आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਜਲੰਧਰ -ਵਿਆਹਾਂ ਵਿਚ ਲੋੜ ਤੋਂ ਵੱਧ ਫਜ਼ੂਲ ਖਰਚੀ ਉਤੇ ਨਕੇਲ ਕੱਸਣ ਲਈ ਲੋਕ ਸਭਾ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਫਜ਼ੂਲ ਖਰਚੀ ਨੂੰ ਰੋਕਣ ਲਈ ਨਵੇਂ ਵਿਆਹੇ ਜੋੜਿਆਂ ਨੂੰ ਤੋਹਫ਼ਿਆਂ 'ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਅਤੇ ਇਸ ਤੋਂ ਇਲਾਵਾ ਬੁਲਾਏ ਗਏ ਮਹਿਮਾਨਾਂ ਦੀ ਗਿਣਤੀ ਅਤੇ ਪਕਵਾਨਾਂ 'ਤੇ ਖਰਚ ਕੀਤੀ ਜਾਂਦੀ ਰਾਸ਼ੀ ਤੈਅ ਹੋ ਸਕਦੀ ਹੈ।
ਬਿੱਲ ਦਾ ਨਾਮ ਹੈ 'ਵਿਸ਼ੇਸ਼ ਮੌਕਿਆਂ 'ਤੇ ਫਜ਼ੂਲ ਖਰਚੀ ਦੀ ਰੋਕਥਾਮ ਬਿੱਲ 2020' (The Prevention of Wasteful Expenditure on Special Occasions Bill 2020)। ਇਸ ਵਿਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਫਾਲਤੂ ਤੋਹਫ਼ਿਆਂ 'ਤੇ ਪੈਸਾ ਖਰਚਣ ਦੀ ਬਜਾਏ ਗਰੀਬ, ਲੋੜਵੰਦ, ਅਨਾਥ ਜਾਂ ਕਮਜ਼ੋਰ ਸਮਾਜ ਦੇ ਵਰਗ ਜਾਂ ਸਮਾਜ ਸੇਵਾ ਦੇ ਕੰਮ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਦਾਨ ਦਿੱਤਾ ਜਾਣਾ ਚਾਹੀਦਾ ਹੈ।
ਬਿੱਲ ਦਾ ਟੀਚਾ
ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਵੱਲੋਂ ਜਨਵਰੀ 2020 ਵਿੱਚ ਪੇਸ਼ ਕੀਤਾ ਗਿਆ ਪ੍ਰਾਈਵੇਟ ਮੈਂਬਰ ਬਿੱਲ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਚਰਚਾ ਲਈ ਪੇਸ਼ ਕੀਤਾ ਗਿਆ। ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਇਸ ਬਿੱਲ ਦਾ ਟੀਚਾ ਫਾਲਤੂ ਵਿਆਹਾਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਹੈ, ਜਿਸ ਨਾਲ ਖਾਸ ਕਰਕੇ ਲਾੜੀ ਦੇ ਪਰਿਵਾਰ 'ਤੇ ਭਾਰੀ ਵਿੱਤੀ ਬੋਝ ਪੈਂਦਾ ਹੈ।
ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਿਚ ਕਾਫੀ ਮਦਦ ਮਿਲ ਸਕਦੀ
ਜਸਬੀਰ ਸਿੰਘ ਗਿੱਲ ਨੇ ਬਿੱਲ ਦੇ ਪਿੱਛੇ ਦਾ ਤਰਕ ਦੱਸਦਿਆਂ ਕਿਹਾ, “ਮੈਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਹਨ ਕਿ ਕਿਸ ਤਰ੍ਹਾਂ ਲੋਕਾਂ ਨੂੰ ਆਪਣੇ ਪਲਾਟ, ਜਾਇਦਾਦਾਂ ਵੇਚਣੀਆਂ ਪਈਆਂ ਅਤੇ ਸ਼ਾਦੀਸ਼ੁਦਾ ਢੰਗ ਨਾਲ ਵਿਆਹ ਕਰਵਾਉਣ ਲਈ ਬੈਂਕ ਕਰਜ਼ੇ ਲੈਣੇ ਪਏ। ਵਿਆਹ 'ਤੇ ਹੋਣ ਵਾਲੇ ਫਜ਼ੂਲ ਖਰਚੇ ਨੂੰ ਘਟਾਉਣ ਨਾਲ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਿਚ ਕਾਫੀ ਮਦਦ ਮਿਲ ਸਕਦੀ ਹੈ, ਕਿਉਂਕਿ ਉਦੋਂ ਬੱਚੀਆਂ ਨੂੰ ਬੋਝ ਵਜੋਂ ਨਹੀਂ ਦੇਖਿਆ ਜਾਵੇਗਾ।
ਲੋਕ ਸਭਾ 'ਚ ਬਿੱਲ ਪੇਸ਼
ਜਾਣਕਾਰੀ ਅਨੁਸਾਰ ਵਿਆਹਾਂ 'ਚ ਫਜ਼ੂਲ ਖਰਚੀ 'ਤੇ ਨਕੇਲ ਕੱਸੀ ਜਾ ਸਕਦੀ ਹੈ, ਸਿਰਫ਼ 100 ਮਹਿਮਾਨ ਅਤੇ 10 ਪਕਵਾਨ, 2500 ਰੁਪਏ ਤੱਕ ਦਾ ਤੋਹਫ਼ੇ, ਸਬੰਧੀ ਲੋਕ ਸਭਾ 'ਚ ਬਿੱਲ ਪੇਸ਼ ਕੀਤਾ ਗਿਆ ਹੈ।
ਇਸ ਬਿੱਲ ਦੀ ਕਿਵੇਂ ਬਣੀ ਧਾਰਨਾ
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ 2019 ਵਿੱਚ ਫਗਵਾੜਾ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਿੱਲ ਦੀ ਧਾਰਨਾ ਬਣਾਈ ਸੀ। ਉਸ ਅਨੁਸਾਰ, '285 ਟਰੇਆਂ ਵਿੱਚ ਪਕਵਾਨ ਸਨ। ਮੈਂ ਦੇਖਿਆ ਕਿ ਅਜਿਹੀਆਂ 129 ਟਰੇਆਂ ਵਿੱਚੋਂ ਕਿਸੇ ਨੇ ਇੱਕ ਚਮਚਾ ਵੀ ਨਹੀਂ ਖਾਧਾ ਸੀ। ਇਹ ਸਭ ਬਰਬਾਦ ਹੋ ਗਿਆ ਸੀ। ਇਸ ਨਾਲ ਖਾਣ-ਪੀਣ ਦਾ ਸਾਮਾਨ ਕਾਫੀ ਬਰਬਾਦ ਹੋ ਜਾਂਦਾ ਹੈ।





