੇ ਖੇਡ ਅਤੇ ਲੈਦਰ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।
ਸਥਾਨਕ ਸਰਕਾਰਾਂ ਮੰਤਰੀ ਨੇ ਇਹ ਵੀ ਕਿਹਾ ਕਿ ਜਲੰਧਰ ਕੈਂਟ ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੰਗਤਾਂ ਲਈ ਇਨ੍ਹਾਂ ਸਟੇਸ਼ਨਾਂ ਦੇ ਨਵੀਨੀਕਰਨ ਪਿਛੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਹੁਤ ਸਹਾਈ ਹੋਣਗੀਆਂ। ਇਸ ਮੌਕੇ ਪੰਜਾਬ ਰਾਜ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨੇ ਵੀ ਇਸ ਨੂੰ ਮਹੱਤਵਪੂਰਨ ਕਦਮ ਕਰਾਰ ਦਿੱਤਾ।





