Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਦੋ ਨੋਜਵਾਨਾਂ ਦੀ ਸ਼ਕੀ ਹਲਾਤਾਂ ਵਿਚ ਮੋਤ

ਕਪੂਰਥਲਾ - ਸਬ-ਡਵੀਜ਼ਨ ਭੁਲੱਥ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਦੇ 2 ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਦੀਆਂ ਲਾਸ਼ਾਂ ਹਮੀਰਾ ਫਲਾਈਓਵਰ ਦੇ ਹੇਠਾਂ ਖੇਤਾਂ 'ਚ ਵੱਖ-ਵੱਖ ਥਾਵਾਂ 'ਤੇ ਪਈਆਂ ਮਿਲੀਆਂ ਹਨ। ਲਾਸ਼ਾਂ ਦੇ ਨੇੜਿਓਂ ਇੱਕ ਮੋਟਰਸਾਈਕਲ ਅਤੇ ਇੱਕ  ਫ਼ੋਨ ਵੀ ਬਰਾਮਦ ਹੋਇਆ ਹੈ। ਪੁਲ ਹੇਠੋਂ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।


ਇਸ ਸਬੰਧੀ ਡੀਐਸਪੀ ਭੁਲੱਥ ਸੁਖਨਿੰਦਰ ਸਿੰਘ ਤੇ ਥਾਣਾ ਸਦਰ ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੋਗਰਾਂਵਾਲ ਤੋਂ ਹਮੀਰਾ ਵਿਚਕਾਰ ਵਿਰਾਸਤੀ ਹਵੇਲੀ ਨੇੜੇ ਪੁਲ ਹੇਠਾਂ ਖੇਤਾਂ ਵਿੱਚ ਕੱਚੀ ਸੜਕ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਇਸ 'ਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਉਥੇ ਦੋ ਲਾਸ਼ਾਂ ਪਈਆਂ ਸਨ, ਜਿਨ੍ਹਾਂ 'ਚ ਇਕ ਨੌਜਵਾਨ ਸਰਦਾਰ ਹੈ ਅਤੇ ਉਸ ਦੇ ਵਾਲ ਖੁੱਲ੍ਹੇ ਹੋਏ ਹਨ। 

ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਬਿਕਰਮ ਸਿੰਘ ਅਤੇ ਸਤਪਾਲ ਸਿੰਘ ਵਾਸੀ ਰਾਏਪੁਰ ਪੀਰਬਖ਼ਸ਼ਵਾਲਾ ਵਜੋਂ ਹੋਈ ਹੈ। ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਬਿਕਰਮ ਸਿੰਘ ਪਹਿਲਾਂ ਵੀ ਨਸ਼ਾ ਕਰਦਾ ਸੀ। ਉਸ ਕੋਲ ਨਸ਼ਾ ਛੁਡਾਊ ਕੇਂਦਰ ਦਾ ਕਾਰਡ ਹੈ, ਜਿੱਥੋਂ ਉਹ ਨਸ਼ਾ ਛੁਡਾਉਣ ਲਈ ਗੋਲੀਆਂ ਖਾਂਦਾ ਸੀ ਪਰ ਦੂਜੇ ਨੌਜਵਾਨ ਸਤਪਾਲ ਸਿੰਘ ਦੀ ਪਛਾਣ ਹੋਣੀ ਬਾਕੀ ਹੈ। 


ਦੱਸਿਆ ਜਾ ਰਿਹਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮ੍ਰਿਤਕ ਬਿਕਰਮ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਉਸ ਦਾ ਗੁਆਂਢੀ ਹੈ ਅਤੇ ਉਹ ਦੋਵੇਂ ਸਵੇਰੇ 11 ਵਜੇ ਘਰੋਂ ਨਿਕਲੇ ਸਨ, ਜਿਨ੍ਹਾਂ ਦੀ ਉਨ੍ਹਾਂ ਕਾਫੀ ਭਾਲ ਕੀਤੀ ਪਰ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਉਨ੍ਹਾਂ ਦੇ ਮੋਬਾਈਲ ਵੀ ਬੰਦ ਆ ਰਹੇ ਸਨ।

 ਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੁਲਸ ਪੁਲ ਦੇ ਹੇਠਾਂ ਖੜ੍ਹੀ ਹੈ ਅਤੇ ਇਸ ਦੇ ਸਾਹਮਣੇ ਹਮੀਰਾ ਵਿੱਚ ਦੋ ਘਰਾਂ ਵਿੱਚ ਖੁੱਲ੍ਹੇਆਮ ਨਸ਼ਾ ਵੇਚਿਆ ਜਾਂਦਾ ਹੈ ਪਰ ਪੁਲਸ ਕੁੱਟਮਾਰ ਕਰਕੇ ਹੀ ਚਲੀ ਜਾਂਦੀ ਹੈ। ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ,  ਜਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ, ਉਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਦੀ ਮੌਤ ਜ਼ਿਆਦਾ ਨਸ਼ਾ ਕਰਨ ਜਾਂ ਨਸ਼ਾ ਨਾ ਮਿਲਣ ਕਾਰਨ ਹੋਈ ਹੈ। ਬਾਕੀ ਅਸਲੀਅਤ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

Comments

No comments yet.



Latest News

Number of Visitors - 220786

Share this Post