मुंबई में तेज रफ्तार BMW का दर्दनाक हादसा, 3 लोगों की मौत; एक की हालत गंभीर
ਗੁਰਾਇਆ ਪੁਲਿਸ ਨੇ 03 ਕੁਇੰਟਲ ਚੂਰਾ ਪੋਸਤ ਸਮੇਤ ਤਿੰਨ ਵਿਅਕਤੀਆਂ ਕੀਤੇ ਕਾਬੂ
05 ਅਗਸਤ ਮਨਜੀਤ ਮੱਕੜ (ਗੁਰਾਇਆ)- ਗੁਰਾਇਆ ਦੀ ਟੀਮ ਵੱਲੋਂ 03 ਕੁਇੰਟਲ ਡੋਡੇ ਚੂਰਾ ਪੋਸਤ (ਕੁੱਲ 20 ਬੋਰੀਆ 15/15 ਕਿਲੋਗ੍ਰਾਮ) ਬ੍ਰਾਮਦ ਕਰਕੇ 03 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਥਾਣਾ ਗੁਰਾਇਆ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਐਸਆਈ ਜਗਦੀਸ਼ ਰਾਜ ਨੇ ਸਾਥੀ ਕਰਮਚਾਰੀਆ ਸਮੇਤ ਮੇਨ ਹਾਈਵੇ ਪਿੰਡ ਚਚਰਾੜੀ ਤੋਂ ਸੁਸ਼ਾਤ ਕਾਲਸਨ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸੀਲਾ ਖੇੜੀ ਥਾਣਾ ਸਫੀਦੋ ਜਿਲ੍ਹਾਂ ਜੀਂਦ (ਹਰਿਆਣਾ), ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਭਾਮੀਆਂ ਕਲ੍ਹਾਂ ਥਾਣਾ ਜਮਾਲਪੁਰ ਜਿਲ੍ਹਾਂ ਲੁਧਿਆਣਾ ਅਤੇ ਅਕਸ਼ੈ ਪੁੱਤਰ ਸਤਿਆਵਾਨ ਵਾਸੀ ਪਿੰਡ ਸੀਲਾ ਖੇੜੀ ਥਾਣਾ ਸਫੀਦੋ ਜਿਲ੍ਹਾਂ ਜੀਂਦ (ਹਰਿਆਣਾ) ਨੂੰ ਕਾਬੂ ਕਰਕੇ ਕੈਟਰ ਨੰਬਰੀ ਐਚਆਰ -56-ਏ-6601 ਵਿੱਚੋਂ ਸੇਬਾ ਦੀਆ ਪੇਟੀਆ ਦੇ ਪਿੱਛਲੇ ਲੁੱਕਾ ਕੇ ਰੱਖੇ ਹੋਏ 03 ਕੁਇੰਟਲ ਡੋਡੇ ਚੂਰਾ ਪੋਸਤ (ਕੁੱਲ 20 ਬੋਰੀਆ 15/15 ਕਿਲੋਗ੍ਰਾਮ) ਬ੍ਰਾਮਦ ਕੀਤੇ ਹਨ । ਇਸ ਸਬੰਧੀ ਗੁਰਾਇਆ ਪੁਲਸ ਨੇ ਮੁਕੱਦਮਾ ਨੰਬਰ 104 ਮਿਤੀ 03-08-2023 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦੇ ਹੋਏ ਸੁਸ਼ਾਤ ਕਾਲਸਨ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸੀਲਾ ਖੇੜੀ ਥਾਣਾ ਸਫੀਦੋ ਜਿਲ੍ਹਾਂ ਜੀਂਦ (ਹਰਿਆਣਾ), ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਭਾਮੀਆ ਕਲ੍ਹਾਂ ਥਾਣਾ ਜਮਾਲਪੁਰ ਜਿਲ੍ਹਾਂ ਲੁਧਿਆਣਾ ਅਤੇ ਅਕਸ਼ੈ ਪੁੱਤਰ ਸਤਿਆਵਾਨ ਵਾਸੀ ਪਿੰਡ ਸੀਲਾ ਖੇੜੀ ਥਾਣਾ ਸਫੀਦੋ ਜਿਲ੍ਹਾਂ ਜੀਂਦ (ਹਰਿਆਣਾ) ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਜੋ ਦੋਸ਼ੀਆਨ ਉਕਤਾਨ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ, ਇਹ ਬਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਜੰਮੂ ਤੋਂ ਕਿਸ ਵਿਅਕਤੀ ਪਾਸੋਂ ਲੈ ਕੇ ਆਏ ਸਨ ਅਤੇ ਅੱਗੇ ਕਿਸ ਕਿਸ ਨੂੰ ਵੇਚਣੇ ਸਨ, ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਹੋਰ ਨਸ਼ਾ ਤਸਕਰਾ ਨਾਲ ਲਿੰਕ ਹੋਣ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।
ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਉਕਤ ਨੇ ਦੱਸਿਆ ਕਿ ਉਸ ਨੇ ਇਹ ਡੋਡੇ ਚੂਰਾ ਪੋਸਤ ਯਕੂਬ ਮਹੁੰਮਦ ਵਾਸੀ ਸਪੋਰ ਸ਼ਹਿਰ ਸ੍ਰੀਨਗਰ ਦੇ ਲਾਗੇ ਤੋਂ ਲੈ ਕੇ ਆਇਆ ਸੀ ਅਤੇ ਪਹਿਲਾ ਵੀ ਇਹ ਕਾਫੀ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਲਿਆ ਕੇ ਵੇਚ ਚੁੱਕਾ ਹੈ।
ਕੈਪਸ਼ਨ-101- ਕਾਬੂ ਕੀਤੇ ਗਏ ਮੁਲਜ਼ਮਾਂ ਨਾਲ ਥਾਣਾ ਗੁਰਾਇਆ ਮੁਖੀ ਸੁਰਿੰਦਰ ਕੁਮਾਰ 'ਤੇ ਹੋਰ ।





Comments
No comments yet.