Friday, 30 Jan 2026

ਗੁਰਬਿੰਦਰ ਸਿੰਘ ਅਟਵਾਲ ਨੁੰ ਦਿੱਤੀ ਸ਼ਰਧਾਂਜਲੀ

ਗੁਰਬਿੰਦਰ ਸਿੰਘ ਅਟਵਾਲ ਦੇ ਭੌਗ ਮੌਕੇ ਵੱਡੇ ਆਗੂ ਪੁੱਜੇ

ਫਿਲੌਰ, 3 ਅਗਸਤ ( ਰਾਜ ਕੁਮਾਰ ਨੰਗਲ)-ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਮਾਓ ਸਾਹਿਬ ਵਿਖੇ ਅੱਜ ਸਾਬਕਾ ਸੰਸਦੀ ਸਕੱਤਰ ਪੰਜਾਬ ਗੁਰਬਿੰਦਰ ਸਿੰਘ ਅਟਵਾਲ ਦੇ ਭੋਗ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਅਦਾ ਕੀਤੀ ਗਈ। ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਏ.ਆਈ.ਸੀ.ਸੀ. ਮੈਂਬਰ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਕਾਂਗਰਸ ਦਿਹਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦਲ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ., ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ, ਸਾਬਕਾ ਐਮ.ਪੀ. ਚਰਨਜੀਤ ਚੰਨੀ ਨਵਾਂ ਸ਼ਹਿਰ, ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਸਪੀਕਰ ਭਾਰਤ ਸਰਕਾਰ ਚਰਨਜੀਤ ਸਿੰਘ ਅਟਵਾਲ, ਫਗਵਾੜੇ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਬਾਘਾ ਪੁਰਾਣਾ ਤੋਂ ਕਮਲਜੀਤ ਸਿੰਘ ਬਰਾੜ, ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਮੰਤਰੀ ਸੁਰਿੰਦਰਪਾਲ ਸਿੰਘ ਥੰਮਣਵਾਲ, ਸਾਬਕਾ ਡੀ.ਜੀ.ਪੀ. ਪੰਜਾਬ ਮਹਿਲ ਸਿੰਘ ਭੁੱਲਰ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਸਾਬਕਾ ਵਿਧਾਇਕ ਸਮਾਣਾ ਰਜਿੰਦਰ ਸਿੰਘ, ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲਰ, ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਬਲਾਚੌਰ ਤੋਂ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਅਜੈ ਕੁਮਾਰ ਮੰਗੂਪੁਰ, ਮੁੱਲਾਪੁਰ ਦਾਖਾ ਤੋਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਕਮਲਜੀਤ ਸਿੰਘ ਲਾਲੀ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੰਡੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੀਪੀਸੀਸੀ ਮੈਂਬਰ ਪੀਪੀਸੀਸੀ ਸ਼ੋਤਮ ਲਾਲ ਖਲੀਫਾ, ਪ੍ਰਿਥੀਪਾਲ ਸਿੰਘ ਖਹਿਰਾ, ਸੁਸ਼ੀਲ ਮਲਹੋਤਰਾ, ਸਾਬਕਾ ਮੰਤਰੀ ਪਵਨ ਟੀਨੂੰ, ਫਿਲੌਰ ਤੋਂ ਸਾਬਕਾ ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ, ਹਲਕਾ ਬੰਗਾ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ, ਵਿਧਾਇਕ ਅਮਰਗੜ੍ਹ ਸੁਰਜੀਤ ਸਿੰਘ ਧੀਮਾਨ,ਕ੍ਰਿਸ਼ਨ ਕੁਮਾਰ ਬਾਵਾ, ਸੁਦੇਸ਼ ਗੁਪਤਾ ਐਡਵੋਕੇਟ ਪ੍ਰਸ਼ੋਤਮ ਗਿੱਲ, ਰਵਿੰਦਰ ਚੌਧਰੀ, ਕਾਰਸੇਵਾ ਮਾਓ ਸਾਹਿਬ ਵਾਲੇ ਬਾਬਾ ਨਿਰਮਲ ਸਿੰਘ ਤੋਂ ਇਲਾਵਾ ਇਲਾਕੇ ਦੇ ਸੈਂਕੜੇ ਪੰਚ, ਸਰਪੰਚ, ਨੰਬਰਦਾਰ, ਕੌਂਸਲਰ ਆਦਿ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।ਗੁਰਬਿੰਦਰ ਸਿੰਘ ਅਟਵਾਲ ਦੀ ਪਤਨੀ ਬੀਬੀ ਜਸਕਮਲ ਕੌਰ ਅਟਵਾਲ, ਭਰਾ ਪਰਮਜੀਤ ਸਿੰਘ ਪੰਮਾ, ਵੱਡੇ ਸਪੁੱਤਰ ਹਰਦੀਪ ਸਿੰਘ ਅਟਵਾਲ ਅਤੇ ਛੋਟੇ ਸਪੁੱਤਰ ਰਾਜਪਾਲ ਸਿੰਘ ਅਟਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।


11

Share News

Login first to enter comments.

Latest News

Number of Visitors - 133236